ਕਿਸਾਨ ਜਥੇਬੰਦੀਆਂ ਨੇ ਪਿੰਡ ਵਜੀਦਕੇ ਵਿਖੇ ਲਾਇਆ ਰੋਸ ਧਰਨਾ
Wednesday, Jul 23, 2025 - 03:42 PM (IST)

ਮਹਿਲ ਕਲਾਂ (ਹਮੀਦੀ): ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਵਜੀਦਕੇ ਕਲਾਂ ਵਿਖੇ ਇਕ ਵਰਕਸ਼ਾਪ ਦੀ ਜਾਇਦਾਦ ’ਤੇ ਬੈਂਕ ਅਧਿਕਾਰੀਆਂ ਵੱਲੋਂ ਅਦਾਲਤੀ ਵਰੰਟ ਰਾਹੀਂ ਲਿਆਂਦੇ ਕਬਜ਼ੇ ਦੇ ਵਿਰੋਧ ’ਚ ਕਿਸਾਨ ਜਥੇਬੰਦੀਆਂ ਨੇ ਰੋਸ ਧਰਨਾ ਦਿੱਤਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ, ਅਤੇ ਭਾਰਤੀ ਕਿਸਾਨ ਯੂਨੀਅਨ ਡਕੌਦਾ ਧਨੇਰ ਗਰੁੱਪ ਵੱਲੋਂ ਸੰਯੁਕਤ ਤੌਰ 'ਤੇ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ ਗਈ ਤੇ ਸੂਚਿਤ ਕੀਤਾ ਗਿਆ ਕਿ ਕਿਸਾਨਾਂ ਦੀਆਂ ਜਮੀਨਾਂ ਜਾਂ ਜਾਇਦਾਦਾਂ ਨੂੰ ਨਿਲਾਮ ਨਹੀਂ ਹੋਣ ਦਿੱਤਾ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੀਰਵਾਰ ਨੂੰ ਵੀ ਛੁੱਟੀ ਦਾ ਐਲਾਨ! ਨੋਟੀਫ਼ਿਕੇਸ਼ਨ ਜਾਰੀ
ਇਸ ਮੌਕੇ ਕੁਲਜੀਤ ਸਿੰਘ ਵਜੀਦਕੇ (ਜਰਨਲ ਸਕੱਤਰ, ਬੀ.ਕੇ.ਯੂ. ਉਗਰਾਹਾਂ), ਕੁਲਵਿੰਦਰ ਕੌਰ ਵਜੀਕੇ, ਚਰਨਜੀਤ ਸਿੰਘ ਗਰੇਵਾਲ (ਪ੍ਰਧਾਨ, ਬੀ.ਕੇ.ਯੂ. ਸਿੱਧੂਪੁਰ), ਨਾਹਰ ਸਿੰਘ ਵਜੀਦਕੇ, ਅਮਨਦੀਪ ਸਿੰਘ ਸੇਰੋ, ਬਲਵੀਰ ਸਿੰਘ ਮਨਾਲ, ਜਗਤਾਰ ਸਿੰਘ, ਅਮਰਜੀਤ ਸਿੰਘ, ਲੀਲਾ ਸਿੰਘ, ਤਰਸੇਮ ਸਿੰਘ, ਸੁਖਵਿੰਦਰ ਸਿੰਘ, ਹਰਚਰਨ ਸਿੰਘ, ਮਨਜੀਤ ਕੌਰ, ਪਲਵਿੰਦਰ ਕੌਰ, ਹਰਪਾਲ ਸਿੰਘ ਪਾਲੀ, ਸ਼ੇਰ ਸਿੰਘ ਅਤੇ ਹੋਰ ਵੱਡੀ ਗਿਣਤੀ 'ਚ ਕਿਸਾਨ-ਮਜ਼ਦੂਰ ਹਾਜ਼ਰ ਰਹੇ।
