ਲੁਧਿਆਣਾ ''ਚ ਬੇਖੌਫ਼ ਲੁਟੇਰੇ: ਰਾਜਗੁਰੂ ਨਗਰ ''ਚ ਬਜ਼ੁਰਗ ਔਰਤ ਨੂੰ ਤੇਜ਼ਧਾਰ ਹਥਿਆਰ ਦਿਖਾ ਕੇ ਸੋਨੇ ਦੀ ਚੇਨ ਲੁੱਟੀ

Saturday, Oct 24, 2026 - 08:26 AM (IST)

ਲੁਧਿਆਣਾ ''ਚ ਬੇਖੌਫ਼ ਲੁਟੇਰੇ: ਰਾਜਗੁਰੂ ਨਗਰ ''ਚ ਬਜ਼ੁਰਗ ਔਰਤ ਨੂੰ ਤੇਜ਼ਧਾਰ ਹਥਿਆਰ ਦਿਖਾ ਕੇ ਸੋਨੇ ਦੀ ਚੇਨ ਲੁੱਟੀ

ਲੁਧਿਆਣਾ (ਰਾਜ) : ਮਹਾਨਗਰ ਦੇ ਪਾਸ਼ ਇਲਾਕੇ ਰਾਜਗੁਰੂ ਨਗਰ ਵਿਚ ਬੇਖੌਫ਼ ਘੁੰਮ ਰਹੇ ਅਪਰਾਧੀਆਂ ਨੇ ਇਕ ਵਾਰ ਫਿਰ ਕਮਿਸ਼ਨਰੇਟ ਪੁਲਸ ਦੇ ਸੁਰੱਖਿਆ ਪ੍ਰਬੰਧਾਂ ਦੇ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ। ਅਜੇ ਹਾਲ ਹੀ ਵਿਚ ਐਕਟਿਵਾ ਸਵਾਰ ਔਰਤ ਨਾਲ ਹੋਈ ਲੁੱਟ ਦੀ ਗੂੰਜ ਸ਼ਾਂਤ ਵੀ ਨਹੀਂ ਹੋਈ ਸੀ ਕਿ ਲੁਟੇਰਿਆਂ ਨੇ ਉਸੇ ਇਲਾਕੇ ਵਿਚ ਇਕ ਹੋਰ ਵਾਰਦਾਤ ਕਰ ਕੇ ਸਨਸਨੀ ਫੈਲਾਅ ਦਿੱਤੀ। ਇਸ ਵਾਰ ਬਦਮਾਸ਼ਾਂ ਨੇ ਆਪਣੇ ਘਰ ਦੇ ਬਾਹਰ ਪੈਦਲ ਜਾ ਰਹੀ ਬਜ਼ੁਰਗ ਔਰਤ ਭੁਪਿੰਦਰ ਕੌਰ ਨੂੰ ਨਿਸ਼ਾਨਾ ਬਣਾਇਆ ਅਤੇ ਤੇਜ਼ਧਾਰ ਹਥਿਆਰ ਦਿਖਾ ਕੇ ਉਸ ਦੇ ਗਲੇ ’ਚੋਂ ਸੋਨੇ ਦੀ ਚੇਨ ਝਪਟ ਲਈ।

PunjabKesari

ਘਰ ਦੇ ਬਾਹਰ ਘੇਰ ਕੇ ਦਿੱਤਾ ਵਾਰਦਾਤ ਨੂੰ ਅੰਜਾਮ

ਜਾਣਕਾਰੀ ਮੁਤਾਬਕ ਪੀੜਤ ਬਜ਼ੁਰਗ ਔਰਤ ਆਪਣੀ ਗੱਡੀ ਤੋਂ ਉਤਰ ਕੇ ਕੁਝ ਹੀ ਕਦਮਾਂ ਦੀ ਦੂਰੀ ’ਤੇ ਸਥਿਤ ਆਪਣੇ ਘਰ ਵੱਲ ਜਾ ਰਹੀ ਸੀ। ਜਿਉਂ ਹੀ ਉਹ ਮੁੱਖ ਗੇਟ ਕੋਲ ਪੁੱਜੀ ਤਾਂ ਇਕ ਮੋਟਰਸਾਈਕਲ ’ਤੇ ਆਏ ਤਿੰਨ ਨਕਾਬਪੋਸ਼ਾਂ ਨੇ ਬਾਈਕ ਅੱਗੇ ਲਗਾ ਕੇ ਉਸ ਨੂੰ ਘੇਰ ਲਿਆ। ਹੈਰਾਨੀ ਦੀ ਗੱਲ ਇਹ ਰਹੀ ਕਿ ਸੜਕ ’ਤੇ ਹੋਰ ਵਾਹਨਾਂ ਅਤੇ ਲੋਕਾਂ ਦੀ ਆਵਾਜਾਈ ਦੇ ਬਾਵਜੂਦ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰ ਤਾਣ ਦਿੱਤੇ। ਘਾਤਕ ਹਥਿਆਰ ਦੇਖ ਕੇ ਔਰਤ ਅਤੇ ਆਸ-ਪਾਸ ਦੇ ਰਾਹਗੀਰ ਬੁਰੀ ਤਰ੍ਹਾਂ ਸਹਿਮ ਗਏ, ਜਿਸ ਕਾਰਨ ਕੋਈ ਵੀ ਆਗੂ ਅੱਗੇ ਵਧ ਕੇ ਮਦਦ ਨਾ ਕਰ ਸਕਿਆ। ਲੁਟੇਰੇ ਔਰਤ ਦੇ ਗਲੇ ’ਚੋਂ ਝਪਟ ਮਾਰ ਕੇ ਚੇਨ ਲਾਹ ਕੇ ਫਰਾਰ ਹੋ ਗਏ।

