ਨਸ਼ੀਲਾ ਪਦਾਰਥ ਖੁਆ ਕੇ ਔਰਤ ਨਾਲ ਕੀਤਾ ਜਬਰ-ਜ਼ਿਨਾਹ

11/16/2023 4:21:30 PM

ਰਾਜਪੁਰਾ (ਮਸਤਾਨਾ) : ਕਾਰ 'ਚ ਔਰਤ ਨੂੰ ਨਸ਼ੀਲਾ ਪਦਾਰਥ ਖੁਆ ਕੇ ਔਰਤ ਨਾਲ ਜਬਰ-ਜ਼ਿਨਾਹ ਕਰਨ ਦੇ ਦੋਸ਼ ਹੇਠ ਥਾਣਾ ਸਿਟੀ ਦੀ ਪੁਲਸ ਨੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਰਾਜਪੁਰਾ ਵਾਸੀ ਸੰਦੀਪ ਕੁਕਰੇਜਾ ਮੁਦਈ ਨੂੰ ਮਿਲਿਆ, ਜਦੋਂ ਉਹ ਯੂਨੀਵਰਸਿਟੀ ਤੋਂ ਵਾਪਸ ਆ ਰਹੀ ਸੀ ਤਾਂ ਉਸ ਨੇ ਮੁਦਈ ਨੂੰ ਆਪਣੀ ਗੱਡੀ ਵਿਚ ਬਿਠਾ ਲਿਆ ਅਤੇ ਉਸ ਦੇ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।

ਇਸ ਤੋਂ ਮੁਦਈ ਨੂੰ ਸਟਰੈੱਸ ਹੋ ਗਿਆ ਤੇ ਉਸ ਨੇ ਮੁਦੈਲਾ ਨੂੰ ਇਕ ਨਸ਼ੀਲੀ ਗੋਲੀ ਦੇ ਦਿੱਤੀ, ਜਿਸ ਕਾਰਨ ਮੁਦਈ ਬੇਹੋਸ਼ੀ ਦੀ ਹਾਲਤ ਵਿਚ ਆ ਗਈ। ਸੰਦੀਪ ਕੁਕਰੇਜਾ ਨੇ ਯੂਨੀਵਰਸਿਟੀ ਦੀ ਪਾਰਕਿੰਗ ਵਿਚ ਗੱਡੀ ਲਾ ਕੇ ਮੁਦੈਲਾ ਨਾਲ ਜਬਰ-ਜ਼ਿਨਾਹ ਕੀਤਾ, ਜਿਸ ਕਾਰਨ ਪੁਲਸ ਨੇ ਸੰਦੀਪ ਕੁਕਰੇਜਾ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।


Babita

Content Editor

Related News