ਲੁਧਿਆਣਾ ''ਚ ਚੱਲੀ ਧੂੜ ਭਰੀ ਹਨੇਰੀ, ਬਾਰਸ਼ ਨੇ ਕੀਤਾ ਬੁਰਾ ਹਾਲ

Saturday, Sep 21, 2019 - 12:19 PM (IST)

ਲੁਧਿਆਣਾ ''ਚ ਚੱਲੀ ਧੂੜ ਭਰੀ ਹਨੇਰੀ, ਬਾਰਸ਼ ਨੇ ਕੀਤਾ ਬੁਰਾ ਹਾਲ

ਲੁਧਿਆਣਾ (ਸਲੂਜਾ) : ਬੀਤੀ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਸਥਾਨਕ ਨਗਰ 'ਚ ਮੌਸਮ ਦਾ ਮਿਜ਼ਾਜ ਖੁਸ਼ਕ ਰਿਹਾ ਪਰ ਦੁਪਹਿਰ ਜਦੋਂ ਸ਼ਾਮ ਵੱਲ ਢਲਣ ਲੱਗੀ ਤਾਂ ਮੌਸਮ ਨੇ ਇਕਦਮ ਕਰਵਟ ਲਈ। ਆਸਮਾਨ 'ਤੇ ਚਾਰੇ ਪਾਸੇ ਕਾਲੀਆਂ ਘਟਾਵਾਂ ਛਾ ਗਈਆਂ। ਉਸ ਤੋਂ ਬਾਅਦ ਤੇਜ਼ ਗਤੀ ਨਾਲ ਚੱਲੀ ਧੂੜ ਭਰੀ ਹਨੇਰੀ ਦੇ ਨਾਲ 3.8 ਮਿਲੀਮੀਟਰ ਬਾਰਸ਼ ਨਾਲ ਜਨ-ਜੀਵਨ ਅਸਤ-ਵਿਅਸਤ ਹੋ ਕੇ ਰਹਿ ਗਿਆ। ਕੁਝ ਮਿੰਟਾਂ ਦੀ ਬਾਰਸ਼ ਨਾਲ ਨਗਰ ਦੇ ਪਾਸ਼ ਅਤੇ ਸਲੱਮ ਇਲਾਕਿਆਂ 'ਚ ਪਾਣੀ ਹੀ ਪਾਣੀ ਹੋ ਗਿਆ।

ਕਈ ਇਲਾਕਿਆਂ 'ਚ ਤਾਂ ਦਰੱਖਤ ਸੜਕਾਂ 'ਤੇ ਆ ਡਿੱਗੇ ਅਤੇ ਕਈ ਇਲਾਕਿਆਂ 'ਚ ਬਿਜਲੀ ਅਤੇ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਈ, ਜਿਸ ਨਾਲ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ 21 ਸਤੰਬਰ ਨੂੰ ਲੁਧਿਆਣਾ ਅਤੇ ਆਲੇ-ਦੁਆਲੇ ਦੇ ਇਲਾਕਿਆਂ 'ਚ ਬਾਰਸ਼ ਹੋ ਸਕਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਕਿਸਾਨ ਮੇਲਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਬਾਰਸ਼ 'ਚ ਡੁੱਬ ਗਿਆ ਅਤੇ ਮੇਲਾ ਮੈਦਾਨ 'ਚ ਚਾਰੇ ਪਾਸੇ ਚਿੱਕੜ ਹੀ ਚਿੱਕੜ ਹੋ ਗਿਆ।


author

Babita

Content Editor

Related News