ਮਹਿਲ ਕਲਾਂ ''ਚ ਲੱਗਿਆ ਆਯੂਸ਼ ਮੈਡੀਕਲ ਕੈਂਪ, 673 ਮਰੀਜ਼ਾਂ ਦੀ ਕੀਤੀ ਗਈ ਮੁਫ਼ਤ ਜਾਂਚ

Monday, Jul 28, 2025 - 03:34 PM (IST)

ਮਹਿਲ ਕਲਾਂ ''ਚ ਲੱਗਿਆ ਆਯੂਸ਼ ਮੈਡੀਕਲ ਕੈਂਪ, 673 ਮਰੀਜ਼ਾਂ ਦੀ ਕੀਤੀ ਗਈ ਮੁਫ਼ਤ ਜਾਂਚ

ਮਹਿਲ ਕਲਾਂ (ਹਮੀਦੀ): ਕਮਿਸ਼ਨਰ ਆਯੂਸ਼ ਦਿਲਰਾਜ ਸਿੰਘ, ਡਾਇਰੈਕਟਰ ਆਯੁਰਵੇਦਾ ਪੰਜਾਬ ਡਾ. ਰਵੀ ਡੂਮਰਾ, ਡਾਇਰੈਕਟਰ ਹੋਮਿਓਪੈਥੀ ਡਾ. ਹਰਿੰਦਰਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਆਯੁਰਵੇਦਿਕ ਅਤੇ ਯੂਨਾਨੀ ਅਫ਼ਸਰ ਡਾ. ਅਮਨ ਕੌਸ਼ਲ ਤੇ ਜ਼ਿਲ੍ਹਾ ਹੋਮਿਓਪੈਥੀ ਅਫ਼ਸਰ ਡਾ. ਰਾਜੀਵ ਜਿੰਦੀਆ ਦੀ ਯੋਗ ਅਗਵਾਈ ਹੇਠ ਪਿੰਡ ਮਹਿਲ ਕਲਾਂ ਵਿਖੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਸਾਹਿਬ ਵਿਚ ਆਯੂਸ਼ ਮੈਡੀਕਲ ਕੈਂਪ ਆਯੋਜਿਤ ਕੀਤਾ ਗਿਆ। 

ਇਹ ਖ਼ਬਰ ਵੀ ਪੜ੍ਹੋ - Punjab: ਸਾਰੀਆਂ ਹੱਦਾਂ ਟੱਪ ਗਿਆ ਬੰਦਾ! ਹਵਸ 'ਚ ਅੰਨ੍ਹੇ ਨੇ ਬੀਅਰ ਦੀ ਬੋਤਲ...

ਇਸ ਕੈਂਪ ਦਾ ਉਦਘਾਟਨ ਸੀ.ਐੱਚ.ਸੀ. ਮਹਿਲ ਕਲਾਂ ਦੀ ਐੱਸ.ਐੱਮ.ਓ. ਡਾ. ਗੁਰਤੇਜਿੰਦਰ ਕੌਰ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਸੇਰ ਸਿੰਘ ਜੀ ਵੱਲੋਂ ਮਿਲੀ ਭਗਤੀ ਭਾਵਨਾ ਨਾਲ ਕੀਤਾ ਗਿਆ। ਕੈਂਪ ਦੌਰਾਨ ਆਯੁਰਵੇਦਿਕ ਵਿਭਾਗ ਵੱਲੋਂ 453 ਮਰੀਜ਼ਾਂ ਅਤੇ ਹੋਮਿਓਪੈਥੀ ਵਿਭਾਗ ਵੱਲੋਂ 220 ਮਰੀਜ਼ਾਂ ਦੀ ਜਾਂਚ ਕੀਤੀ ਗਈ ਆਯੁਰਵੇਦਿਕ ਵਿਭਾਗ ਵੱਲੋਂ ਡਾ. ਨਵਨੀਤ ਬਾਂਸਲ, ਡਾ. ਸੀਮਾ ਬਾਂਸਲ, ਡਾ. ਅਮਨਦੀਪ ਸਿੰਘ ਅਤੇ ਡਾ. ਸੁਵਿੰਦਰਜੀਤ ਸਿੰਘ ਨੇ ਮਰੀਜ਼ਾਂ ਦੀ ਜਾਂਚ ਕੀਤੀ, ਜਦਕਿ ਉਪਵੈਦ ਅਜੇ ਕੁਮਾਰ, ਗੁਰਪ੍ਰੀਤ ਸਿੰਘ, ਜਗਸੀਰ ਸਿੰਘ, ਸੁਖਵਿੰਦਰ ਸਿੰਘ, ਸੁਖਚੈਨ ਸਿੰਘ ਅਤੇ ਬਿੰਦਰ ਸਿੰਘ ਨੇ ਦਵਾਈਆਂ ਵੰਡੀਆਂ। ਹੋਮਿਓਪੈਥੀ ਵਿਭਾਗ ਵੱਲੋਂ ਡਾ. ਕਮਲਜੀਤ ਕੌਰ (ਐਚ.ਐੱਮ.ਓ.) ਅਤੇ ਹੋਮਿਓਪੈਥਿਕ ਫਾਰਮਾਸਿਸਟ ਗੁਰਚਰਨ ਸਿੰਘ ਔਲਖ ਨੇ ਆਪਣੀਆਂ ਵਿਸ਼ੇਸ਼ ਸੇਵਾਵਾਂ ਦਿੱਤੀਆਂ। ਕੈਂਪ ਦੌਰਾਨ ਤਰਸੇਮ ਸਿੰਘ (ਐਲ.ਟੀ. ਮਹਿਲ ਕਲਾਂ) ਵੱਲੋਂ ਸ਼ੂਗਰ ਦੀ ਜਾਂਚ ਸੇਵਾ ਵੀ ਦਿੱਤੀ ਗਈ। ਇਸ ਮੌਕੇ ਸਿਵਲ ਸਟਾਫ਼ ਵਿੱਚ ਸ਼ਿਵਾਨੀ ਅਰੋੜਾ (ਬੀ.ਈ.ਈ.), ਸੁਖਦੀਪ ਕੌਰ ਗਰੇਵਾਲ (ਸੀ.ਐੱਚ.ਓ.), ਵਿਨੋਦ ਰਾਣੀ (ਏ.ਐੱਨ.ਐਮ.), ਜਸਬੀਰ ਕੌਰ (ਏ.ਐੱਨ.ਐਮ.), ਬੂਟਾ ਸਿੰਘ (ਮ.ਪ.ਐੱਚ.ਡਬਲਯੂ.), ਸਮੂਹ ਆਸ਼ਾ ਵਰਕਰ ਅਤੇ ਮਾਲਵਾ ਨਰਸਿੰਗ ਕਾਲਜ ਮਹਿਲ ਕਲਾਂ ਦੇ ਵਿਦਿਆਰਥੀ — ਹਰਮਨ ਸਿੰਘ, ਮਹਿਕ ਸਿੰਘ ਆਦਿ ਨੇ ਭਾਗ ਲੈ ਕੇ ਆਯੂਸ਼ ਕੈਂਪ ਨੂੰ ਸਫਲ ਬਣਾਇਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News