ਰੇਲ ਯਾਤਰੀਆਂ ਲਈ ਬੁਰੀ ਖ਼ਬਰ, ਵਿਭਾਗ ਨੇ 3 ਮਹੀਨੇ ਲਈ ਰੱਦ ਕੀਤੀਆਂ ਇਹ 16 ਰੇਲ ਗੱਡੀਆਂ

12/02/2022 11:09:27 AM

ਫਿਰੋਜ਼ਪੁਰ (ਮਲਹੋਤਰਾ) : ਧੁੰਧ ਅਤੇ ਕੋਹਰੇ ਦੇ ਸੀਜ਼ਨ ਨੂੰ ਦੇਖਦੇ ਹੋਏ ਰੇਲ ਵਿਭਾਗ ਨੇ 16 ਰੇਲ ਗੱਡੀਆਂ ਨੂੰ ਤਿੰਨ ਮਹੀਨੇ ਦੇ ਲਈ ਮੁਕੰਮਲ ਤੌਰ 'ਤੇ ਰੱਦ ਕਰ ਦਿੱਤਾ ਹੈ ਅਤੇ ਇਸ ਦੇ ਨਾਲ ਹੀ ਫਿਰੋਜ਼ਪੁਰ ਮੰਡਲ ਨਾਲ ਸਬੰਧਤ ਚਾਰ ਰੇਲਗੱਡੀਆਂ ਨੂੰ ਤਿੰਨ ਮਹੀਨੇ ਦੇ ਲਈ ਅੰਸ਼ਕ ਰੱਦ ਕਰਨ ਦਾ ਫ਼ੈਸਲਾ ਲਿਆ ਹੈ। ਉਤਰ ਰੇਲਵੇ ਹੈਡਕੁਆਟਰ ਤੋਂ ਜਾਰੀ ਸੂਚਨਾ ਦੇ ਮੁਤਾਬਕ ਵਣਮੁੱਖੀ-ਅੰਮ੍ਰਿਤਸਰ-ਵਣਮੁੱਖੀ ਐਕਸਪ੍ਰੈਸ, ਅੰਮ੍ਰਿਤਸਰ-ਨੰਗਲ ਡੈਮ-ਅੰਮ੍ਰਿਤਸਰ ਐਕਸਪ੍ਰੈਸ, ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ ਐਕਸਪ੍ਰੈਸ, ਅੰਮ੍ਰਿਤਸਰ-ਜੈਨਗਰ-ਅੰਮ੍ਰਿਤਸਰ ਐਕਸਪ੍ਰੈਸ, ਅਜਮੇਰ-ਅੰਮ੍ਰਿਤਸਰ-ਅਜਮੇਰ ਐਕਸਪ੍ਰੈਸ, ਟਾਟਾਨਗਰ-ਅੰਮ੍ਰਿਤਸਰ-ਟਾਟਾਨਗਰ ਐਕਸਪ੍ਰੈਸ, ਕਲਕੱਤਾ-ਅੰਮ੍ਰਿਤਸਰ-ਕਲਕੱਤਾ ਐਕਸਪ੍ਰੈਸ ਨੂੰ 28 ਫਰਵਰੀ 2023 ਤੱਕ ਰੱਦ ਕਰ ਦਿੱਤੀਆਂ ਗਈਆਂ ਹਨ।

ਇਹ ਵੀ ਪੜ੍ਹੋ- ਮਲੋਟ 'ਚ ਬੀ. ਡੀ. ਪੀ. ਓ. ਦਫ਼ਤਰ ਦੀਆਂ ਕੰਧਾਂ 'ਤੇ ਲਿਖੇ ਗਏ ਖਾਲਿਸਤਾਨੀ ਨਾਅਰੇ

ਇਸ ਤੋਂ ਇਲਾਵਾ ਨਵੀਂ ਦਿੱਲੀ-ਜਲੰਧਰ ਵਿਚਾਲੇ ਚੱਲਣ ਵਾਲੀ ਗੱਡੀ ਨੰਬਰ 14681 ਨੂੰ ਅੰਬਾਲਾ ਕੈਂਟ ਤੋਂ ਜਲੰਧਰ ਸਿਟੀ ਵਿਚਾਲੇ ਅਤੇ ਦਰਭੰਗਾ-ਅੰਮ੍ਰਿਤਸਰ ਵਿਚਾਲੇ ਚੱਲਣ ਵਾਲੀ ਗੱਡੀ ਨੰਬਰ 15211 ਨੂੰ ਜਲੰਧਰ-ਅੰਮ੍ਰਿਤਸਰ ਵਿਚਾਲੇ ਰੱਦ ਕਰ ਦਿੱਤਾ ਗਿਆ ਹੈ। ਇਹ ਦੋਹੇਂ ਡਾਊਨ ਰੇਲਗੱਡੀਆਂ ਅੰਸ਼ਕ ਰੱਦ ਕਰਕੇ 28 ਫਰਵਰੀ ਤੋਂ ਰਸਤੇ ਵਿਚਾਲਿਓਂ ਸ਼ਾਰਟ ਟਰਮੀਨੇਟ ਕੀਤੀਆਂ ਜਾਣਗੀਆਂ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News