ਰੇਲ ਯਾਤਰੀਆਂ ਨੂੰ ਕਰਨਾ ਪੈ ਸਕਦੈ ਮੁਸ਼ਕਲਾਂ ਦਾ ਸਾਹਮਣਾ, ਇਕ ਹਫ਼ਤੇ ਤੱਕ ਇਹ ਰੇਲਵੇ ਸੇਵਾ ਪ੍ਰਭਾਵਿਤ
Saturday, Mar 09, 2024 - 06:27 PM (IST)

ਤਪਾ ਮੰਡੀ (ਗੋਇਲ)-ਬਠਿੰਡਾ ਅੰਬਾਲਾ ਛਾਉਣੀ ਖੇਤਰ ’ਚ ਸਫਰ ਕਰਨ ਵਾਲੇ ਮੁਸਾਫਿਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਰਾਜਪੁਰਾ-ਬਠਿੰਡਾ ਸੈਕਸ਼ਨ ਨੂੰ ਦੁੱਗਣਾ ਕਰਨ ਦੇ ਸਬੰਧ ’ਚ ਨਾਨ-ਇੰਟਰਲਾਕਿੰਗ ਦਾ ਕੰਮ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਅੰਬਾਲਾ ਡਵੀਜ਼ਨ ਦੇ ਸੀਨੀਅਰ ਵਪਾਰਕ ਸੂਚਨਾ ਅਧਿਕਾਰੀ ਨਵੀਨ ਕੁਮਾਰ ਨੇ ਦੱਸਿਆ ਕਿ 23 ਮਾਰਚ ਤੋਂ 29 ਮਾਰਚ ਤੱਕ ਬਠਿੰਡਾ-ਅੰਬਾਲਾ ਕੈਂਟ ਰੇਲਗੱਡੀ ਨੰਬਰ 04558, ਅੰਬਾਲਾ-ਬਠਿੰਡਾ 04547, ਧੂਰੀ-ਬਠਿੰਡਾ 14509, ਬਠਿੰਡਾ-ਅੰਬਾਲਾ ਕੈਂਟ 0514, ਧੂਰੀ-ਬਠਿੰਡਾ 04765 ਅਤੇ ਬਠਿੰਡਾ-ਧੂਰੀ 04766 ਰੱਦ ਰਹੇਗੀ।
ਇਹ ਵੀ ਪੜ੍ਹੋ : ਵਿਧਾਨਸਭਾ 'ਚ ਵਿਧਾਇਕਾਂ ਨੇ ਚੁੱਕੀ ਅਫੀਮ ਦੀ ਖੇਤੀ ਦੀ ਮੰਗ, ਜਾਣੋ ਕੀ ਬੋਲੇ ਖੇਤੀਬਾੜੀ ਮੰਤਰੀ
ਇਸ ਤੋਂ ਇਲਾਵਾ ਸ਼੍ਰੀ ਗੰਗਾਨਗਰ-ਅੰਬਾਲਾ ਕੈਂਟ ਟਰੇਨ ਨੰਬਰ 14735 22 ਮਾਰਚ ਤੋਂ 29 ਮਾਰਚ ਤੱਕ ਸਿਰਫ ਬਠਿੰਡਾ ਤੱਕ ਚੱਲੇਗੀ ਅਤੇ ਬਠਿੰਡਾ ਤੋਂ ਅੰਬਾਲਾ ਤੱਕ ਰੱਦ ਰਹੇਗੀ। ਟਰੇਨ ਨੰਬਰ 14525 ਬਰਨਾਲਾ ਸਟੇਸ਼ਨ 'ਤੇ ਰੱਦ ਰਹੇਗੀ। ਟਰੇਨ ਨੰਬਰ 14736 ਅੰਬਾਲਾ ਕੈਂਟ ਸ਼੍ਰੀ ਗੰਗਾਨਗਰ ਬਠਿੰਡਾ ਤੋਂ ਚੱਲੇਗੀ ਅਤੇ 14526 ਸ਼੍ਰੀ ਗੰਗਾਨਗਰ ਅੰਬਾਲਾ ਕੈਂਟ 23 ਮਾਰਚ ਤੋਂ 29 ਮਾਰਚ ਤੱਕ ਬਰਨਾਲਾ ਤੱਕ ਚੱਲੇਗੀ।
ਇਹ ਵੀ ਪੜ੍ਹੋ : ਪਤਨੀ ਨੂੰ ਸ਼ਰੀਕੇ 'ਚ ਰਹਿੰਦਾ ਵਿਅਕਤੀ ਕਰਦਾ ਸੀ ਪ੍ਰੇਸ਼ਾਨ, ਦੁਖੀ ਹੋ ਪਤੀ ਨੇ ਚੁੱਕਿਆ ਖੌਫ਼ਨਾਕ ਕਦਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8