ਰੇਪ ਪੀੜਤਾ ਨੇ ਐੱਸ. ਆਈ. ਬੀਬੀ ''ਤੇ ਲਾਏ ਰਿਸ਼ਵਤ ਲੈਣ ਦੇ ਦੋਸ਼

Wednesday, Sep 30, 2020 - 05:55 PM (IST)

ਰੇਪ ਪੀੜਤਾ ਨੇ ਐੱਸ. ਆਈ. ਬੀਬੀ ''ਤੇ ਲਾਏ ਰਿਸ਼ਵਤ ਲੈਣ ਦੇ ਦੋਸ਼

ਲੁਧਿਆਣਾ (ਰਾਜ) : ਪੁਲਸ ਦਾ ਰਿਸ਼ਵਤ ਲੈਣਾ ਕੋਈ ਨਵੀਂ ਗੱਲ ਨਹੀਂ ਹੈ। ਆਮ ਦੇਖਣ ਅਤੇ ਸੁਣਨ 'ਚ ਆਉਂਦਾ ਹੈ ਕਿ ਪੁਲਸ ਪੀੜਤਾਂ ਨੂੰ ਧਮਕਾ ਕੇ ਜਾਂ ਉਨ੍ਹਾਂ ਦਾ ਕੰਮ ਕਰਨ ਬਦਲੇ ਰਿਸ਼ਵਤ ਲੈਂਦੀ ਹੈ ਪਰ ਲੁਧਿਆਣਾ 'ਚ ਇਕ ਅਜੀਬ ਕੇਸ ਸਾਹਮਣੇ ਆਇਆ ਹੈ ਕਿ ਜਿੱਥੇ ਇਕ ਜਬਰ-ਜ਼ਨਾਹ ਦੀ ਪੀੜਤਾ ਨੇ ਕੇਸ ਦੀ ਜਾਂਚ ਕਰ ਰਹੀ ਐੱਸ. ਆਈ. ਬੀਬੀ 'ਤੇ ਰਿਸ਼ਵਤ ਲੈਣ ਦੇ ਦੋਸ਼ ਲਾਏ ਹਨ। ਰੇਪ ਪੀੜਤਾ ਨੇ ਇਸ ਦੀ ਸ਼ਿਕਾਇਤ ਵਿਜੀਲੈਂਸ ਨੂੰ ਦਿੱਤੀ ਸੀ, ਜੋ ਕਿ ਇਸ ਕੇਸ 'ਚ ਸੋਮਵਾਰ ਨੂੰ ਉਸ ਦੇ ਵਿਜੀਲੈਂਸ ਆਫਿਸ ਵਿਚ ਬਿਆਨ ਵੀ ਹੋਏ। ਪੀੜਤਾ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਰਿਤੇਸ਼ ਰਾਣਾ ਨਾਲ ਉਸ ਦੇ ਪ੍ਰੇਮ ਸਬੰਧ ਸਨ, ਜਿਸ ਨੇ ਵਿਆਹ ਦਾ ਝਾਂਸਾ ਦੇ ਕੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ। ਇਸ ਸਬੰਧੀ ਉਸ ਦੇ ਸ਼ਿਕਾਇਤ ਦੇਣ ਤੋਂ ਬਾਅਦ ਦਸੰਬਰ 2019 ਵਿਚ ਥਾਣਾ ਫੋਕਲ ਪੁਆਇੰਟ ਵਿਚ ਮੁਲਜ਼ਮ ਖਿਲਾਫ ਰੇਪ ਦਾ ਕੇਸ ਦਰਜ ਹੋ ਗਿਆ ਸੀ। ਕੇਸ ਦੀ ਜਾਂਚ ਇਕ ਐੱਸ. ਆਈ. ਬੀਬੀ ਨੂੰ ਦਿੱਤੀ ਗਈ ਸੀ। ਪੀੜਤਾ ਦਾ ਦੋਸ਼ ਹੈ ਕਿ ਪੁਲਸ ਮੁਲਜ਼ਮ ਨੂੰ ਫੜਨ 'ਚ ਗੰਭੀਰਤਾ ਨਹੀਂ ਦਿਖਾ ਰਹੀ ਸੀ। ਮੁਲਜ਼ਮ ਦੇ ਪਿੰਡ 'ਚ ਰੇਡ ਕਰਨ ਲਈ ਐੱਸ. ਆਈ. ਬੀਬੀ ਨੂੰ ਪੈਸੇ ਦਿੱਤੇ। ਉਸ ਦੇ ਕੋਲ ਪੈਸੇ ਨਹੀਂ ਸਨ। ਫਿਰ ਵੀ ਉਸ ਨੇ ਆਪਣੀ ਗੋਲਡ ਰਿੰਗ ਗਹਿਣੇ ਰੱਖ ਕੇ ਐੱਸ. ਆਈ. ਬੀਬੀ ਨੂੰ ਪੈਸੇ ਦਿੱਤੇ। ਜਦੋਂ ਮੁਲਜ਼ਮ ਦੇ ਪਿੰਡ ਰੇਡ ਕੀਤੀ ਗਈ ਤਾਂ ਉੱਥੋਂ ਮੁਲਜ਼ਮ ਫੜਿਆ ਨਹੀਂ ਗਿਆ ਸੀ। ਇਸ ਤੋਂ ਬਾਅਦ ਐੱਸ. ਆਈ. ਬੀਬੀ ਆਪਣੇ ਬਰਥਡੇਅ 'ਤੇ ਉਸ ਤੋਂ 2 ਹਜ਼ਾਰ ਰੁਪਏ ਲੈ ਗਈ ਸੀ ਅਤੇ ਉਸ ਤੋਂ ਬਾਅਦ 5-6 ਵਾਰ ਉਸ ਤੋਂ 2-2 ਹਜ਼ਾਰ ਰੁਪਏ ਲਏ। ਉਕਤ ਐੱਸ. ਆਈ. ਬੀਬੀ ਨੇ ਮੁਲਜ਼ਮ ਨੂੰ ਫੜਨ ਦਾ ਕਹਿ ਕੇ ਉਸ ਤੋਂ ਕਰੀਬ 25 ਹਜ਼ਾਰ ਰੁਪਏ ਠੱਗ ਲਏ ਸਨ।

