ਭੈਣ ਨੂੰ ਬਣਾਇਆ ਹਵਸ ਦਾ ਸ਼ਿਕਾਰ, ਬਣਾਈ ਅਸ਼ਲੀਲ ਵੀਡੀਓ

Sunday, Jul 28, 2019 - 11:28 PM (IST)

ਭੈਣ ਨੂੰ ਬਣਾਇਆ ਹਵਸ ਦਾ ਸ਼ਿਕਾਰ, ਬਣਾਈ ਅਸ਼ਲੀਲ ਵੀਡੀਓ

ਲੁਧਿਆਣਾ (ਮਹੇਸ਼)— ਨਗਰ 'ਚ ਹੋਈ ਇਕ ਸ਼ਰਮਨਾਕ ਘਟਨਾ ਵਿਚ ਇਕ ਨੌਜਵਾਨ ਨੇ ਆਪਣੀ ਮਾਸੀ ਦੀ ਬੇਟੀ ਵਿਆਹੀ ਹੋਈ ਹੈ ਨੂੰ ਹਵਸ ਦਾ ਸ਼ਿਕਾਰ ਬਣਾ ਦਿੱਤਾ ਤੇ ਆਪਣੇ ਮੋਬਾਈਲ 'ਤੇ ਉਸਦੀ ਅਸ਼ਲੀਲ ਵੀਡੀਓ ਬਣਾ ਕੇ ਉਸਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਜਾਣਕਾਰੀ ਮੁਤਾਬਕ ਪੀੜਤਾ ਆਪਣੀ ਮਾਸੀ ਨੂੰ ਮਿਲਣ ਲਈ ਉਸਦੇ ਘਰ ਆਈ ਸੀ। ਘਟਨਾ ਸ਼ੱਕਰਵਾਰ ਨੂੰ ਟਿੱਬਾ ਦੇ ਮਾਇਆਪੁਰੀ ਇਲਾਕੇ ਦੀ ਹੈ। ਇਲਾਕਾ ਪੁਲਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਦੋਸ਼ੀ ਕਮਲਜੀਤ ਸਿੰਘ ਖਿਲਾਫ ਬਲਾਤਕਾਰ ਦਾ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਸਬ ਇੰਸਪੈਕਟਰ ਕਿਰਨ ਲਤਾ ਦਾ ਕਹਿਣਾ ਹੈ ਕਿ ਦੋਸ਼ੀ ਘਟਨਾ ਦੇ ਬਾਅਦ ਫਰਾਰ ਹੋ ਗਿਆ। ਉਸਦੀ ਭਾਲ ਕੀਤੀ ਜਾ ਰਹੀ ਹੈ। ਪੀੜਤਾ ਨੇ ਦੱਸਿਆ ਕੇ ਦੋਸ਼ੀ ਉਸਦੀ ਮਾਸੀ ਦਾ ਬੇਟਾ ਹੈ, ਜਿਸ ਕਰਕੇ ਉਨਾਂ ਦੇ ਘਰ ਆਉਣਾ ਜਾਣਾ ਲੱਗਿਆ ਰਹਿੰਦਾ ਸੀ ਤੇ ਉਹ ਸ਼ੁੱਕਰਵਾਰ ਸਵੇਰੇ 11 ਵਜੇ ਮਾਸੀ ਨੂੰ ਮਿਲਣ ਗਈ ਸੀ। ਮਾਸੀ ਘਰ ਨਾ ਹੋਣ ਕਾਰਨ ਦੋਸ਼ੀ ਨੇ ਫਾਇਦਾ ਚੁੱਕ ਉਸ ਦੀ ਬੁਰੀ ਤਰ੍ਹਾਂ ਮਾਰਕੁੱਟ ਕੇ ਹਵਸ ਦਾ ਸ਼ਿਵਾਰ ਬਣਾਇਆ ਤੇ ਅਸ਼ਲੀਲ ਵੀਡੀਓ ਬਣਾ ਲਈ। ਦੋਸ਼ੀ ਨੇ ਧਮਕੀ ਵੀ ਦਿੱਤੀ ਕਿ ਜੇਕਰ ਉਸ ਨੇ ਮੂੰਹ ਖੋਲਿਆਂ ਤਾਂ ਉਹ ਉਸਦੇ ਪਤੀ ਜਾਨ ਤੋਂ ਮਾਰ ਦੇਵੇਗਾ। ਘਰ ਪੁੱਜਣ 'ਤੇ ਉਸ ਨੇ ਸਾਰੀ ਗੱਲ ਆਪਣੇ ਘਰ ਦੱਸੀ। ਜਿਸਦੇ ਬਾਅਦ ਪੁਲਸ ਨੂੰ ਇਸ ਦੀ ਸ਼ਿਕਾਇਤ ਦਿੱਤੀ ਗਈ। 


author

KamalJeet Singh

Content Editor

Related News