ਦਿੱਲੀ ਦੇ ਰੇਲਵੇ ਸਟੇਸ਼ਨ ''ਤੇ ਡਰੱਗਸ ਸਮੇਤ ਫੜ੍ਹਿਆ ਗਿਆ ਚੋਟੀ ਦਾ ਖਿਡਾਰੀ, ਕੀਮਤ ਜਾਣ ਉੱਡ ਜਾਣਗੇ ਹੋਸ਼

02/18/2017 2:34:51 PM

ਨਵੀਂ ਦਿੱਲੀ : ਯੂਥ ਕਾਮਨਵੈਲਥ ਖੇਡਾਂ-2004 ਵਿਚ ਸ਼ੂਟਿੰਗ ਦੌਰਾਨ ਦੇਸ਼ ਲਈ ਸਿਲਵਰ ਮੈਡਮ ਜਿੱਤਣ ਵਾਲੇ ਹਰਪ੍ਰੀਤ ਸਿੰਘ ਅਤੇ ਉਸ ਦੇ ਸਾਥੀ ਅਮਰਦੀਪ ਸਿੰਘ ਨੂੰ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ 50 ਕਰੋੜ ਦੀ ਡਰੱਗਸ ਸਮੇਤ ਗ੍ਰਿਫਤਾਰ ਕੀਤਾ ਹੈ। ਦੋਵੇਂ ਦਿੱਲੀ ਦੇ ਸ਼ਿਵਨਗਰ, ਜੇਲ ਰੋਡ ਦੇ ਰਹਿਣ ਵਾਲੇ ਹਨ। ਇਹ ਦੋਵੇਂ ਮੁੰਬਈ ਅਤੇ ਦਿੱਲੀ ਵਰਗੇ ਮੈਟਰੋ ਸ਼ਹਿਰਾਂ ''ਚ ਡਰੱਗ ਸਪਲਾਈ ਕਰਦੇ ਸਨ। 15 ਫਰਵਰੀ ਨੂੰ ਦੋਵੇਂ ਦਾਦਰ-ਅੰਮ੍ਰਿਤਸਰ ਐਕਸਪ੍ਰੈਸ ਰਾਹੀਂ 25 ਕਿੱਲੋ ਡਰੱਗ ਲੈ ਕੇ ਨਵੀਂ ਦਿੱਲੀ ਰੇਲਵੇ ਸਟੇਸ਼ਨ ''ਤੇ ਉਤਰੇ ਤਾਂ ਪੁਲਸ ਨੇ ਦੋਵਾਂ ਨੂੰ ਦਬੋਚ ਲਿਆ। ਦੋਵਾਂ ਦੀ ਨਿਸ਼ਾਨਦੇਹੀ ''ਤੇ ਦਿੱਲੀ ਦੇ ਵਿਕਾਸਪੁਰੀ ਇਲਾਕੇ ਤੋਂ ਹਨੀਸ਼ ਸਰਪਾਲ ਨੂੰ ਵੀ ਡਰੱਗ ਸਣੇ ਗ੍ਰਿਫਤਾਰ ਕਰ ਲਿਆ ਗਿਆ।
ਡਰੱਗ ਤਸਕਰੀ ਦੇ ਧੰਦੇ ''ਚ ਆਉਣ ਤੋਂ ਪਹਿਲਾਂ ਹਰਪ੍ਰੀਤ ਦੇਸ਼ ਦੇ ਨਾਮੀ ਖਿਡਾਰੀਆਂ ''ਚੋਂ ਇਕ ਸੀ। 2004 ''ਚ ਆਸਟਰੇਲੀਆ ''ਚ ਹੋਈਆਂ ਕਾਮਨਵੈਲਥ ਖੇਡਾਂ ''ਚ ਸਿਲਵਰ ਮੈਡਲ ਅਤੇ 2006 ਦੇ ਕੋਲੰਬੇ ''ਚ ਸੈਫ ਗੇਮਸ ''ਚ ਪਿੱਤਲ ਦਾ ਮੈਡਲ ਜਿੱਤਿਆ ਸੀ। ਕਾਮਨਵੈਲਥ ਖੇਡਾਂ 2010 ਦੇ ਟ੍ਰਾਇਲ ਦੌਰਾਨ ਉਸ ਨੂੰ ਗੰਭੀਰ ਸੱਟ ਲੱਗ ਗਈ ਸੀ। ਇਸ ਤੋਂ ਬਾਅਦ ਹਰਪ੍ਰੀਤ ਨੇ ਖੇਡਣਾ ਛੱਡ ਦਿੱਤਾ।


Gurminder Singh

Content Editor

Related News