ਰੇਲਵੇ ਸਟੇਸ਼ਨ ''ਤੇ ਚੱਲੀ ਵਿਸ਼ੇਸ਼ ਚੈਕਿੰਗ ਮੁਹਿੰਮ, ਯਾਤਰੀਆਂ ਤੋਂ ਵਸੂਲਿਆ 5.70 ਲੱਖ ਜੁਰਮਾਨਾ

Saturday, May 23, 2026 - 06:04 PM (IST)

ਰੇਲਵੇ ਸਟੇਸ਼ਨ ''ਤੇ ਚੱਲੀ ਵਿਸ਼ੇਸ਼ ਚੈਕਿੰਗ ਮੁਹਿੰਮ, ਯਾਤਰੀਆਂ ਤੋਂ ਵਸੂਲਿਆ 5.70 ਲੱਖ ਜੁਰਮਾਨਾ

ਲੁਧਿਆਣਾ (ਗੌਤਮ): ਉੱਤਰ ਰੇਲਵੇ ਫਿਰੋਜ਼ਪੁਰ ਮੰਡਲ ਵੱਲੋਂ ਰੇਲਵੇ ਸਟੇਸ਼ਨ 'ਤੇ ਫੋਰਟਰੈਸ ਚੈੱਕ ਅਤੇ ਸੈਕਸ਼ਨ ਜਾਂਚ ਦੇ ਤਹਿਤ ਇਕ ਵਿਸ਼ੇਸ਼ ਟਿਕਟ ਜਾਂਚ ਮੁਹਿੰਮ ਚਲਾਈ ਗਈ, ਜਿਸ ਵਿੱਚ 1238 ਯਾਤਰੀਆਂ ਨੂੰ ਫੜ ਕੇ 5 ਲੱਖ 70 ਹਜ਼ਾਰ ਰੁਪਏ ਦਾ ਜੁਰਮਾਨਾ ਵਸੂਲਿਆ ਗਿਆ। ਇਸ ਮੁਹਿੰਮ ਦਾ ਮੁੱਖ ਉਦੇਸ਼ ਬਿਨਾਂ ਟਿਕਟ ਅਤੇ ਅਨਿਯਮਿਤ ਯਾਤਰਾ 'ਤੇ ਰੋਕ ਲਗਾਉਣਾ ਸੀ। ਇਹ ਜਾਂਚ ਮੁੱਖ ਤੌਰ 'ਤੇ ਗਰੀਬ ਰੱਥ ਐਕਸਪ੍ਰੈਸ, ਆਮਰਪਾਲੀ ਐਕਸਪ੍ਰੈਸ, ਬੇਗਮਪੁਰਾ ਐਕਸਪ੍ਰੈਸ, ਹਾਵੜਾ ਮੇਲ ਅਤੇ ਗੰਗਾ-ਸਤਲੁਜ ਐਕਸਪ੍ਰੈਸ ਵਰਗੀਆਂ ਟਰੇਨਾਂ ਵਿਚ ਟਿਕਟ ਜਾਂਚ ਸਟਾਫ ਅਤੇ ਰੇਲਵੇ ਸੁਰੱਖਿਆ ਬਲ (RPF) ਦੀ ਸਾਂਝੀ ਟੀਮ ਦੁਆਰਾ ਕੀਤੀ ਗਈ।

PunjabKesari

PunjabKesari

ਫੋਰਟਰੈਸ ਚੈੱਕ ਰੇਲਵੇ ਦੀ ਇਕ ਅਜਿਹੀ ਵਿਸ਼ੇਸ਼ ਜਾਂਚ ਮੁਹਿੰਮ ਹੁੰਦੀ ਹੈ, ਜੋ ਬਿਨਾਂ ਕਿਸੇ ਅਗਾਊਂ ਸੂਚਨਾ ਦੇ ਕਿਸੇ ਸਟੇਸ਼ਨ ਜਾਂ ਟਰੇਨ ਵਿਚ ਚਲਾਈ ਜਾਂਦੀ ਹੈ। ਇਸ ਦੌਰਾਨ ਯਾਤਰੀਆਂ ਦੀਆਂ ਟਿਕਟਾਂ, ਪਛਾਣ ਪੱਤਰਾਂ ਅਤੇ ਰੇਲਵੇ ਨਿਯਮਾਂ ਦੀ ਪਾਲਣਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਂਦੀ ਹੈ ਤਾਂ ਜੋ ਰੇਲਵੇ ਮਾਲੀਏ (ਰਾਜਸਵ) ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਸੀਨੀਅਰ ਡੀ.ਸੀ.ਐਮ. ਬਸੰਤ ਕੁਮਾਰ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਹਮੇਸ਼ਾ ਵੈਧ ਟਿਕਟ ਲੈ ਕੇ ਹੀ ਸਫ਼ਰ ਕਰਨ ਅਤੇ ਦੱਸਿਆ ਕਿ ਭਵਿੱਖ ਵਿਚ ਵੀ ਅਜਿਹੀਆਂ ਵਿਸ਼ੇਸ਼ ਜਾਂਚਾਂ ਜਾਰੀ ਰਹਿਣਗੀਆਂ।


author

Anmol Tagra

Content Editor

Related News