ਦਸੂਹਾ ''ਚ ਹੋਏ ਕਿਸਾਨ ਆਗੂ ਦੇ ਕਤਲ ਕਾਂਡ ਦੇ ਮਾਮਲੇ ''ਚ ਨਵਾਂ ਮੋੜ, ਭਰਜਾਈ ਨਿਕਲੀ ਕਾਤਲ

05/10/2024 7:04:03 PM

ਦਸੂਹਾ (ਝਾਵਰ)-ਥਾਣਾ ਦਸੂਹਾ ਦੇ ਪਿੰਡ ਮੇਵਾ ਮਿਆਣੀ ਵਿਖੇ ਇਕ ਕਿਸਾਨ ਯੋਧਾ ਸਿੰਘ ਦੇ ਕਤਲ ਨੇ ਉਸ ਸਮੇਂ ਨਵਾ ਮੋੜ ਲੈ ਲਿਆ ਜਦੋਂ ਪੁਲਸ ਨੇ ਇਸ ਮਾਮਲੇ ਵਿਚ ਉਸ ਦੀ ਭਾਬੀ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਦਸੂਹਾ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਦੀ ਭਰਜਾਈ ਰਵਜੀਤ ਕੌਰ ਵਾਸੀ ਮੇਵਾ ਮਿਆਣੀ ਨੂੰ ਵੀ ਗ੍ਰਿਫ਼ਤਾਰ ਕਰਕੇ ਉਸ ਦਾ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ।

ਇਹ ਵੀ ਪੜ੍ਹੋ- ਵਿਆਹ ਮਗਰੋਂ ਸਹੁਰੇ ਗਈ ਕੁੜੀ ਤਾਂ ਬੁਆਏਫ੍ਰੈਂਡ ਦੇ ਭੇਜੇ ਮੈਸੇਜ ਪੜ੍ਹ ਲਏ ਪਤੀ ਨੇ, ਫਿਰ ਜੋ ਹੋਇਆ ਸੁਣ ਨਹੀਂ ਹੋਵੇਗਾ ਯਕੀਨ

ਉਨ੍ਹਾਂ ਦੱਸਿਆ ਕਿ ਰਵਜੀਤ ਕੌਰ ਨੇ ਆਪਣੇ ਦਿਉਰ ਨੂੰ ਮਿਲੀਭੁਗਤ ਨਾਲ ਕਤਲ ਕਰਵਾਇਆ ਸੀ, ਜਿਸ ਸਬੰਧੀ ਬਾਰੀਕੀ ਨਾਲ ਜਾਂਚ ਜਾਰੀ ਹੈ। ਇਸ ਕਤਲ ਕਾਂਡ ਦੀਆਂ ਹੋਰ ਪਰਤਾਂ ਵੀ ਖੁੱਲ੍ਹਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਇਸ ਕਤਲ ਕਾਂਡ ਵਿਚ ਪਹਿਲਾਂ 2 ਮੁਲਜ਼ਮ ਗ੍ਰੰਥੀ ਗੁਰਪਾਲ ਸਿੰਘ ਵਾਸੀ ਮੇਵਾ ਮਿਆਣੀ ਅਤੇ ਹਿੰਮਤ ਸਿੰਘ ਵਾਸੀ ਸਮਰਾਏ ਜ਼ਿਲ੍ਹਾ ਗੁਰਦਾਸਪੁਰ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਸੀ।

ਇਹ ਵੀ ਪੜ੍ਹੋ- ਪੰਜਾਬ 'ਚ ਬਦਲਿਆ ਮੌਸਮ ਦਾ ਮਿਜਾਜ਼, ਤੇਜ਼ ਹਨੇਰੀ ਨਾਲ ਛਾਈ ਕਾਲੀ ਘਟਾ, ਭਿਆਨਕ ਗਰਮੀ ਤੋਂ ਮਿਲੀ ਰਾਹਤ

 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


shivani attri

Content Editor

Related News