ਵੱਡੀ ਖ਼ਬਰ: ਗੁਰਦੁਆਰਾ ਸਾਹਿਬ ਦੇ ਸਰੋਵਰ 'ਚ ਡੁੱਬਣ ਨਾਲ ਨੌਜਵਾਨ ਦੀ ਮੌਤ
Monday, Jul 28, 2025 - 08:47 AM (IST)

ਕੱਥੂਨੰਗਲ (ਜਰਨੈਲ ਤੱਗੜ): ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦੇ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਜੀ ਕੱਥੂਨੰਗਲ ਵਿਖੇ ਨਿਹੰਗ ਸਿੰਘਾਂ ਦੇ ਜਥੇ ਨਾਲ ਆਏ ਇਕ ਨੌਜਵਾਨ ਦੀ ਸਰੋਵਰ ਵਿਚ ਇਸ਼ਨਾਨ ਕਰਨ ਸਮੇਂ ਡੁੱਬਣ ਨਾਲ ਮੌਤ ਹੋ ਗਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਰੂਹ ਕੰਬਾਊ ਹਾਦਸਾ! ਨਹਿਰ 'ਚ ਡਿੱਗੀ ਸੰਗਤ ਨਾਲ ਭਰੀ ਗੱਡੀ; 6 ਸ਼ਰਧਾਲੂਆਂ ਦੀ ਗਈ ਜਾਨ, ਕਈ ਲਾਪਤਾ
ਜਾਣਕਾਰੀ ਅਨੁਸਾਰ ਸਿੰਘਾਂ ਦਾ ਇਕ ਜਥਾ ਐਤਵਾਰ ਸ਼ਾਮ 4 ਵਜੇ ਦੇ ਕਰੀਬ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਕੱਥੂਨੰਗਲ ਵਿਖੇ ਮੱਥਾ ਟੇਕਣ ਲਈ ਪੁੱਜਾ। ਇਸ ਦੌਰਾਨ ਜਥੇ ਦੇ ਨਾਲ ਆਏ ਦੋ ਨੌਜਵਾਨ ਸਰੋਵਰ ਵਿਚ ਇਸਨਾਨ ਕਰਨ ਲਈ ਪਹੁੰਚ ਗਏ। ਇਨ੍ਹਾਂ ਵਿਚੋਂ ਇਕ ਨੌਜਵਾਨ ਸਰੋਵਰ ਅੰਦਰ ਬਣੀ ਛੋਟੀ ਕੰਧ ਨੂੰ ਪਾਰ ਕਰਕੇ ਇਸ਼ਨਾਨ ਕਰਨ ਲੱਗਾ ਤੇ ਵੇਖਦਿਆਂ ਹੀ ਵੇਖਦਿਆਂ ਉਹ ਡੂੰਘੇ ਸਰੋਵਰ ਵਿਚ ਡੁੱਬ ਗਿਆ। ਉੱਥੇ ਮੌਜੂਦ ਸੰਗਤ ਦੇ ਦੱਸਣ ਅਨੁਸਾਰ ਉਕਤ ਨੌਜਵਾਨ ਨੂੰ ਸ਼ਾਇਦ ਤੈਰਨਾ ਵੀ ਨਹੀਂ ਸੀ ਆਉਂਦਾ। ਸੰਗਤਾਂ ਵੱਲੋਂ ਪੂਰੀ ਜੱਦੋ-ਜਹਿਦ ਕਰਨ ਤੋਂ ਬਾਅਦ ਪੂਰਾ ਸਰੋਵਰ ਦਾ ਪਾਣੀ ਖਾਲੀ ਕਰ ਦਿੱਤਾ ਗਿਆ ਅਤੇ ਪੌਣੇ ਦੋ ਘੰਟੇ ਦੇ ਕਰੀਬ ਸਰੋਵਰ 'ਚੋਂ ਭਾਲ ਕਰਨ ਉਪਰੰਤ ਉਕਤ ਨੌਜਵਾਨ ਮ੍ਰਿਤਕ ਹਾਲਤ 'ਚ ਸਰੋਵਰ 'ਚੋਂ ਮਿਲਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8