ਬਠਿੰਡਾ : ਨਾਬਾਲਗ ਬੱਚੀ ਨਾਲ ਚਾਰ ਨੌਜਵਾਨਾਂ ਨੇ ਕੀਤਾ ਜਬਰ-ਜ਼ਨਾਹ

Saturday, May 05, 2018 - 04:00 AM (IST)

ਬਠਿੰਡਾ(ਬਲਵਿੰਦਰ)-ਪਿੰਡ ਕਿੱਲੀ ਨਿਹਾਲ ਸਿੰਘ ਵਾਲਾ ਵਿਖੇ ਚਾਰ ਨੌਜਵਾਨਾਂ ਵੱਲੋਂ ਇਕ ਨਾਬਾਲਗ ਬੱਚੀ ਨਾਲ ਸਮੂਹਿਕ ਜਬਰ-ਜ਼ਨਾਹ ਕੀਤਾ ਗਿਆ, ਜਿਨ੍ਹਾਂ 'ਚ ਇਕ ਸਾਬਕਾ ਸਰਪੰਚ ਦਾ ਪੁੱਤਰ ਵੀ ਸ਼ਾਮਲ ਹੈ। ਪੁਲਸ ਕਾਰਵਾਈ ਕਰ ਰਹੀ ਹੈ ਪਰ ਮੁਲਜ਼ਮ ਪਰਿਵਾਰਾਂ ਸਮੇਤ ਫਰਾਰ ਹਨ। ਪੁਲਸ ਚੌਕੀ ਕਿੱਲੀ ਨਿਹਾਲ ਸਿੰਘ ਵਾਲਾ ਦੇ ਮੁਖੀ ਵੀਰਾ ਸਿੰਘ ਨੇ ਦੱਸਿਆ ਕਿ ਗੁਰਕੀਰਤ ਸਿੰਘ, ਸਰਬਜੀਤ ਸਿੰਘ ਤੇ ਦੋ ਹੋਰ ਅਣਪਛਾਤੇ ਲੜਕੀ ਨੂੰ ਅਗਵਾ ਕਰ ਕੇ ਖੇਤਾਂ 'ਚ ਲੈ ਗਏ। ਇਨ੍ਹਾਂ ਨੇ ਲੜਕੀ ਨੂੰ ਇਕ ਉਜਾੜ ਜਿਹੇ ਕਮਰੇ 'ਚ ਰੱਖਿਆ ਤੇ ਉਸ ਨਾਲ ਸਮੂਹਿਕ ਤੌਰ 'ਤੇ ਜਬਰ-ਜ਼ਨਾਹ ਕੀਤਾ। ਵਾਰਦਾਤ ਕਰਨ ਤੋਂ ਬਾਅਦ ਮੁਲਜ਼ਮ ਲੜਕੀ ਨੂੰ ਛੱਡ ਕੇ ਫਰਾਰ ਹੋ ਗਏ। ਲੜਕੀ ਨੇ ਘਟਨਾ ਬਾਰੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ, ਜਿਸ ਤੋਂ ਮਾਮਲਾ ਪੁਲਸ ਤੱਕ ਪਹੁੰਚਿਆ। ਉਨ੍ਹਾਂ ਕਿਹਾ ਕਿ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਮਹਿਲਾ ਇੰਸਪੈਕਟਰ ਬੇਅੰਤ ਕੌਰ ਵੱਲੋਂ ਲੜਕੀ ਦਾ ਬਿਆਨ ਦਰਜ ਕੀਤਾ ਗਿਆ। ਉਕਤ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ, ਜਦਕਿ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਵੀ ਸਰਗਰਮੀਆਂ ਆਰੰਭ ਦਿੱਤੀਆਂ ਹਨ। ਮੁਲਜ਼ਮ ਆਪਣੇ ਘਰਾਂ ਨੂੰ ਤਾਲੇ ਲਾ ਕੇ ਪਰਿਵਾਰਾਂ ਸਮੇਤ ਫਰਾਰ ਹੋ ਚੁੱਕੇ ਹਨ।


Related News