ਸਿਗਮਾ ਕਾਲਜ ਦੇ ਰਾਜਨ ਸ਼ਰਮਾ ਵੱਲੋਂ ਰਾਹੁਲ ਗਾਂਧੀ ਨਾਲ ਮੁਲਾਕਾਤ

07/16/2018 5:17:47 AM

ਲੁਧਿਆਣਾ (ਸਲੂਜਾ) - ਸਿਗਮਾ ਕਾਲਜ ਜੋ ਕਿ ਗਿੱਲ ਰੋਡ, ਗਿੱਲ ਨਹਿਰ 'ਤੇ ਸਥਿਤ ਹੈ, ਦੀ ਅਨੁਸ਼ਾਸਨੀ ਕਮੇਟੀ ਦੇ ਵਾਈਸ ਚੇਅਰਮੈਨ ਰਾਜਨ ਸ਼ਰਮਾ ਵਲੋਂ ਕਾਂਗਰਸ ਕਮੇਟੀ ਦੇ ਆਲ ਇੰਡੀਆ ਪ੍ਰਧਾਨ ਰਾਹੁਲ ਗਾਂਧੀ ਨਾਲ ਦਿੱਲੀ 'ਚ ਮੁਲਾਕਾਤ ਕੀਤੀ ਗਈ । ਇਸ ਸਮੇਂ ਰਾਜਨ ਸ਼ਰਮਾ ਨੇ ਕਿਹਾ ਕਿ ਮੁਲਾਕਾਤ ਦਾ ਮੁੱਖ ਮਕਸਦ ਪੰਜਾਬ 'ਚ ਚੱਲ ਰਹੇ ਨਸ਼ਿਆਂ ਬਾਰੇ ਸੀ।ਰਾਜਨ ਸ਼ਰਮਾ ਨੇ ਦੱਸਿਆ ਕਿ ਕੈਪਟਨ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਨਾਲ ਪੰਜਾਬ 'ਚ ਨਸ਼ਿਆਂ ਦਾ ਖਾਤਮਾ ਯਕੀਨੀ ਹੈ ਤੇ ਨਸ਼ਿਆਂ 'ਤੇ ਬਹੁਤ ਹੱਦ ਤੱਕ ਠੱਲ੍ਹ ਵੀ ਪਈ ਹੈ। ਰਾਜਨ ਸ਼ਰਮਾ ਨੇ ਰਾਹੁਲ ਗਾਂਧੀ ਨੂੰ ਮੁਲਾਕਾਤ ਸਮੇਂ ਸੁਝਾਅ ਦਿੰਦੇ ਹੋਏ ਕਿਹਾ ਕਿ ਜੇਕਰ ਪੰਜਾਬ ਦੇ ਸਾਰੇ ਕਾਲਜਾਂ, ਯੂਨੀਵਰਸਿਟੀਆਂ ਤੇ ਸਕੂਲਾਂ 'ਚ ਨਸ਼ਿਆਂ ਵਿਰੁੱਧ ਪ੍ਰਚਾਰ ਹੋਰ ਜ਼ਿਆਦਾ ਕੀਤਾ ਜਾਵੇ ਤਾਂ ਇਹ ਪੰਜਾਬ ਲਹਿਰ ਬਣ ਜਾਵੇਗੀ। ਇਸ ਸਮੇਂ ਸੰਸਥਾ ਦੇ ਚੇਅਰਮੈਨ ਡਾ. ਸਤਪਾਲ ਭਨੋਟ, ਪ੍ਰਧਾਨ ਚੰਦਰ ਭਨੋਟ, ਰਜਿਸਟਰਾਰ ਲਵ ਭਨੋਟ, ਐਡਵੋਕੇਟ ਤਜਿੰਦਰ ਭਨੋਟ, ਐਡਵੋਕੇਟ ਸੁਸ਼ੀਲ ਭਨੋਟ, ਐਡਵੋਕੇਟ ਸੌਰਵ ਭਨੋਟ, ਰਤਨਪਾਲ ਸ਼ਰਮਾ, ਰਕੇਸ਼ ਭਨੋਟ, ਜਗਜੀਵਨ ਭਨੋਟ, ਐੱਫ. ਸੀ. ਭਨੋਟ, ਵਿੱਕੀ ਦੱਤਾ ਤੇ ਹੋਰ ਸ਼ਖਸੀਅਤਾਂ ਮੌਜੂਦ ਸਨ।


Related News