ਰਾਣਾ ਗੁਰਜੀਤ ਵਲੋਂ ਖਹਿਰਾ ਨੂੰ ਨਵੇਂ ਸਿਰਿਓਂ ਚੋਣਾਂ ਲੜਨ ਦੀ ਸਲਾਹ

08/07/2018 4:24:07 PM

ਚੰਡੀਗੜ੍ਹ (ਮਨਮੋਹਨ) : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਨੇ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਖਹਿਰਾ ਨੂੰ ਸਲਾਹ ਦਿੱਤੀ ਹੈ ਕਿ ਉਹ ਅਸਤੀਫਾ ਦੇ ਕੇ ਨਵੇਂ ਸਿਰੇ ਤੋਂ ਚੋਣਾਂ ਲੜਨ ਤਾਂ ਜੋ ਉਨ੍ਹਾਂ ਨੂੰ ਆਪਣੀ ਹੈਸੀਅਤ ਦਾ ਪਤਾ ਲੱਗ ਸਕੇ। ਸੁਖਪਾਲ ਖਹਿਰਾ 'ਤੇ ਵਿਅੰਗ ਕੱਸਦੇ ਹੋਏ ਰਾਣਾ ਗੁਰਜੀਤ ਨੇ ਕਿਹਾ ਕਿ ਉਹ ਤਾਂ ਚੁੱਲ੍ਹੇ 'ਚੋਂ ਅੱਗ ਲੈਣ ਆਏ ਸਨ ਪਰ ਖੁਦ ਹੀ ਰਸੋਈ ਦੇ ਮਾਲਕ ਬਣ ਬੈਠੇ। 
ਉਨ੍ਹਾਂ ਕਿਹਾ ਕਿ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਸੁਖਪਾਲ ਖਹਿਰਾ ਖੁਦ ਨੂੰ ਆਮ ਆਦਮੀ ਪਾਰਟੀ ਦੇ ਕਨਵੀਨਰ ਮੰਨਦੇ ਹਨ। ਰਾਣਾ ਗੁਰਜੀਤ ਨੇ ਵਿਅੰਗ ਕੱਸਦਿਆਂ ਕਿਹਾ ਕਿ ਬਠਿੰਡਾ ਰੈਲੀ ਦੀ ਭੀੜ ਨੇ ਸਾਬਿਤ ਕਰ ਦਿੱਤਾ ਹੈ ਕਿ ਸੁਖਪਾਲ ਖਹਿਰਾ ਦੇਸ਼ ਦੇ ਵੱਡੇ ਨੇਤਾ ਹੈ, ਇਸ ਲਈ ਉਨ੍ਹਾਂ ਨੂੰ ਮੇਰੀ ਸਲਾਹ ਹੈ ਕਿ ਉਹ ਅਸਤੀਫਾ ਦੇ ਕੇ ਨਵੇਂ ਸਿਰੇ ਤੋਂ ਚੋਣਾਂ ਲੜਨ ਤਾਂ ਜੋ ਉਨ੍ਹਾਂ ਨੂੰ ਆਪਣੀ ਲੋਕਪ੍ਰਿਯਤਾ ਦਾ ਅਹਿਸਾਸ ਹੋ ਸਕੇ। 


Related News