ਧਰਨੇ ਦੌਰਾਨ ਥਾਣਾ ਠੁੱਲੀਵਾਲ ਦੇ ਮੁਖੀ ਗੁਰਮੇਲ ਸਿੰਘ ਦੀ ਅਗਵਾਈ ਹੇਠ ਪੁਲਸ ਵੱਲੋਂ ਪੂਰੇ ਸੁਰੱਖਿਆ ਪ੍ਰਬੰਧ ਕੀਤੇ ਗਏ। ਇਸ ਮੌਕੇ ਤਹਿਸੀਲਦਾਰ ਮਹਿਲ ਕਲਾਂ ਪਾਵਨ ਕੁਮਾਰ ਅਤੇ ਥਾਣਾ ਮਹਿਲ ਕਲਾਂ ਦੇ ਮੁਖੀ ਸ਼ੇਰਬਿੰਦਰ ਸਿੰਘ ਔਲਖ ਦੀ ਹਾਜ਼ਰੀ 'ਚ ਬੈਂਕ ਅਧਿਕਾਰੀਆਂ ਅਤੇ ਵਰਕਸ਼ਾਪ ਮਾਲਕਾਂ ਨਾਲ ਇਕ ਸਾਂਝੀ ਮੀਟਿੰਗ ਕਰਵਾਈ ਗਈ। ਇਸ ਦੌਰਾਨ ਸਮਾਜ ਸੇਵੀ ਜਗਮੋਹਣ ਸਿੰਘ ਅਤੇ ਅੰਗਰੇਜ਼ ਸਿੰਘ ਵਜੀਦਕੇ ਵੱਲੋਂ ਦੱਸਿਆ ਗਿਆ ਕਿ ਮਸਲਾ ਗੱਲਬਾਤ ਰਾਹੀਂ ਸੂਝ ਬੂਝ ਨਾਲ ਹੱਲ ਹੋ ਗਿਆ ਹੈ। ਬੈਂਕ ਨੇ ਆਪਣੀਆਂ ਪੁਜ਼ੀਸ਼ਨਾਂ ਸਪੱਸ਼ਟ ਕਰਦਿਆਂ ਰਿਪੋਰਟ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਿਸਾਨ, ਮਜ਼ਦੂਰ ਜਾਂ ਕਿਰਤੀ ਵਰਗ ਦੀ ਜਾਇਦਾਦ ਜਾਂ ਘਰ ’ਤੇ ਕੁਰਕੀ ਜਾਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਜਥੇਬੰਦੀਆਂ ਰੋਸ ਵਜੋਂ ਵੱਡਾ ਲਹਿਰ ਚਲਾਉਣਗੀਆਂ। ਉਨ੍ਹਾਂ ਅਖੀਰ 'ਚ ਕਿਹਾ ਕਿ ਭਾਵੇਂ ਜਿੰਨੀਆਂ ਵੀ ਕੁਰਬਾਨੀਆਂ ਦੇਣੀਆਂ ਪੈਣ, ਪਰ ਕਿਸੇ ਦੀ ਵੀ ਜਾਇਦਾਦ ਉਜਾੜਨ ਨਹੀਂ ਦਿੱਤੀ ਜਾਵੇ ਇਸ ਮੌਕੇ ਹੋਰ ਕਿਸਾਨ ਮਜ਼ਦੂਰ ਵੀ ਹਾਜ਼ਰ ਸਨ। ਉਧਰ ਪਾਸੇ ਬੈਂਕ ਦੇ ਅਧਿਕਾਰੀ ਧਰਿੰਦਰ ਚੌਧਰੀ ਨੇ ਸੰਪਰਕ ਕਰਨ ਤੇ ਕਿਹਾ ਕਿ ਬੈਂਕ ਦੀਆਂ ਪਾਲਸੀਆਂ ਨੂੰ ਸਾਂਝਾ ਨਹੀਂ ਕੀਤਾ ਜਾ ਸਕਦਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8