ਜੰਗਲਾਤ ਵਰਕਰਜ਼ ਯੂਨੀਅਨ ਨੇ ਰੇਂਜ ਅਫਸਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ

Wednesday, Aug 22, 2018 - 12:42 AM (IST)

ਜੰਗਲਾਤ ਵਰਕਰਜ਼ ਯੂਨੀਅਨ ਨੇ ਰੇਂਜ ਅਫਸਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ

 ਬਟਾਲਾ,  (ਬੇਰੀ)-  ਅੱਜ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੀ ਇਕਾਈ  ਦੇ ਆਗੂਆਂ ਬਲਜੀਤ ਸਿੰਘ ਦਾਬਾਂਵਾਲ, ਨਰਿੰਦਰ ਸਿੰਘ ਭਾਗੋਵਾਲ, ਬਲਵਿੰਦਰ ਸਿੰਘ ਅਤੇ ਪ੍ਰੇਮ ਸਿੰਘ ਖਹਿਰਾ ਦੀ ਅਗਵਾਈ ਵਿਚ ਰੇਂਜ ਅਫਸਰ ਅਲੀਵਾਲ  ਵਿਰੁੱਧ ਰੇਂਜ ਦਫਤਰ ਵਿਖੇ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਪ. ਸ. ਸ. ਫ. ਆਗੂ ਗੁਰਪ੍ਰੀਤ ਰੰਗੀਲਪੁਰ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਆਗੂਆਂ ਨੇ ਦੱਸਿਆ ਕਿ ਦੋ ਵਾਰ ਹੋਈਆਂ ਪਿਛਲੀਆਂ ਮੀਟਿੰਗਾਂ ’ਚ ਮੰਨੀਆਂ ਮੰਗਾਂ ਵੀ ਹੁਣ ਤੱਕ ਮੰਨੀਆਂ ਨਹੀਂ ਗਈਆਂ। ਉਨ੍ਹਾਂ ਮੰਗ ਕੀਤੀ ਕਿ ਰਹਿੰਦੀਆਂ ਤੇ ਮੌਜੂਦਾ ਪੇਮੈਂਟਾਂ ਕੀਤੀਆਂ ਜਾਣ, ਕੰਮ ਕਰਨ ਲਈ ਅੌਜ਼ਾਰ ਦਿੱਤੇ ਜਾਣ, ਮਸਟਰੋਲ ਸੂਚੀ ਪਾਰਦਰਸ਼ੀ ਢੰਗ ਨਾਲ ਬਣਾ ਕੇ ਇਕ ਕਾਪੀ ਜਥੇਬੰਦੀ ਨੂੰ ਦਿੱਤੀ ਜਾਵੇ, ਮੈਡੀਕਲ ਸਹੂਲਤ ਦਿੱਤੀ ਜਾਵੇ ਅਤੇ ਰੇਂਜ ਅਫਸਰ ਅਲੀਵਾਲ ਆਪਣਾ ਅਡ਼ੀਅਲ ਰਵੱਈਆ ਛੱਡ ਕੇ ਵਰਕਰਾਂ ਦੀਆਂ ਜਾਇਜ਼ ਮੰਗਾਂ ਮੰਨ ਕੇ ਉਨ੍ਹਾਂ ਨੂੰ ਲਾਗੂ ਕਰੇ। ਇਸ ਮੌਕੇ ਰੂਪ ਬਸੰਤ, ਗੁਲਜਾਰ ਸਿੰਘ, ਕਮਲਾ, ਪਾਸ਼ੋ, ਜੱਸੀ, ਮਕਬੂਲਾ, ਕੁਲਦੀਪ ਸਿੰਘ, ਸੰਤੋਖ ਸਿੰਘ, ਬਲਬੀਰ ਸਿੰਘ, ਕੁਲਵੰਤ ਸਿੰਘ, ਬਲਵੰਤ ਸਿੰਘ, ਸੋਨੀ, ਕੁਲਜੀਤ ਸਿੰਘ, ਤਰਸੇਮ ਲਾਲ ਤੇ ਹੋਰ ਵਰਕਰ ਹਾਜ਼ਰ ਸਨ। 
 


Related News