25000 ਵੋਲਟ ਦੀਆਂ ਤਾਰਾਂ ਉੱਪਰ ਕਈ ਥਾਵਾਂ ’ਤੇ ਡਿੱਗੇ ਦਰੱਖਤ, ਰੇਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ

Friday, Jun 16, 2023 - 01:22 PM (IST)

ਜਲੰਧਰ (ਗੁਲਸ਼ਨ) : ਬੁੱਧਵਾਰ ਸ਼ਾਮ ਨੂੰ ਹੋਈ ਬੇਮੌਸਮੀ ਬਰਸਾਤ ਅਤੇ ਚੱਲੀ ਹਨ੍ਹੇਰੀ ਕਾਰਨ ਆਮ ਜਨਜੀਵਨ ਦੇ ਨਾਲ-ਨਾਲ ਰੇਲ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਹਨ੍ਹੇਰੀ ਕਾਰਨ ਕਈ ਥਾਵਾਂ ’ਤੇ ਰੇਲਵੇ ਲਾਈਨਾਂ ਉੱਪਰ ਲੱਗੀਆਂ 25 ਹਜ਼ਾਰ ਵੋਲਟ ਦੇ ਕਰੰਟ ਵਾਲੀਆਂ ਬਿਜਲੀ ਦੀਆਂ ਤਾਰਾਂ (ਓ. ਐੱਚ. ਈ) ’ਤੇ ਦਰੱਖਤ ਡਿੱਗ ਗਏ, ਜਿਸ ਨਾਲ ਰੇਲ ਆਵਾਜਾਈ ਠੱਪ ਹੋ ਗਈ। ਬੁੱਧਵਾਰ ਦੇਰ ਸ਼ਾਮ ਅੰਮ੍ਰਿਤਸਰ ਅਤੇ ਨਕੋਦਰ ਰੇਲ ਸੈਕਸ਼ਨ ’ਤੇ ਦਰੱਖਤ ਡਿੱਗਣ ਦੀਆਂ ਘਟਨਾਵਾਂ ਹੋਈਆਂ, ਜਦੋਂ ਕਿ ਵੀਰਵਾਰ ਸਵੇਰੇ ਲਗਭਗ 4 ਵਜੇ ਫਿਰੋਜ਼ਪੁਰ ਰੇਲ ਲਾਈਨ ’ਤੇ ਖੋਜੇਵਾਲਾ ਸਟੇਸ਼ਨ ਨੇੜੇ ਅਤੇ ਪਿੰਡ ਵਰਿਆਣਾ ਨੇੜੇ ਰੇਲਵੇ ਲਾਈਨਾਂ ’ਤੇ ਦਰੱਖਤ ਡਿੱਗ ਗਏ। ਇਸ ਨਾਲ ਫਿਰੋਜ਼ਪੁਰ ਰੂਟ ’ਤੇ ਆਉਣ-ਜਾਣ ਵਾਲੀਆਂ ਟਰੇਨਾਂ ਦੀ ਆਵਾਜਾਈ ਰੁਕ ਗਈ। ਟਰੇਨਾਂ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਰੇਲਵੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਖ਼ਤ ਮੁਸ਼ੱਕਤ ਕਰਨੀ ਪਈ।

