ਦੁਬਈ ਤੋਂ ਆਏ ਮੁੰਡੇ ਨੇ ਕੀਤਾ ਵੱਡਾ ਕਾਂਡ ! ਘਰ ''ਚ ਵੜ ਕੇ ਕੁੜੀ ਤੇ ਮਾਂ ''ਤੇ ਕੀਤਾ ਹਮਲਾ, ਮਗਰੋਂ ਖ਼ੁਦ ਵੀ...

Tuesday, Oct 20, 2026 - 05:59 PM (IST)

ਦੁਬਈ ਤੋਂ ਆਏ ਮੁੰਡੇ ਨੇ ਕੀਤਾ ਵੱਡਾ ਕਾਂਡ ! ਘਰ ''ਚ ਵੜ ਕੇ ਕੁੜੀ ਤੇ ਮਾਂ ''ਤੇ ਕੀਤਾ ਹਮਲਾ, ਮਗਰੋਂ ਖ਼ੁਦ ਵੀ...

ਜਲੰਧਰ (ਸੋਨੂੰ) : ਜਲੰਧਰ ਦੇ ਮਕਸੂਦਾਂ ਅਧੀਨ ਪੈਂਦੇ ਆਨੰਦ ਨਗਰ ਦੀ ਗਲੀ ਨੰਬਰ 3 ਵਿੱਚ ਇੱਕ ਨੌਜਵਾਨ ਵਲੋਂ ਘਰ ਵਿੱਚ ਦਾਖਲ ਹੋ ਕੇ ਲੜਕੀ ਅਤੇ ਉਸ ਦੀ ਮਾਂ 'ਤੇ ਤੇਜ਼ਧਾਰ ਹਥਿਆਰ (ਚਾਕੂ) ਨਾਲ ਹਮਲਾ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਨੌਜਵਾਨ ਨੇ ਜ਼ਹਿਰੀਲੀ ਵਸਤੂ ਨਿਗਲ ਲਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਓਮ ਪ੍ਰੀਤ ਸਿੰਘ (ਵਾਸੀ ਨੰਦਨਪੁਰ, ਮਕਸੂਦਾਂ) ਵਜੋਂ ਹੋਈ ਹੈ, ਜੋ ਕਿ ਕੁਝ ਸਮਾਂ ਪਹਿਲਾਂ ਹੀ ਦੁਬਈ ਤੋਂ ਵਾਪਸ ਪਰਤਿਆ ਸੀ।
ਇੱਕ ਬੁਜ਼ੁਰਗ ਮਹਿਲਾ ਅਨੁਸਾਰ ਘਰ ਦਾ ਦਰਵਾਜ਼ਾ ਖੁੱਲ੍ਹਾ ਸੀ, ਜਿਸ ਦਾ ਫਾਇਦਾ ਚੁੱਕ ਕੇ ਨੌਜਵਾਨ ਸਿੱਧਾ ਘਰ ਅੰਦਰ ਦਾਖਲ ਹੋ ਗਿਆ। ਘਰ 'ਚ ਵੜਦਿਆਂ ਹੀ ਉਸ ਨੇ ਲੜਕੀ ਮਨਪ੍ਰੀਤ ਕੌਰ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਜਦੋਂ ਲੜਕੀ ਨੂੰ ਬਚਾਉਣ ਲਈ ਉਸ ਦੀ ਮਾਂ ਅੱਗੇ ਆਈ ਤਾਂ ਨੌਜਵਾਨ ਨੇ ਉਸ 'ਤੇ ਵੀ ਵਾਰ ਕਰ ਦਿੱਤਾ। ਇਸ ਤੋਂ ਬਾਅਦ ਨੌਜਵਾਨ ਨੇ ਕੋਈ ਜ਼ਹਿਰੀਲੀ ਵਸਤੂ ਖਾ ਲਈ, ਜਿਸ ਨਾਲ ਉਸ ਦੀ ਵੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਵਾਰਦਾਤ ਪ੍ਰੇਮ ਪ੍ਰਸੰਗ ਦੇ ਚਲਦਿਆਂ ਅੰਜਾਮ ਦਿੱਤੀ ਗਈ ਹੈ।
ਇਸ ਹਮਲੇ ਵਿੱਚ ਮਾਂ-ਧੀ ਦੋਵੇਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਵਾਰਦਾਤ ਤੋਂ ਬਾਅਦ ਇਲਾਕਾ ਨਿਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪਾਰਸ਼ਦ ਅਤੇ ਐਸ.ਸੀ.ਪੀ. ਕਰਨੈਲ ਸਿੰਘ ਪੁਲਸ ਟੀਮ ਸਮੇਤ ਮੌਕੇ 'ਤੇ ਪਹੁੰਚੇ। ਪੁਲਸ ਨੇ ਨੌਜਵਾਨ ਦੀ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਅੱਗੇ ਦੀ ਜਾਂਚ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵਾਰਦਾਤ ਵਾਲੀ ਥਾਂ 'ਤੇ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰ ਵੀ ਪਹੁੰਚ ਗਏ ਸਨ।


author

Shubam Kumar

Content Editor

Related News