ਰਾਹੁਲ ਗਾਂਧੀ ਨੂੰ ਮਿਲੀ ਰਾਹਤ, ਬੇਂਗਲੁਰੂ ਦੀ ਵਿਸ਼ੇਸ਼ ਅਦਾਲਤ ਨੇ ਮਾਣਹਾਨੀ ਦੇ ਕੇਸ ''ਚ ਦਿੱਤੀ ਜ਼ਮਾਨਤ
Friday, Jun 07, 2024 - 11:57 AM (IST)
ਮੁੰਬਈ - ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੂੰ ਮਾਣਹਾਨੀ ਮਾਮਲੇ 'ਚ ਬੇਂਗਲੁਰੂ ਦੀ ਵਿਸ਼ੇਸ਼ ਅਦਾਲਤ ਤੋਂ ਜ਼ਮਾਨਤ ਮਿਲ ਗਈ ਹੈ। ਇਹ ਮਾਮਲਾ ਪਿਛਲੀਆਂ ਵਿਧਾਨ ਸਭਾ ਚੋਣਾਂ ਨਾਲ ਸਬੰਧਤ ਹੈ, ਜਦੋਂ ਰਾਹੁਲ ਗਾਂਧੀ ਨੇ ਤਤਕਾਲੀ ਮੁੱਖ ਮੰਤਰੀ ਬਸਵਰਾਜ ਬੋਮਈ 'ਤੇ ਕਮਿਸ਼ਨ ਗਬਨ ਦਾ ਦੋਸ਼ ਲਾਇਆ ਸੀ। ਇਸ ਤੋਂ ਬਾਅਦ ਭਾਜਪਾ ਨੇਤਾ ਨੇ ਰਾਹੁਲ 'ਤੇ ਮਾਮਲਾ ਦਰਜ ਕਰਵਾਇਆ ਸੀ।
ਇਹ ਵੀ ਪੜ੍ਹੋ : NDA ਦੀ ਮੀਟਿੰਗ 'ਚ ਨਿਤੀਸ਼ ਅਤੇ ਚੰਦਰਬਾਬੂ ਨਾਇਡੂ ਨੇ ਮੰਗੇ ਇਹ ਖ਼ਾਸ ਮੰਤਰਾਲੇ
ਇਸ ਮਾਮਲੇ 'ਚ ਭਾਜਪਾ ਦੇ ਵਕੀਲ ਵਿਨੋਦ ਨੇ ਕਿਹਾ ਕਿ 2023 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੇ ਇਕ ਇਸ਼ਤਿਹਾਰ ਪ੍ਰਕਾਸ਼ਿਤ ਕੀਤਾ ਸੀ, ਜਿਸ 'ਚ ਕਿਹਾ ਗਿਆ ਸੀ ਕਿ ਭਾਜਪਾ troublemaker ਸਰਕਾਰ ਹੈ। ਇਹ ਗਲਤ ਇਲਜ਼ਾਮ ਹੈ। ਇਸ 'ਤੇ ਅਸੀਂ ਅਦਾਲਤ ਤੱਕ ਪਹੁੰਚ ਕੀਤੀ। ਦੋ ਦੋਸ਼ੀਆਂ ਨੂੰ ਜ਼ਮਾਨਤ ਮਿਲ ਗਈ ਹੈ। ਰਾਹੁਲ ਗਾਂਧੀ ਨੇ ਨਿੱਜੀ ਪੇਸ਼ੀ ਤੋਂ ਛੋਟ ਮੰਗੀ ਸੀ।
ਇਹ ਵੀ ਪੜ੍ਹੋ : ਭਾਜਪਾ ਦਾ ਵੱਡਾ ਐਲਾਨ - ਸਰਕਾਰ ਬਣਾਉਣ ਤੋਂ ਪਹਿਲਾਂ ਨਿਤੀਸ਼ ਕੁਮਾਰ ਦੇ ਹਿੱਤ 'ਚ ਲਿਆ ਗਿਆ ਇਹ ਅਹਿਮ ਫੈਸਲਾ
ਦੱਸ ਦੇਈਏ ਕਿ ਇਸ ਮਾਮਲੇ ਵਿੱਚ ਕਾਂਗਰਸ ਨੇਤਾ ਅਤੇ ਡਿਪਟੀ ਸੀਐਮ ਡੀਕੇ ਸ਼ਿਵਕੁਮਾਰ ਅਤੇ ਮੁੱਖ ਮੰਤਰੀ ਸਿੱਧਰਮਈਆ ਵੀ ਦੋਸ਼ੀ ਹਨ। ਪਰ ਅਦਾਲਤ ਨੇ ਦੋਵਾਂ ਨੂੰ ਜ਼ਮਾਨਤ ਦੇ ਦਿੱਤੀ ਸੀ।
ਇਸ ਮਾਮਲੇ 'ਚ ਕਰਨਾਟਕ ਭਾਜਪਾ ਨੇ ਕਾਂਗਰਸ 'ਤੇ ਮੁੱਖ ਧਾਰਾ ਦੇ ਅਖਬਾਰਾਂ 'ਚ ਕਥਿਤ ਤੌਰ 'ਤੇ ਝੂਠੇ ਇਸ਼ਤਿਹਾਰ ਜਾਰੀ ਕਰਨ ਦਾ ਦੋਸ਼ ਲਗਾਇਆ ਸੀ। ਇਸ਼ਤਿਹਾਰ ਵਿੱਚ, ਰਾਜ ਦੀ ਤਤਕਾਲੀ ਭਾਜਪਾ ਸਰਕਾਰ 'ਤੇ 2019-2023 ਤੱਕ ਆਪਣੇ ਸ਼ਾਸਨ ਦੌਰਾਨ ਵੱਡੇ ਪੱਧਰ 'ਤੇ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਗਿਆ ਸੀ।
ਇਹ ਵੀ ਪੜ੍ਹੋ : 'ਰਾਮਾਇਣ' ਦੇ ਲਕਸ਼ਮਣ ਸੁਨੀਲ ਲਹਿਰੀ ਨੇ ਅਯੁੱਧਿਆ ਵਾਸੀਆਂ 'ਤੇ ਜ਼ਾਹਰ ਕੀਤੀ ਨਾਰਾਜ਼ਗੀ
ਇਹ ਵੀ ਪੜ੍ਹੋ : ਭਾਜਪਾ ਨੇ ਹਿਮਾਚਲ ਦੀਆਂ ਸਾਰੀਆਂ ਚਾਰ ਸੀਟਾਂ ਜਿੱਤ ਕੇ ਬਣਾਈ ਹੈਟ੍ਰਿਕ , ਕੰਗਨਾ ਰਣੌਤ ਨੇ ਵਿਕਰਮਾਦਿੱਤਿਆ ਨੂੰ ਹਰਾਇਆ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8