ਗੈਂਗਸਟਰ ਦੇ ਨਾਂ ’ਤੇ ਵਟਸਐਪ ''ਤੇ ਕਾਲ ਕਰਕੇ ਮੰਗੀ 5 ਲੱਖ ਰੁਪਏ ਦੀ ਫਿਰੌਤੀ, ਮਾਮਲਾ ਦਰਜ
Thursday, Oct 13, 2022 - 04:41 PM (IST)
ਨਵਾਂਸ਼ਹਿਰ (ਤ੍ਰਿਪਾਠੀ)- ਵਟਸਐਪ ਨੰਬਰ ’ਤੇ ਕਾਲ ਕਰਕੇ ਗੈਂਗਸਟਰ ਦੇ ਨਾਂ ’ਤੇ 5 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ ਅਣਪਛਾਤੇ ਦੋਸ਼ੀ ਖ਼ਿਲਾਫ਼ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਕੁਮਾਰ ਹਿਤੇਸ਼ ਨੇ ਦੱਸਿਆ ਕਿ ਉਸ ਦੀ ਨਵਾਂਸ਼ਹਿਰ ਦੇ ਬੰਗਾ ਰੋਡ ’ਤੇ ਸਵੀਟ ਸ਼ਾਪ ਹੈ, ਜਿਸ ਦਾ ਕੰਮ ਉਹ ਅਤੇ ਉਸ ਦੇ ਪਿਤਾ ਤੇਜਪਾਲ ਵੇਖਦੇ ਹਨ। ਉਸ ਨੇ ਦੱਸਿਆ ਕਿ ਬੀਤੀ 23 ਸਤੰਬਰ ਨੂੰ ਉਸ ਦੇ ਮੋਬਾਇਲ ’ਤੇ ਵਟਸਐੱਪ ਕਾਲ ਆਈ ਸੀ, ਜਿਸ ਵਿਚ ਕਾਲਰ ਨੇ ਦੱਸਿਆ ਕਿ ਉਹ ਗੈਂਗਸਟਰ ਬੋਲ ਰਿਹਾ ਹੈ। ਫੋਨ ਕਰਨ ਵਾਲੇ ਨੇ 5 ਲੱਖ ਰੁਪਏ ਦੀ ਮੰਗ ਕਰਦੇ ਹੋਏ ਧਮਕੀ ਦਿੱਤੀ ਕਿ ਜੇਕਰ ਉਸ ਨੇ 5 ਲੱਖ ਰੁਪਏ ਨਹੀਂ ਦਿੱਤੇ ਤਾਂ ਉਹ ਆਪਣੇ ਗੁੰਡਿਆਂ ਦੀ ਮਦਦ ਨਾਲ ਉਸ ਨੂੰ ਜਾਨੋਂ ਮਾਰ ਦੇਵੇਗਾ।
ਇਹ ਵੀ ਪੜ੍ਹੋ: ...ਜਦੋਂ ਜਲੰਧਰ ਦੇ ਰੈਣਕ ਬਾਜ਼ਾਰ 'ਚ ਅੰਗਰੇਜ਼ ਨੇ ਚਲਾਇਆ ਰਿਕਸ਼ਾ, ਖੜ੍ਹ ਤਕਦੇ ਰਹੇ ਲੋਕ
ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਕਤ ਨੰਬਰ ’ਤੇ ਉਸ ਨੂੰ ਵੁਆਇਸ ਮੈਸੇਜ ਵੀ ਆਇਆ, ਜਿਸ ਵਿਚ ਉਸ ਨੇ ਧਮਕੀ ਦਿੰਦਿਆਂ ਕਿਹਾ ਕਿ ਰੰਗਦਾਰੀ ਲੈਣ ਲਈ ਉਸ ਨੂੰ ਦੋਬਾਰਾ ਫੋਨ ਨਾ ਕਰਨਾ ਪਵੇ, ਜੇਕਰ ਉਸ ਨੇ ਉਕਤ ਰਕਮ ਨਹੀਂ ਦਿੱਤੀ ਤਾਂ ਉਸ ਨੂੰ ਦੁੱਗਣੀ ਦੇ ਕੇ ਛੁਟਕਾਰਾ ਕਰਨਾ ਪਵੇਗਾ। ਕਾਲਰ ਨੇ ਮੈਸੇਜ ਤੋਂ ਬਾਅਦ ਉਸ ਨੂੰ ਬੈਕ ਕਾਲ ਕਰਨ ਜਾਂ ਇਸ ਦਾ ਨੁਕਸਾਨ ਭੁਗਤਣ ਦੀ ਧਮਕੀ ਵੀ ਦਿੱਤੀ।
ਕੁਮਾਰ ਹਿਤੇਸ਼ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ 2019 ’ਚ ਉਨ੍ਹਾਂ ਦੀ ਦੁਕਾਨ ਦੇ ਬਾਹਰ ਕਿਸੇ ਅਣਪਛਾਤੇ ਵਿਅਕਤੀ ਨੇ ਗੋਲ਼ੀਆਂ ਚਲਾਈਆਂ ਸਨ। ਉਸਨੇ ਦੱਸਿਆ ਕਿ ਉਹ ਆਪਣੇ ਤੌਰ ’ਤੇ ਕਾਲਰ ਸਬੰਧੀ ਜਾਣਕਾਰੀ ਲੈਣ ਦਾ ਯਤਨ ਕਰਦਾ ਰਿਹਾ ਪਰ ਹੁਣ ਉਹ ਪੁਲਸ ਨੂੰ ਆਪਣੀ ਸ਼ਿਕਾਇਤ ਦੇ ਰਿਹਾ ਹੈ।
ਇਹ ਵੀ ਪੜ੍ਹੋ: ਆਦਮਪੁਰ ਏਅਰਪੋਰਟ ਪੁੱਜੇ PM ਮੋਦੀ ਦਾ DGP ਗੌਰਵ ਯਾਦਵ ਤੇ ਭਾਜਪਾ ਆਗੂ ਰਾਜੇਸ਼ ਬਾਘਾ ਵੱਲੋਂ ਨਿੱਘਾ ਸੁਆਗਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