ਪਿੰਡ ਹਮੀਦੀ ਦੀ ਆਫ਼ਰੀਨ ਨੇ ਨਵੋਦਿਆ ਵਿਦਿਆਲਿਆ ਵਿਚ ਦਾਖ਼ਲਾ ਲੈ ਕੇ ਪਿੰਡ ਦਾ ਨਾਂ ਰੌਸ਼ਨ ਕੀਤਾ
Thursday, Jul 24, 2025 - 03:13 PM (IST)

ਮਹਿਲ ਕਲਾਂ (ਹਮੀਦੀ): ਸਰਕਾਰੀ ਪ੍ਰਾਇਮਰੀ ਸਕੂਲ ਹਮੀਦੀ ਦੀ ਜਮਾਤ ਪੰਜਵੀਂ ਦੀ ਮੇਧਾਵਾਨ ਵਿਦਿਆਰਥਣ ਆਫ਼ਰੀਨ ਨੇ ਨਵੋਦਿਆ ਵਿਦਿਆਲਿਆ ਦੀ ਦਾਖਲਾ ਪ੍ਰੀਖਿਆ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚੋਣ ਪੱਤਰ ਪ੍ਰਾਪਤ ਕਰਕੇ ਪੂਰੇ ਪਿੰਡ ਦਾ ਮੱਥਾ ਉੱਚਾ ਕੀਤਾ ਹੈ। ਆਫ਼ਰੀਨ ਦੀ ਇਹ ਉਪਲਬਧੀ ਉਸ ਦੀ ਸਖ਼ਤ ਮਿਹਨਤ, ਸਕੂਲ ਅਧਿਆਪਕਾਂ ਦੀ ਲਗਨ ਅਤੇ ਮਾਪਿਆਂ ਦੀ ਪੂਰੀ ਮਦਦ ਦਾ ਨਤੀਜਾ ਹੈ। ਇਸ ਮੌਕੇ ਸਕੂਲ ਵੱਲੋਂ ਇਕ ਵਿਸ਼ੇਸ਼ ਸਮਾਰੋਹ ਕਰਕੇ ਆਫ਼ਰੀਨ ਨੂੰ ਸਨਮਾਨਿਤ ਕੀਤਾ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀਆਂ ਔਰਤਾਂ ਲਈ ਖ਼ਤਰੇ ਦੀ ਘੰਟੀ! ਹੋਸ਼ ਉਡਾ ਦੇਵੇਗੀ ਇਹ ਖ਼ਬਰ
ਸਕੂਲ ਦੇ ਮੁੱਖ ਅਧਿਆਪਕ ਅਸ਼ਵਨੀ ਕੁਮਾਰ ਨੇ ਕਿਹਾ ਕਿ "ਇਹ ਜਿੱਤ ਸਿੱਧ ਕਰਦੀ ਹੈ ਕਿ ਪਿੰਡਾਂ ਦੇ ਸਰਕਾਰੀ ਸਕੂਲਾਂ ਵਿੱਚ ਵੀ ਪ੍ਰਤਿਭਾ ਦੀ ਕੋਈ ਘਾਟ ਨਹੀਂ। ਆਫ਼ਰੀਨ ਵਰਗੀਆਂ ਵਿਦਿਆਰਥਣਾਂ ਹੋਰ ਬੱਚਿਆਂ ਲਈ ਪ੍ਰੇਰਨਾ ਬਣਦੀਆਂ ਹਨ।"ਉਨ੍ਹਾਂ ਨਾਲ ਨਾਲ ਅਧਿਆਪਕ ਚਮਕੌਰ ਸਿੰਘ, ਗੁਰਦੀਪ ਸਿੰਘ, ਜਗਸੀਰ ਸਿੰਘ, ਮੈਡਮ ਸਰਬਜੀਤ ਕੌਰ ਅਤੇ ਜਸਪ੍ਰੀਤ ਕੌਰ ਨੇ ਵੀ ਆਫ਼ਰੀਨ ਨੂੰ ਮੀਠੇ ਸ਼ਬਦਾਂ ਵਿਚ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ "ਇਹ ਸਿਰਫ਼ ਸ਼ੁਰੂਆਤ ਹੈ, ਅਜੇ ਆਫ਼ਰੀਨ ਨੇ ਹੋਰ ਉੱਚੀਆਂ ਉਡਾਣਾਂ ਭਰਣੀਆਂ ਹਨ।"ਆਫ਼ਰੀਨ ਦੇ ਮਾਪਿਆਂ ਨੇ ਆਪਣੀ ਬੇਟੀ ਦੀ ਇਸ ਕਾਮਯਾਬੀ 'ਤੇ ਬੇਹੱਦ ਖੁਸ਼ੀ ਜਤਾਈ ਤੇ ਸਕੂਲ ਅਧਿਆਪਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, "ਨਵੋਦਿਆ ਵਿਦਿਆਲਿਆ ਵਿਚ ਚੁਣੇ ਜਾਣਾ ਸਾਡੇ ਲਈ ਕਿਸੇ ਸੁਪਨੇ ਦੇ ਪੂਰੇ ਹੋਣ ਵਰਗਾ ਹੈ।" ਪਿੰਡ ਦੇ ਵੱਸਣ ਵਾਲਿਆਂ ਨੇ ਵੀ ਆਫ਼ਰੀਨ ਨੂੰ ਦਿਲੋਂ ਮੁਬਾਰਕਬਾਦ ਦਿੱਤੀ ਅਤੇ ਉਸਦੇ ਭਵਿੱਖ ਲਈ ਅਸ਼ੀਰਵਾਦ ਦਿੱਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8