ਰਿਸ਼ਤੇਦਾਰ ਦੇ ਭੋਗ ''ਤੇ ਆਈ ਔਰਤ ਦੀ ਸੜਕ ਹਾਦਸੇ ''ਚ ਮੌਤ
Sunday, Oct 18, 2026 - 01:06 PM (IST)
ਲੁਧਿਆਣਾ (ਗੌਤਮ)- ਪ੍ਰਤਾਪ ਚੌਕ ਦੇ ਨੇੜੇ ਬੱਸ ਤੋਂ ਉੱਤਰ ਕੇ ਸੜਕ ਕ੍ਰਾਸ ਕਰ ਰਹੀ ਔਰਤ ਦੀ ਤੇਜ਼ ਰਫਤਾਰ ਨਾਲ ਜਾ ਰਹੇ ਟਰੱਕ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋ ਗਈ। ਇੱਟਾਂ ਨਾਲ ਭਰੇ ਟਰੱਕ ਦੇ ਨਾਲ ਉਕਤ ਹਾਦਸਾ ਵਾਪਰਿਆ। ਡ੍ਰਾਈਵਰ ਮੌਕੇ ’ਤੇ ਟਰੱਕ ਛੱਡ ਕੇ ਫਰਾਰ ਹੋ ਗਿਆ। ਪਤਾ ਲਗਦੇ ਹੀ ਥਾਣਾ ਡਵੀਜ਼ਨ 6 ਦੀ ਪੁਲਸ ਮੌਕੇ ’ਤੇ ਪੁੱਜ ਗਈ ਤੇ ਪੁਲਸ ਨੇ ਮੌਕੇ ਦਾ ਮੁਆਇਨਾ ਕਰਨ ਤੋਂ ਬਾਅਦ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤੀ। ਪੁਲਸ ਨੇ ਮਰਨ ਵਾਲੀ ਔਰਤ ਦੀ ਪਛਾਣ ਪਟਿਆਲਾ ਦੀ ਰਹਿਣ ਵਾਲੀ ਆਸ਼ਾ ਦੇਵੀ (63) ਵਜੋਂ ਕੀਤੀ ਹੈ।
ਪੁਲਸ ਨੇ ਔਰਤ ਦੇ ਬੇਟੇ ਪਟਿਆਲਾ ਦੇ ਰਹਿਣ ਵਾਲੇ ਅਨਿਲ ਕੁਮਾਰ ਦੇ ਬਿਆਨ ’ਤੇ ਇੰਦਰਾ ਕਾਲੋਨੀ, ਚੰਡੀਗੜ੍ਹ ਰੋਡ ਦੇ ਰਹਿਣ ਵਾਲੇ ਤ੍ਰਿਭੁਵਨ ਖਿਲਾਫ ਕੇਸ ਦਰਜ ਕੀਤਾ ਹੈ। ਔਰਤ ਆਪਣੀ ਬੇਟੀ ਰੇਖਾ ਦੇ ਨਾਲ ਕਿਸੇ ਰਿਸ਼ਤੇਦਾਰ ਦੇ ਭੋਗ ਵਿਚ ਸ਼ਾਮਲ ਹੋਣ ਲਈ ਪਟਿਆਲਾ ਤੋਂ ਲੁਧਿਆਣਾ ਆਈ ਸੀ।
ਪ੍ਰਤਾਪ ਚੌਕ ਦੇ ਕੋਲ ਜਦੋਂ ਉਹ ਪ੍ਰਾਈਵੇਟ ਬੱਸ ਤੋਂ ਉੱਤਰ ਕੇ ਸੜਕ ਕ੍ਰਾਸ ਕਰਨ ਲੱਗੀ ਤਾਂ ਹਾਦਸਾ ਵਾਪਰ ਗਿਆ। ਪੁਲਸ ਨੇ ਮੌਕੇ ‘ਤੇ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਵੀ ਬਰਾਮਦ ਕੀਤੀ ਹੈ ਜਿਸ ’ਚ ਦਿਖਾਈ ਦਿੰਦਾ ਹੈ ਕਿ ਔਰਤ ਡਿਵਾਈਡਰ ਤੋਂ ਉੱਤਰ ਕੇ ਸੜਕ ਕ੍ਰਾਸ ਕਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋਈ। ਇਸ ਗੱਲ ਦਾ ਵੀ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਡਿਵਾਈਡਰ ਤੋਂ ਉੱਤਰਦੇ ਸਮੇਂ ਉਹ ਆਪਣਾ ਸੰਤੁਲਨ ਗੁਆ ਬੈਠੀ ਤੇ ਹਾਦਸੇ ਦਾ ਸ਼ਿਕਾਰ ਹੋਈ।
ਪੁਲਸ ਨੂੰ ਦਿੱਤੇ ਬਿਆਨ ਵਿਚ ਉਸ ਦੀ ਮਾਤਾ ਤੇ ਉਸ ਦੀ ਭੈਣ ਕਿਸੇ ਰਿਸ਼ਤੇਦਾਰ ਦੇ ਭੋਗ ਵਿਚ ਸ਼ਾਮਲ ਹੋਣ ਲਈ ਆਈ ਸੀ। ਕਿਸੇ ਅਣਪਛਾਤੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮੁਲਜ਼ਮ ਵਾਹਨ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ।
ਬਾਅਦ ਵਿਚ ਪੜਤਾਲ ਦੌਰਾਨ ਪਤਾ ਲੱਗਾ ਕਿ ਉਕਤ ਡ੍ਰਾਈਵਰ ਇੰਦਰਾ ਕਾਲੋਨੀ ਦਾ ਰਹਿਣ ਵਾਲਾ ਹੈ ਤੇ ਪੁਲਸ ਨੇ ਕਾਰਵਾਈ ਦੌਰਾਨ ਮੁਲਜ਼ਮ ਦਾ ਵਾਹਨ ਕਬਜ਼ੇ ਵਿਚ ਲੈ ਲਿਆ। ਸਬ ਇੰਸਪੈਕਟਰ ਹਰਭਜਨ ਸਿੰਘ ਨੇ ਦੱਸਿਆ ਕਿ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।
