ਸਿਰਫ਼ 500 ਰੁਪਏ ਦੀ ਖਾਤਰ ਗੁੰਡਾਗਰਦੀ: ਨਸ਼ੇੜੀਆਂ ਨੇ ਟੈਂਟ ਹਾਊਸ ਮਾਲਕ ''ਤੇ ਤਲਵਾਰਾਂ ਨਾਲ ਕੀਤਾ ਜਾਨਲੇਵਾ ਹਮਲਾ

Wednesday, Oct 21, 2026 - 09:15 AM (IST)

ਸਿਰਫ਼ 500 ਰੁਪਏ ਦੀ ਖਾਤਰ ਗੁੰਡਾਗਰਦੀ: ਨਸ਼ੇੜੀਆਂ ਨੇ ਟੈਂਟ ਹਾਊਸ ਮਾਲਕ ''ਤੇ ਤਲਵਾਰਾਂ ਨਾਲ ਕੀਤਾ ਜਾਨਲੇਵਾ ਹਮਲਾ

ਫਗਵਾੜਾ (ਜਲੋਟਾ) : ਪਿੰਡ ਸੰਗਤਪੁਰ ਅੱਡੇ ’ਤੇ ਉਸ ਸਮੇਂ ਅਫ਼ਰਾ-ਤਫ਼ਰੀ ਦਾ ਮਾਹੌਲ ਬਣ ਗਿਆ, ਜਦੋਂ ਕੇਵਲ 500 ਰੁਪਏ ਦੀ ਖਾਤਰ ਕੁੱਝ ਅਸਾਮਾਜਿਕ ਅਤੇ ਨਸ਼ੇੜੀ ਕਿਸਮ ਦੇ ਯੁਵਕਾਂ ਨੇ ਦੁਕਾਨ ’ਚ ਵੜ ਕੇ ਇਕ ਵਿਅਕਤੀ ’ਤੇ ਤਲਵਾਰਾਂ ਅਤੇ ਖੰਡਿਆਂ ਨਾਲ ਤਾਬੜਤੋੜ ਹਮਲਾ ਕਰਕੇ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ। ਵਾਰਦਾਤ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ, ਜਿਸ ਤੋਂ ਬਾਅਦ ਖੂਨ ਨਾਲ ਲਥਪਥ ਪੀੜਤ ਨੂੰ ਤੁਰੰਤ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ।

ਇਹ ਵੀ ਪੜ੍ਹੋ : ਵਾਲਮਾਰਟ ਸਟੋਰ 'ਤੇ ਹੰਗਾਮਾ, ਗਾਹਕਾਂ ਨੇ ਗਲਤ ਬਿੱਲ ਬਣਾਉਣ ਅਤੇ ਬਦਸਲੂਕੀ ਦੇ ਲਗਾਏ ਦੋਸ਼

ਹਸਪਤਾਲ ’ਚ ਜ਼ੇਰੇ ਇਲਾਜ ਪੀੜਤ ਤਰਲੋਕ ਸਿੰਘ ਵਾਸੀ ਪਿੰਡ ਚੱਕ ਪ੍ਰੇਮਾ ਨੇ ਦੱਸਿਆ ਕਿ ਉਹ ਪਿੰਡ ਸੰਗਤਪੁਰ ਅੱਡੇ ’ਤੇ ‘ਮੇਜਰ ਟੈਂਟ ਹਾਊਸ’ ਨਾਂ ਤੋਂ ਦੁਕਾਨ ਚਲਾਉਂਦਾ ਹੈ। ਉਸ ਨੇ ਦੱਸਿਆ ਕਿ ਜਦੋਂ ਉਹ ਆਪਣੀ ਦੁਕਾਨ ’ਤੇ ਇਕੱਲਾ ਬੈਠਾ ਹੋਇਆ ਸੀ ਤਾਂ ਹੀ ਨਜ਼ਦੀਕੀ ਪਿੰਡ ਬੇਗਮਪੁਰ ਦੇ ਰਹਿਣ ਵਾਲੇ ਕੁੱਝ ਨਸ਼ੇੜੀ ਕਿਸਮ ਦੇ ਯੁਵਕ ਉਸ ਦੀ ਦੁਕਾਨ ’ਤੇ ਆਏ ਅਤੇ ਜ਼ਬਰਦਸਤੀ 500 ਰੁਪਏ ਦੀ ਮੰਗ ਕਰਨ ਲੱਗੇ। ਜਦੋਂ ਉਸ ਨੇ ਪੈਸੇ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਤਾਂ ਉਹ ਗਾਲੀ-ਗਲੋਚ ਕਰਨ ਲੱਗੇ ਅਤੇ ਦੇਖ ਲੈਣ ਦੀ ਧਮਕੀ ਦੇ ਕੇ ਉੱਥੋਂ ਚਲੇ ਗਏ। ਇਸ ਤੋਂ ਕੁੱਝ ਹੀ ਦੇਰ ਬਾਅਦ ਦੋਸ਼ੀ ਆਪਣੇ 7-8 ਹੋਰ ਸਾਥੀਆਂ ਨਾਲ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਵਾਪਸ ਪਰਤੇ। ਉਨ੍ਹਾਂ ਦੇ ਹੱਥਾਂ ’ਚ ਤੇਜ਼ਧਾਰ ਹਥਿਆਰ, ਤਲਵਾਰਾਂ ਅਤੇ ਖੰਡੇ ਸਨ। ਦੋਸ਼ੀਆਂ ਨੇ ਦੁਕਾਨ ਦੇ ਅੰਦਰ ਵੜ ਕੇ ਤਰਲੋਕ ਸਿੰਘ ’ਤੇ ਸਿੱਧਾ ਜਾਨਲੇਵਾ ਹਮਲਾ ਬੋਲ ਦਿੱਤਾ ਅਤੇ ਉਸ ਨੂੰ ਲਹੂ-ਲੁਹਾਨ ਕਰ ਦਿੱਤਾ।

