ਬੇਮੌਸਮੀ ਬਰਸਾਤ ਕਾਰਨ ਮੰਡੀਆਂ ''ਚ ਲੱਖਾਂ ਕੁਇੰਟਲ ਕਣਕ ਦੀ ਫਸਲ ਭਿੱਜੀ (ਤਸਵੀਰਾਂ)

04/24/2017 1:07:04 PM

ਜਲਾਲਾਬਾਦ (ਸੇਤੀਆ) : ਐਤਵਾਰ ਦੇਰ ਰਾਤ ਹੋਈ ਬੇਮੌਸਮੀ ਬਾਰਸ਼ ਦੇ ਕਾਰਨ ਸਥਾਨਕ ਅਨਾਜ ਮੰਡੀ ਤੋਂ ਇਲਾਵਾ ਹਲਕੇ ਅਧੀਨ ਪੈਂਦੀਆਂ ਹੋਰ ਮੰਡੀਆਂ ਵਿੱਚ ਪਈ ਲੱਖਾਂ ਕੁਇੰਟਲ ਕਣਕ ਭਿੱਜ ਗਈ। ਇਸ ਨਾਲ ਮੰਡੀਆਂ ਵਿੱਚ ਵੱਖ-ਵੱਖ ਏਜੰਸੀਆਂ ਵਲੋਂ ਖਰੀਦੀ ਗਈ ਕਣਕ ਦੀ ਕੁਆਲਿਟੀ ''ਤੇ ਅਸਰ ਪੈਣਾ ਵੀ ਲਾਜ਼ਮੀ ਹੈ। ਜਦਕਿ ਦੂਜੇ ਪਾਸੇ ਮੰਡੀਆਂ ਵਿੱਚ ਠੇਕੇਦਾਰਾਂ ਵਲੋਂ ਟਰਾਂਸਪੋਰਟ ਦਾ ਕੰਮ ਢਿੱਲਾ-ਮੱਠਾ ਚੱਲ ਰਿਹਾ ਹੈ ਅਤੇ ਮੰਡੀਆਂ ਵਿੱਚ ਲੋਡਿੰਗ ਲਈ ਬਕਾਇਆ ਪਈ ਲੱਖਾਂ ਕੁਇੰਟਲ ਕਣਕ ਬਰਸਾਤ ਕਾਰਨ ਭਿੱਜੀ ਹੈ। ਇਥੇ ਦੱਸਣਯੋਗ ਹੈ ਕਿ ਜਲਾਲਾਬਾਦ ਮੰਡੀ ਅਤੇ ਫੋਕਲ ਪੁਆਇੰਟਾਂ ਅੰਦਰ ਢੋਆ-ਢੋਆਈ ਨੂੰ ਲੈ ਕੇ ਠੇਕੇਦਾਰਾਂ ਵਲੋਂ ਕੋਈ ਢੁੱਕਵੇ ਪ੍ਰਬੰਧ ਨਹੀਂ ਕੀਤੇ ਗਏ ਅਤੇ ਕਣਕ ਦੀ ਚੁਕਾਈ ਦਾ ਕੰਮ ਢਿੱਲਾ ਚੱਲ ਰਿਹਾ ਹੈ ਅਤੇ ਦੇਰ ਰਾਤ ਹੋਈ ਬੇਮੌਸਮੀ ਬਰਸਾਤ ਕਾਰਨ ਕਰੀਬ 8 ਲੱਖ ਕੁਇੰਟਲ ਕਣਕ ਭਿੱਜਣ ਦਾ ਅੰਦਾਜ਼ਾ ਹੈ। ਇਹ ਨਹੀਂ ਭਿੱਜਿਆ ਹੋਇਆ ਮਾਲ ਸੋਮਵਾਰ ਨੂੰ ਲਿਫਟਿੰਗ ਹੋਵੇਗਾ ਅਤੇ ਉਹ ਸਿੱਧਾ ਜਾ ਕੇ ਗੋਦਾਮਾਂ ਵਿੱਚ ਲੱਗੇਗਾ ਤਾਂ ਭਿੱਜੀ ਹੋਈ ਕਣਕ ਨਾਲ ਕੁਆਲਿਟੀ ''ਤੇ ਅਸਰ ਪਵੇਗਾ ਅਤੇ ਜਿਸ ਦਾ ਸਿੱਧਾ-ਸਿੱਧਾ ਅਸਰ ਖਰੀਦ ਏਜੰਸੀਆਂ ਦੇ ਅਧਿਕਾਰੀਆਂ ''ਤੇ ਪਵੇਗਾ। ਇਸ ਵਾਰ ਹਲਕੇ ਅੰਦਰ ਠੇਕੇਦਾਰਾਂ ਦੇ ਗਰੁੱਪ ਜ਼ਿਆਦਾ ਹੋਣ ਕਾਰਣ ਟੈਂਡਰ ਘੱਟ ਰੇਟਾਂ ਵਿੱਚ ਪਾਏ ਗਏ ਸਨ, ਜਿਸ ਕਾਰਨ ਟਰੱਕ ਆਪਰੇਟਰਾਂ ਵਲੋਂ ਠੇਕੇਦਾਰਾਂ ਵਲੋਂ ਆਪਣੇ ਟਰੱਕ ਨਹੀਂ ਦਿੱਤੇ ਜਾ ਰਹੇ ਅਤੇ ਜਿਸ ਦਾ ਖਾਮਿਆਜ਼ਾ ਆੜ੍ਹਤੀਆ ਨੂੰ ਭੁਗਤਣਾ ਪੈ ਰਿਹਾ ਹੈ ਅਤੇ ਕੁੱਝ ਆੜ੍ਹਤੀਆ ਨੇ ਆਪਣਾ ਨਾਮ ਨਾ ਛਾਪਣ ਦੀ ਸੂਰਤ ਵਿੱਚ ਦੱਸਿਆ ਕਿ ਟਰੱਕਾਂ ਵਾਲੇ 5 ਰੁਪਏ ਤੋਂ ਲੈ ਕੇ 7 ਰੁਪਏ ਗੱਟਾ ਰਿਸ਼ਵਤ ਦੇ ਰੂਪ ਵਿੱਚ ਡਾਲਾ ਵਸੂਲ ਰਹੇ ਹਨ ਅਤੇ ਅਧਿਕਾਰੀ ਮੂਕ- ਦਰਸ਼ਕ ਬਣ ਕੇ ਦੇਖ ਰਹੇ ਹਨ ਕਿਉਂਕਿ ਪ੍ਰਸ਼ਾਸਨ ਦਾ ਠੇਕੇਦਾਰਾਂ ਅਤੇ ਟਰੱਕ ਯੂਨੀਅਨ ਤੇ ਕੋਈ ਕੰਟਰੋਲ ਨਹੀਂ ਹੈ।
 

Babita Marhas

News Editor

Related News