ਇਹ ਵੀ ਪੜ੍ਹੋ : ਦਰੱਖਤ ਨਾਲ ਫਾਹ ਲੈ ਕੇ ਵਿਅਕਤੀ ਨੇ ਦਿੱਤੀ ਜਾਨ, ਨਹੀਂ ਹੋ ਸਕੀ ਪਛਾਣ

ਪੀੜਤਾ ਦਾ ਦੋਸ਼ ਹੈ ਕਿ ਕਾਰਵਾਈ ਨਾ ਹੋਣ ਕਾਰਨ ਉਸ ਨੇ 4 ਸਤੰਬਰ ਨੂੰ ਸੀ. ਪੀ. ਆਫਿਸ ਦੇ ਬਾਹਰ ਧਰਨਾ ਵੀ ਦਿੱਤਾ ਸੀ। ਜਿੱਥੇ ਉਸ ਨੇ ਸਾਰੀ ਗੱਲ ਸੀ. ਪੀ. ਰਾਕੇਸ਼ ਅਗਰਵਾਲ ਨੂੰ ਦੱਸੀ ਸੀ ਪਰ ਫਿਰ ਵੀ ਕੋਈ ਸੁਣਵਾਈ ਨਹੀਂ ਹੋਈ ਸੀ। ਫਿਰ ਉਸ ਨੇ ਐੱਸ. ਆਈ. ਬੀਬੀ ਖ਼ਿਲਾਫ਼ ਵਿਜੀਲੈਂਸ ਦੇ ਟੋਲ ਫ੍ਰੀ ਨੰਬਰ 'ਤੇ ਸ਼ਿਕਾਇਤ ਦਿੱਤੀ। ਨਾਲ ਹੀ, ਉਸ ਨੂੰ ਕੁਝ ਦਿਨਾਂ ਬਾਅਦ ਪਤਾ ਲੱਗਾ ਕਿ ਮੁਲਜ਼ਮ ਨੌਜਵਾਨ ਨੂੰ ਅਦਾਲਤ ਤੋਂ ਜ਼ਮਾਨਤ ਵੀ ਮਿਲ ਗਈ। ਉਧਰ, ਐੱਸ. ਆਈ. ਬੀਬੀ ਕਿਰਨਪ੍ਰੀਤ ਕੌਰ ਦਾ ਕਹਿਣਾ ਹੈ ਕਿ ਕੇਸ ਦਸੰਬਰ 2019 ਵਿਚ ਦਰਜ ਹੋਇਆ ਸੀ। ਇਸ ਤੋਂ ਪਹਿਲਾਂ ਉਸ 'ਤੇ ਕੋਈ ਦੋਸ਼ ਨਹੀਂ ਲੱਗਾ। ਹੁਣ ਜਦੋਂ ਅਦਾਲਤ ਵੱਲੋਂ ਮੁਲਜ਼ਮ ਨੂੰ ਜ਼ਮਾਨਤ ਦਿੱਤੀ ਗਈ ਹੈ ਤਾਂ ਪੀੜਤਾ ਉਨ੍ਹਾਂ 'ਤੇ ਝੂਠੇ ਦੋਸ਼ ਲਾਉਣ ਲੱਗੀ ਹੈ। ਪੀੜਤਾ ਉਨ੍ਹਾਂ ਨੂੰ ਕਹਿਣ ਲੱਗੀ ਕਿ ਮੁਲਜ਼ਮ ਨੂੰ ਜੇਲ ਭੇਜੋ ਪਰ ਉਹ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰ ਰਹੇ ਹਨ। ਕੇਸ ਦੀ ਜਾਂਚ ਹੁਣ ਜੁਆਇੰਟ ਸੀ. ਪੀ. ਕਨਵਰਦੀਪ ਕੌਰ ਕਰ ਰਹੇ ਹਨ। ਕਿਰਨਪ੍ਰੀਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ 'ਤੇ ਲੱਗੇ ਸਾਰੇ ਦੋਸ਼ ਝੂਠੇ ਹਨ।

ਇਹ ਵੀ ਪੜ੍ਹੋ : ਕੈਪਟਨ ਦਾ ਖੇਤੀ ਬਿੱਲਾਂ ਨੂੰ ਕੋਰਟ 'ਚ ਲਿਜਾਣ ਦਾ ਐਲਾਨ ਕਿਸਾਨਾਂ ਨਾਲ ਇੱਕ ਵੱਡਾ ਧੋਖਾ : ਚੀਮਾ


author

Anuradha

Content Editor

Related News