ਪਿੰਡ ਭੱਟੀਵਾਲ ਕਲ੍ਹਾਂ ਵਿਖੇ ਰਜਵਾਹੇ ’ਚ ਪਾੜ ਪੈਣ ਕਾਰਨ ਕਿਸਾਨਾਂ ਦੀ ਫ਼ਸਲ ਹੋਈ ਤਬਾਹ, ਕਿਸਾਨਾਂ ’ਚ ਰੋਸ
Thursday, Jul 10, 2025 - 12:58 PM (IST)

ਭਵਾਨੀਗੜ੍ਹ (ਕਾਂਸਲ)- ਨੇੜਲੇ ਪਿੰਡ ਭੱਟੀਵਾਲ ਕਲ੍ਹਾਂ ਵਿਖੇ ਅੱਜ ਇਕ ਰਜਵਾਹੇ ’ਚ ਪਾੜ ਪੈ ਜਾਣ ਕਾਰਨ ਰਜਵਾਹੇ ਦਾ ਪਾਣੀ ਖੇਤਾਂ ’ਚ ਭਰਨ ਕਾਰਨ ਕਿਸਾਨਾਂ ਦੀ ਤਾਜੀ ਲਗਾਈ ਝੋਨੇ ਦੀ ਫ਼ਸਲ ਖਰਾਬ ਹੋ ਜਾਣ ’ਤੇ ਕਿਸਾਨਾਂ ’ਚ ਸਰਕਾਰ ਅਤੇ ਨਹਿਰੀ ਵਿਭਾਗ ਪ੍ਰਤੀ ਸਖ਼ਤ ਰੋਸ਼ ਦੀ ਲਹਿਰ ਦੇਖਣ ਨੂੰ ਮਿਲੀ।
ਇਹ ਖ਼ਬਰ ਵੀ ਪੜ੍ਹੋ - Punjab: ਬੋਰੇ 'ਚੋਂ ਕੁੜੀ ਦੀ ਲਾਸ਼ ਮਿਲਣ ਦੇ ਮਾਮਲੇ ਸਨਸਨੀਖੇਜ਼ ਖ਼ੁਲਾਸਾ, ਲੂੰ-ਕੰਡੇ ਖੜ੍ਹੇ ਕਰ ਦੇਵੇਗਾ ਪੂਰਾ ਮਾਮਲਾ
ਇਸ ਮੌਕੇ ਮੌਜੂਦ ਪਿੰਡ ਭੱਟੀਵਾਲ ਦੇ ਕਿਸਾਨਾਂ ਨੇ ਦੱਸਿਆ ਕਿ ਭਵਾਨੀਗੜ੍ਹ ਤੋਂ ਪਿੰਡ ਕਪਿਆਲ ਨੂੰ ਜਾਂਦੇ ਇਸ ਰਜਵਾਹੇ ’ਚ ਅੱਜ ਸਵੇਰੇ ਤੜਕੇ ਅਚਾਨਕ ਪਾੜ ਪੈ ਜਾਣ ਕਾਰਨ ਰਜਵਾਹੇ ਦਾ ਪਾਣੀ ਨਾਲ ਲਗਦੇ ਕਿਸਾਨਾਂ ਦੇ ਖੇਤਾਂ ’ਚ ਭਰਨ ਕਾਰਨ ਕਿਸਾਨਾਂ ਦੀ ਤਾਜੀ ਲਗਾਈ ਝੋਨੇ ਦੀ ਫ਼ਸਲ ਦਾ ਕਾਫ਼ੀ ਨੁਕਸਾਨ ਹੋ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8