ਬਾਦਸ਼ਾਹ ਵਲੋਂ ਨਵੇਂ ਸੰਸਦ ਭਵਨ ਦਾ ਦੌਰਾ ਕਰਨ ''ਤੇ ਰਿੱਚਾ ਚੱਢਾ ਨੇ ਦਿੱਤੀ ਨਸੀਹਤ, ਕਿਹਾ- ਚੋਣਾਂ ''ਚ ਨਾ ਖੜ੍ਹੇ ਹੋਵੋ...

Wednesday, May 01, 2024 - 12:54 PM (IST)

ਬਾਦਸ਼ਾਹ ਵਲੋਂ ਨਵੇਂ ਸੰਸਦ ਭਵਨ ਦਾ ਦੌਰਾ ਕਰਨ ''ਤੇ ਰਿੱਚਾ ਚੱਢਾ ਨੇ ਦਿੱਤੀ ਨਸੀਹਤ, ਕਿਹਾ- ਚੋਣਾਂ ''ਚ ਨਾ ਖੜ੍ਹੇ ਹੋਵੋ...

ਮੁੰਬਈ (ਬਿਊਰੋ) - ਰੈਪਰ, ਗਾਇਕ ਅਤੇ ਗੀਤਕਾਰ ਬਾਦਸ਼ਾਹ ਨੇ ਹਾਲ ਹੀ 'ਚ ਨਵੇਂ ਸੰਸਦ ਭਵਨ ਦਾ ਦੌਰਾ ਕੀਤਾ। ਉਨ੍ਹਾਂ ਨੇ ਨਵੀਂ ਸੰਸਦ ਨੂੰ ਭਾਰਤ ਦੀ ਵਿਭਿੰਨ ਟੇਪਸਟਰੀ ਅਤੇ ਸੱਭਿਆਚਾਰਕ ਵਿਰਾਸਤ ਦਾ ਜਸ਼ਨ ਦੱਸਿਆ। ਬਾਦਸ਼ਾਹ ਨੇ ਕਿਹਾ, ''ਮੈਂ ਨਵੇਂ ਸੰਸਦ ਭਵਨ ਦਾ ਦੌਰਾ ਕਰਨ ਦਾ ਮੌਕਾ ਮਿਲਣ ਲਈ ਬਹੁਤ ਧੰਨਵਾਦੀ ਅਤੇ ਸਨਮਾਨਿਤ ਹਾਂ। ਇਹ ਭਾਰਤ ਦੀ ਵਿਭਿੰਨ ਟੇਪਸਟਰੀ ਅਤੇ ਸੱਭਿਆਚਾਰਕ ਵਿਰਾਸਤ ਦਾ ਜਸ਼ਨ ਹੈ। ਇਹ ਸਾਡੇ ਲੋਕਾਂ ਅਤੇ ਸਾਡੇ ਲੋਕਤੰਤਰ ਦੀ ਭਾਵਨਾ ਨੂੰ ਵੀ ਦਰਸਾਉਂਦਾ ਹੈ।'' 

ਦੱਸ ਦਈਏ ਕਿ ਬਾਦਸ਼ਾਹ ਨੇ ਨਵੀਂ ਸੰਸਦ ਭਵਨ ਦੇ ਅੰਦਰ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਲਿਖਿਆ- ''ਇਹ ਦੇਖਣ ਯੋਗ ਹੈ ਕਿਉਂਕਿ ਇਹ ਸਾਡੇ ਦੇਸ਼ ਦੇ ਕਾਰੀਗਰਾਂ ਅਤੇ ਸ਼ਾਨਦਾਰ ਸ਼ਿਲਪਕਾਰੀ ਦੀ ਝਲਕ ਵੀ ਦਿੰਦਾ ਹੈ। ਇਹ ਹੈ ਨਵਾਂ ਭਾਰਤ! ਜੈ ਹਿੰਦ।" ਤਸਵੀਰਾਂ ਸ਼ੇਅਰ ਕਰਦੇ ਹੋਏ ਬਾਦਸ਼ਾਹ ਨੇ ਲਿਖਿਆ, ''ਬਹੁਤ ਹੀ ਕੁਝ ਖ਼ਾਸ ਆ ਰਿਹਾ ਹੈ।''

