ਰੇਲਵੇ ਸਟੇਸ਼ਨ, ਬੱਸ ਸਟੈਂਡ ''ਤੇ ਸਥਿਤ ਪਾਰਕਿੰਗ ਦੀ ਕੀਤੀ ਗਈ ਸਪੈਸ਼ਲ ਚੈਕਿੰਗ

Wednesday, Jul 19, 2017 - 11:12 AM (IST)

ਰੇਲਵੇ ਸਟੇਸ਼ਨ, ਬੱਸ ਸਟੈਂਡ ''ਤੇ ਸਥਿਤ ਪਾਰਕਿੰਗ ਦੀ ਕੀਤੀ ਗਈ ਸਪੈਸ਼ਲ ਚੈਕਿੰਗ

ਜਲੰਧਰ(ਪ੍ਰੀਤ)— ਰੇਲਵੇ ਸਟੇਸ਼ਨ, ਬੱਸ ਸਟੈਂਡ 'ਤੇ ਸਥਿਤ ਪਾਰਕਿੰਗ ਦੀ ਮੰਗਲਵਾਰ ਨੂੰ ਸਪੈਸ਼ਲ ਚੈਕਿੰਗ ਕੀਤੀ ਗਈ। ਦੋਹਾਂ ਥਾਵਾਂ 'ਤੇ ਪਾਰਕਿੰਗ ਤੋਂ ਪੁਲਸ ਟੀਮਾਂ ਨੇ 20 ਸ਼ੱਕੀ ਵ੍ਹੀਕਲ ਜ਼ਬਤ ਕੀਤੇ ਹਨ। ਜਾਂਚ ਦੌਰਾਨ ਬੱਸ ਸਟੈਂਡ ਪਾਰਕਿੰਗ ਤੋਂ ਜ਼ਬਤ ਕੀਤੇ ਗਏ ਇਕ ਮੋਟਰਸਾਈਕਲ 'ਤੇ ਜਾਅਲੀ ਨੰਬਰ ਲੱਗਿਆ ਪਾਇਆ ਗਿਆ। ਪੁਲਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਏ. ਸੀ. ਪੀ. ਸੁਰਿੰਦਰ ਧੋਗੜੀ ਨੇ ਦੱਸਿਆ ਕਿ ਪੁਲਸ ਕਮਿਸ਼ਨਰ ਪ੍ਰਵੀਨ ਕੁਮਾਰ ਸਿਨ੍ਹਾ ਦੇ ਨਿਰਦੇਸ਼ਾਂ 'ਤੇ ਚਲਾਈ ਗਈ ਸਪੈਸ਼ਲ ਡਰਾਈਵ ਵਿਚ ਅੱਜ ਇਕ ਹੀ ਸਮੇਂ ਵਿਚ ਰੇਲਵੇ ਸਟੇਸ਼ਨ ਪਾਰਕਿੰਗ ਅਤੇ ਬੱਸ ਸਟੈਂਡ ਪਾਰਕਿੰਗ ਦੀ ਚੈਕਿੰਗ ਕਰਵਾਈ ਗਈ, ਕਿਉਂਕਿ ਪਿਛਲੇ ਸਮੇਂ ਵਿਚ ਸੂਚਨਾ ਮਿਲ ਰਹੀ ਸੀ ਕਿ ਕਈ ਅਪਰਾਧੀ ਵਾਰਦਾਤ ਤੋਂ ਬਾਅਦ ਆਪਣੇ ਦੋਪਹੀਆ ਵਾਹਨ ਇਨ੍ਹਾਂ ਪਾਰਕਿੰਗਾਂ ਵਿਚ ਖੜ੍ਹਾ ਕਰ ਜਾਂਦੇ ਹਨ ਅਤੇ ਸਮਾਂ ਨਿਕਲਣ ਤੋਂ ਬਾਅਦ ਲੈ ਜਾਂਦੇ ਹਨ। ਅਜਿਹੀਆਂ ਸੂਚਨਾਵਾਂ ਤੋਂ ਬਾਅਦ ਮੰਗਲਵਾਰ ਨੂੰ ਸਪੈਸ਼ਲ ਚੈਕਿੰਗ ਦੇ ਦੌਰਾਨ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਪਾਰਕਿੰਗ ਤੋਂ ਕਰੀਬ 20 ਵ੍ਹੀਕਲ ਜ਼ਬਤ ਕੀਤੇ ਗਏ। ਏ. ਸੀ. ਪੀ. ਸੁਰਿੰਦਰ ਧੋਗੜੀ ਨੇ ਦੱਸਿਆ ਕਿ ਬੱਸ ਸਟੈਂਡ ਤੋਂ ਜ਼ਬਤ ਕੀਤੇ ਮੋਟਰਸਾਈਕਲਾਂ ਦੀ ਜਾਂਚ ਕੀਤੀ ਤਾਂ ਇਕ 'ਤੇ ਕਾਰ ਦਾ ਨੰਬਰ ਰਜਿਸਟਰਡ ਪਾਇਆ ਗਿਆ। ਇਸ ਸੰਬੰਧੀ ਅਣਪਛਾਤੇ ਵਿਅਕਤੀ ਦੇ ਖਿਲਾਫ ਥਾਣਾ ਨੰਬਰ 7 ਵਿਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ। ਜੇਕਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਹੋਈ ਤਾਂ ਚਲਾਨ ਹੋਵੇਗਾ, ਨਹੀਂ ਤਾਂ ਜੇਕਰ ਗਲਤ ਨੰਬਰ ਜਾਂ ਚੋਰੀ ਦੇ ਪਾਏ ਗਏ ਤਾਂ ਕੇਸ ਦਰਜ ਕੀਤੇ ਜਾਣਗੇ।


Related News