ਪਿੰਡ ਸਹਿਜੜਾ ਦੇ ਕਰਤਾਰ ਤੇ ਜਗਤਾਰ ਸਿੰਘ ਨੇ ਪੇਸ਼ ਕੀਤੀ ਇਮਾਨਦਾਰੀ ਦੀ ਮਿਸਾਲ
Sunday, Aug 03, 2025 - 05:48 PM (IST)

ਮਹਿਲ ਕਲਾਂ (ਹਮੀਦੀ): ਮਾਨਵਤਾ ਅਤੇ ਇਮਾਨਦਾਰੀ ਅਜੇ ਵੀ ਜਿਉਂਦੀ ਹੈ- ਇਹ ਸੱਚਾਈ ਇਕ ਵਾਰ ਫਿਰ ਸਾਬਤ ਹੋਈ ਜਦੋਂ ਵਿਧਾਨ ਸਭਾ ਹਲਕਾ ਮਹਿਲਕਲਾਂ ਅਧੀਨ ਪੈਂਦੇ ਪਿੰਡ ਸਹਿਜੜਾ ਦੇ ਦੋ ਨੌਜਵਾਨ ਭਰਾਵਾਂ ਕਰਤਾਰ ਸਿੰਘ ਅਤੇ ਜਗਤਾਰ ਸਿੰਘ ਨੇ ਰਸਤੇ ਵਿਚ ਮਿਲੇ ਪਰਸ ਨੂੰ ਨਾ ਕੇਵਲ ਸਮੇਤ ਪੈਸਿਆਂ ਅਤੇ ਮਹੱਤਵਪੂਰਨ ਦਸਤਾਵੇਜ਼ਾਂ ਦੇ ਵਾਪਸ ਕੀਤਾ, ਸਗੋਂ ਪੰਜਾਬੀ ਸਭਿਆਚਾਰ ਦੀ ਰਵਾਇਤੀ ਇਮਾਨਦਾਰੀ ਦੀ ਲਾਜ ਵੀ ਰੱਖੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਵਿਚ ਭਾਜਪਾ ਆਗੂਆਂ 'ਤੇ ਪਰਚਾ ਦਰਜ! ਜਾਣੋ ਕਿਸ-ਕਿਸ ਨੂੰ ਕੀਤਾ ਗਿਆ ਨਾਮਜ਼ਦ
ਜਾਣਕਾਰੀ ਮੁਤਾਬਕ, ਤਲਵਿੰਦਰ ਸਿੰਘ ਬੱਸੀਆਂ, ਜੋ ਟਰੈਕਟਰ ਰਾਹੀਂ ਬਰਨਾਲਾ ਵੱਲੋਂ ਆ ਰਹੇ ਸਨ, ਉਨ੍ਹਾਂ ਦਾ ਪਰਸ ਸਹਿਜੜਾ ਅਤੇ ਮਹਿਲਕਲਾਂ ਦੇ ਵਿਚਕਾਰ ਰਸਤੇ ਵਿਚ ਡਿੱਗ ਪਿਆ। ਇਸ ਪਰਸ ਵਿਚ ਲਗਭਗ ₹6500 ਨਕਦ, ਏ.ਟੀ.ਐਮ. ਕਾਰਡ, ਆਧਾਰ ਕਾਰਡ ਅਤੇ ਹੋਰ ਜਰੂਰੀ ਕਾਗਜ਼ਾਤ ਸਨ। ਉਨ੍ਹਾਂ ਨੂੰ ਇਸ ਦੀ ਜਾਣਕਾਰੀ ਤਦ ਮਿਲੀ ਜਦੋਂ ਕਰਤਾਰ ਸਿੰਘ ਅਤੇ ਜਗਤਾਰ ਸਿੰਘ, ਜੋ ਦੋਨੋ ਮੋਟਰਸਾਈਕਲ ਤੇ ਗੁਜ਼ਰ ਰਹੇ ਸਨ, ਉਨ੍ਹਾਂ ਨੇ ਪਰਸ ਚੱਕਣ ਤੋਂ ਬਾਅਦ ਉਸ ਵਿਚੋਂ ਨੰਬਰ ਲੱਭ ਕੇ ਤਲਵਿੰਦਰ ਨੂੰ ਫੋਨ ਕੀਤਾ। ਇਨ੍ਹਾਂ ਇਮਾਨਦਾਰ ਨੌਜਵਾਨਾਂ ਨੇ ਤਲਵਿੰਦਰ ਸਿੰਘ ਨੂੰ ਪਿੰਡ ਸਹਿਜੜਾ ਬੁਲਾਇਆ ਅਤੇ ਉਨ੍ਹਾਂ ਦੀ ਅਮਾਨਤ ਵਾਪਸ ਕਰਕੇ ਮਾਨਵਤਾ ਦੀ ਮਿਸਾਲ ਪੇਸ਼ ਕੀਤੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਨੂੰ CM ਮਾਨ ਦੀਆਂ ਨਵੀਆਂ ਹਦਾਇਤਾਂ, ਅਗਲੇ 2 ਹਫ਼ਤਿਆਂ...
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਬਲਵਿੰਦਰ ਸਿੰਘ ਬਿੰਦੂ ਨੇ ਦੋਨਾਂ ਭਰਾਵਾਂ ਦੀ ਖੁੱਲ੍ਹੀ ਦਿਲੋਂ ਸ਼ਲਾਘਾ ਕਰਦਿਆਂ ਕਿਹਾ ਕਿ ਜਿਸ ਸਮੇਂ ਲੋਭ, ਠੱਗੀ ਆਮ ਹੋ ਰਹੀ ਹੈ, ਉਥੇ ਇਨ੍ਹਾਂ ਅਜਿਹੇ ਵਿਅਕਤੀਆਂ ਤੋਂ ਪ੍ਰੇਰਨਾ ਲੈ ਕੇ ਹੋਰਨਾ ਲੋਕਾਂ ਨੂੰ ਵੀ ਆਪਣੀ ਇਮਾਨਦਾਰੀ ਦਿਖਾਉਣ ਲਈ ਅੱਗੇ ਆਉਣਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਤਲਵਿੰਦਰ ਸਿੰਘ ਨੇ ਵੀ ਭਾਵੁਕ ਹੋਕੇ ਦੱਸਿਆ ਕਿ, “ਮੈਂ ਸੋਚਿਆ ਨਹੀਂ ਸੀ ਕਿ ਮੇਰਾ ਪਰਸ ਮਿਲੇਗਾ। ਪਰ ਇਹੋ ਅਜਿਹੇ ਇਨਸਾਨ ਅੱਜ ਜਿਸ ਸਮੇਂ ਵਿਚ ਬਹੁਤ ਘੱਟ ਮਿਲਦੇ ਹਨ ਜੋ ਇਮਾਨਦਾਰੀ ਨੂੰ ਅੱਜ ਵੀ ਜੀਉਂਦੇ ਰੱਖ ਰਹੇ ਹਨ। ਮੈਂ ਇਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।”
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8