ਇਹ ਵੀ ਪੜ੍ਹੋ : 'ਦੇਸ਼ ਦੇ ਦੁਸ਼ਮਣਾਂ ਨਾਲ ਮਿਲ ਕੇ ਲੜਨਾ ਹੋਵੇਗਾ', ਦਿੱਲੀ 'ਚ ਦੁਸਹਿਰਾ ਸਮਾਗਮ 'ਚ ਬੋਲੇ PM ਮੋਦੀ

ਪੀੜਤ ਦੇ ਭਰਾ ਸਤਨਾਮ ਸਿੰਘ ਨੇ ਦੱਸਿਆ ਕਿ ਨਸ਼ੇੜੀਆਂ ਦਾ ਆਤੰਕ ਇੰਨਾ ਵਧ ਚੁੱਕਾ ਹੈ ਕਿ ਹੁਣ ਆਪਣੀ ਮਿਹਨਤ ਦੀ ਕਮਾਈ ਨਾਲ ਰੋਜ਼ੀ-ਰੋਟੀ ਕਮਾਉਣਾ ਵੀ ਦੂਭਰ ਹੋ ਗਿਆ ਹੈ। ਦੋਸ਼ੀਆਂ ਨੇ ਬਿਨਾ ਕਿਸੇ ਪੁਰਾਣੀ ਰੰਜਿਸ਼ ਦੇ ਮਹਿਜ਼ 500 ਰੁਪਏ ਨਾ ਦੇਣ ’ਤੇ ਤਰਲੋਕ ਸਿੰਘ ’ਤੇ ਜਾਨਲੇਵਾ ਹਮਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਵਾਰਦਾਤ ਦੇ ਵਕਤ ਦੁਕਾਨ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ’ਚ ਹਮਲਾਵਰਾਂ ਦੀ ਪੂਰੀ ਕਰਤੂਤ ਕੈਦ ਹੋ ਗਈ ਹੈ, ਜਿਸ ਵਿਚ ਦੋਸ਼ੀ ਪਛਾਣੇ ਜਾ ਸਕਦੇ ਹਨ। ਘਟਨਾ ਦੀ ਸੂਚਨਾ ਤੁਰੰਤ ਸਥਾਨਕ ਪੁਲਸ ਪ੍ਰਸ਼ਾਸਨ ਨੂੰ ਦੇ ਦਿੱਤੀ ਗਈ ਹੈ। ਪੀੜਤ ਪਰਿਵਾਰ ਨੇ ਪੁਲਸ ਪ੍ਰਸ਼ਾਸਨ ਤੋਂ ਗੁਹਾਰ ਲਗਾਈ ਹੈ ਕਿ ਪਿੰਡ ’ਚ ਨਸ਼ਾ ਵੇਚਣ ਅਤੇ ਇਸ ਦਾ ਸੇਵਨ ਕਰਨ ਵਾਲੇ ਅਜਿਹੇ ਅਪਰਾਧੀਆਂ ਨੂੰ ਤੁਰੰਤ ਸਲਾਖਾਂ ਪਿੱਛੇ ਭੇਜਿਆ ਜਾਵੇ। ਉਨ੍ਹਾਂ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰਕੇ ਪੀੜਤ ਨੂੰ ਇਨਸਾਫ਼ ਦਿਵਾਇਆ ਜਾਵੇ ਤਾਂ ਜੋ ਭਵਿੱਖ ’ਚ ਕੋਈ ਹੋਰ ਨਿਰਦੋਸ਼ ਵਿਅਕਤੀ ਅਜਿਹੇ ਜਾਨਲੇਵਾ ਹਮਲਿਆਂ ਦਾ ਸ਼ਿਕਾਰ ਨਾ ਬਣੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News