PunjabKesari

ਰਿੱਚਾ ਚੱਢਾ ਨੇ ਦਿੱਤੀ ਨਸੀਹਤ
ਦੱਸ ਧਈਏ ਕਿ ਬਾਦਸ਼ਾਹ ਦੀ ਪੋਸਟ 'ਤੇ ਰਿਚਾ ਚੱਢਾ ਨੇ ਚੁਟਕੀ ਲੈਂਦਿਆਂ ਕੁਮੈਂਟ ਸੈਕਸ਼ਨ 'ਚ ਲਿਖਿਆ, ''ਕਿਰਪਾ ਕਰਕੇ ਚੋਣਾਂ 'ਚ ਨਾ ਖੜ੍ਹੇ ਹੋਵੋ।'' ਇਸ ਦਾ ਬਾਦਸ਼ਾਹ ਨੇ ਵੀ ਮਜ਼ਾਕੀਆ ਅੰਦਾਜ਼ 'ਚ ਜਵਾਬ ਦਿੰਦਿਆਂ ਲਿਖਿਆ, "ਰਿਚਾ, ਮੈਂ ਸਕੂਲ ਅਸੈਂਬਲੀ 'ਚ ਵੀ ਨਹੀਂ ਖੜ੍ਹਾ ਸੀ।" ਬਾਦਸ਼ਾਹ ਦੀ ਇਸ ਪੋਸਟ 'ਤੇ ਪ੍ਰਸ਼ੰਸਕ ਤਰ੍ਹਾਂ-ਤਰ੍ਹਾਂ ਦੇ ਕੁਮੈਂਟਸ ਕਰ ਰਹੇ ਹਨ। 

PunjabKesari

ਬਿਮਲ ਪਟੇਲ ਨੇ ਨਵੀਂ ਸੰਸਦ ਭਵਨ ਦਾ ਡਿਜ਼ਾਈਨ ਕੀਤਾ  ਤਿਆਰ 
ਦੱਸ ਦੇਈਏ ਕਿ ਭਾਰਤ ਦੀ ਨਵੀਂ ਸੰਸਦ ਭਵਨ ਦਾ ਡਿਜ਼ਾਈਨ ਬਿਮਲ ਪਟੇਲ ਨੇ ਤਿਆਰ ਕੀਤਾ ਹੈ। ਬਾਦਸ਼ਾਹ ਨੇ ਸੰਸਦ ਭਵਨ ਦੇ ਆਪਣੇ ਦੌਰੇ ਦੌਰਾਨ ਢਾਂਚੇ ਦੇ ਸੱਭਿਆਚਾਰਕ ਮਹੱਤਵ ਦਾ ਅਨੁਭਵ ਕੀਤਾ, ਜੋ ਕਿ 65,000 ਵਰਗ ਮੀਟਰ 'ਚ ਫੈਲਿਆ ਹੋਇਆ ਹੈ। ਉਨ੍ਹਾਂ ਨੇ ਸੰਗੀਤ ਗੈਲਰੀ ਦਾ ਵੀ ਦੌਰਾ ਕੀਤਾ, ਜੋ ਭਾਰਤ ਦੀਆਂ ਨਾਚ, ਸੰਗੀਤ ਅਤੇ ਰਵਾਇਤੀ ਪਰੰਪਰਾਵਾਂ ਨੂੰ ਪ੍ਰਦਰਸ਼ਿਤ ਕਰਦੀ ਹੈ।

PunjabKesari

ਇਨ੍ਹਾਂ ਬਾਲੀਵੁੱਡ ਹਸਤੀਆਂ ਨੇ ਕੀਤਾ ਨਵੇਂ ਸੰਸਦ ਭਵਨ ਦਾ ਦੌਰਾ
ਬਾਦਸ਼ਾਹ ਤੋਂ ਇਲਾਵਾ ਆਯੁਸ਼ਮਾਨ ਖੁਰਾਨਾ, ਰਕੁਲ ਪ੍ਰੀਤ ਸਿੰਘ, ਜੈਕੀ ਭਗਨਾਨੀ, ਤਮੰਨਾ ਭਾਟੀਆ, ਭੂਮੀ ਪੇਡਨੇਕਰ, ਈਸ਼ਾ ਗੁਪਤਾ, ਦਿਵਿਆ ਦੱਤਾ ਅਤੇ ਸ਼ਹਿਨਾਜ਼ ਗਿੱਲ ਸਮੇਤ ਕਈ ਬਾਲੀਵੁੱਡ ਹਸਤੀਆਂ ਨੇ ਵੀ ਨਵੇਂ ਸੰਸਦ ਭਵਨ ਦਾ ਦੌਰਾ ਕਰ ਚੁੱਕੀਆਂ ਹਨ।

PunjabKesari


author

sunita

Content Editor

Related News