ਸੀ. ਸੀ. ਟੀ. ਵੀ. ਕੈਮਰੇ ’ਚ ਰਿਕਾਰਡ ਹੋਈ ਘਟਨਾ

ਚੇਨ ਝਪਟਣ ਤੋਂ ਬਾਅਦ ਤਿੰਨੋਂ ਲੁਟੇਰੇ ਹਥਿਆਰ ਲਹਿਰਾਉਂਦੇ ਅਤੇ ਲੋਕਾਂ ਨੂੰ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਇਹ ਪੂਰੀ ਵਾਰਦਾਤ ਕੋਲ ਹੀ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਰਿਕਾਰਡ ਹੋ ਗਈ ਹੈ, ਜਿਸ ਵਿਚ ਲੁਟੇਰਿਆਂ ਦੇ ਆਉਣ, ਹਥਿਆਰ ਤਾਣਨ ਅਤੇ ਭੱਜਣ ਦੀ ਪੂਰੀ ਲੜੀ ਸਾਫ਼ ਦਿਖਾਈ ਦੇ ਰਹੀ ਹੈ। ਫੁਟੇਜ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਅਪਰਾਧੀ ਕਿਸ ਕਦਰ ਨਿੱਡਰ ਹੋ ਚੁੱਕੇ ਹਨ।

ਇਹ ਵੀ ਪੜ੍ਹੋ : ਸਬਜ਼ੀ ਮੰਡੀ ਤੋਂ ਵਾਪਸ ਆ ਰਹੀ ਬਾਈਕ ਸਵਾਰ ਔਰਤ ਨੂੰ ਅਣਪਛਾਤੇ ਵਾਹਨ ਨੇ ਕੁਚਲਿਆ, ਮੌਤ

ਇਲਾਕਾ ਨਿਵਾਸੀਆਂ ’ਚ ਦਹਿਸ਼ਤ, ਸੁਰੱਖਿਆ ਪ੍ਰਬੰਧਾਂ ’ਤੇ ਉੱਠੇ ਸਵਾਲ

ਵਾਰਦਾਤ ਤੋਂ ਬਾਅਦ ਪੀੜਤ ਪਰਿਵਾਰ ਨੇ ਥਾਣਾ ਸਰਾਭਾ ਨਗਰ ਦੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਸਥਾਨਕ ਲੋਕਾਂ ਅਨੁਸਾਰ ਬੀ. ਆਰ. ਐੱਸ. ਨਗਰ ਅਤੇ ਰਾਜਗੁਰੂ ਨਗਰ ਵਿਚ ਸਨੈਚਿੰਗ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ, ਜਿਸ ਨਾਲ ਔਰਤਾਂ ਤੇ ਬਜ਼ੁਰਗਾਂ ਦਾ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਲੋਕਾਂ ਨੇ ਦੋਸ਼ ਲਾਇਆ ਕਿ ਪੁਲਸ ਕੇਵਲ ਵਾਰਦਾਤ ਤੋਂ ਬਾਅਦ ਖਾਨਾਪੂਰਤੀ ਕਰਦੀ ਹੈ, ਜਦਕਿ ਗਸ਼ਤ ਅਤੇ ਨਾਕਾਬੰਦੀ ਨਾਦਾਰਦ ਹੈ। ਪਰਿਵਾਰ ਨੇ ਮੰਗ ਕੀਤੀ ਹੈ ਕਿ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ ’ਤੇ ਲੁਟੇਰਿਆਂ ਦੀ ਤੁਰੰਤ ਸ਼ਨਾਖਤ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News