PunjabKesari

ਜਾਣਕਾਰੀ ਮੁਤਾਬਕ ਫਿਰੋਜ਼ਪੁਰ ਰੂਟ ਨੂੰ ਸਵੇਰੇ 8 ਵਜੇ ਚਾਲੂ ਕੀਤਾ ਗਿਆ। ਦਰੱਖਤ ਡਿੱਗਣ ਕਾਰਨ ਜੰਮੂਤਵੀ-ਜੋਧਪੁਰ ਐਕਸਪ੍ਰੈੱਸ ਸਿਟੀ ਰੇਲਵੇ ਸਟੇਸ਼ਨ ਲਗਭਗ 4 ਘੰਟੇ ਖੜ੍ਹੀ ਰਹੀ। ਇਸ ਤੋਂ ਇਲਾਵਾ ਸਵੇਰੇ 5 ਵਜੇ ਜਲੰਧਰ ਸਿਟੀ ਤੋਂ ਫਿਰੋਜ਼ਪੁਰ ਨੂੰ ਜਾਣ ਵਾਲੀ ਪੈਸੰਜਰ ਲਗਭਗ 3 ਘੰਟੇ ਦੇਰੀ ਨਾਲ ਰਵਾਨਾ ਹੋਈ। ਟਰੇਨਾਂ ਦੇ ਲੇਟ ਹੋਣ ਕਾਰਨ ਸਟੇਸ਼ਨ ’ਤੇ ਕਾਫੀ ਭੀੜ ਦੇਖਣ ਨੂੰ ਮਿਲੀ। ਦੂਜੇ ਪਾਸੇ ਦੁਪਹਿਰ ਨੂੰ ਨਵੀਂ ਦਿੱਲੀ ਤੋਂ ਆਉਣ ਵਾਲੀ ਸ਼ਤਾਬਦੀ ਐਕਸਪ੍ਰੈੱਸ ਲਗਭਗ 25 ਮਿੰਟ ਦੀ ਦੇਰੀ ਨਾਲ ਜਲੰਧਰ ਪੁੱਜੀ।

PunjabKesari

ਮਾਲਗੱਡੀ ਦੀ ਪਾਵਰ ਫੇਲ ਹੋਣ ਨਾਲ ਜਲੰਧਰ-ਨਵੀਂ ਦਿੱਲੀ ਰੇਲ ਮਾਰਗ ਰਿਹਾ ਬੰਦ
ਵੀਰਵਾਰ ਸਵੇਰੇ ਲਗਭਗ 5.15 ਵਜੇ ਜਲੰਧਰ ਕੈਂਟ ਰੇਲਵੇ ਸਟੇਸ਼ਨ ’ਤੇ ਜੰਮੂ ਤੋਂ ਲੁਧਿਆਣਾ ਵੱਲ ਜਾ ਰਹੀ ਇਕ ਮਾਲਗੱਡੀ ਪਾਵਰ ਫੇਲ ਹੋ ਗਈ, ਜਿਸ ਨਾਲ ਜਲੰਧਰ-ਨਵੀਂ ਦਿੱਲੀ ਰੇਲ ਮਾਰਗ ਬੰਦ ਹੋ ਗਿਆ। ਇਸ ਦੌਰਾਨ ਅੰਮ੍ਰਿਤਸਰ ਤੋਂ ਚੱਲ ਕੇ ਨਵੀਂ ਿਦੱਲੀ ਵਲ ਜਾਣ ਵਾਲੀ ਐਕਸਪ੍ਰੈੈੱਸ ਸਵੇਰੇ ਕਈ ਟਰੇਨਾਂ ਪ੍ਰਭਾਵਿਤ ਹੋਈਆਂ, ਜਿਨ੍ਹਾਂ ਨੂੰ ਆਫ ਲਾਈਨ ਬਲਾਕ ਹੋਣ ਕਾਰਨ ਅਹਿਤਿਆਤ ਵਜੋਂ ਵੱਖ-ਵੱਖ ਸਟੇਸ਼ਨਾਂ ’ਤੇ ਰੋਕਣਾ ਪਿਆ।

PunjabKesari

ਜਾਣਕਾਰੀ ਮੁਤਾਬਕ ਸਿਟੀ ਰੇਲਵੇ ਸਟੇਸ਼ਨ ਦੇ ਸਾਰੇ ਪਲੇਟਫਾਰਮਾਂ ’ਤੇ ਟਰੇਨਾਂ ਖੜ੍ਹੀਆਂ ਰਹੀਆਂ। ਪਲੇਟਫਾਰਮ ਨੰਬਰ 2 ’ਤੇ ਅੰਮ੍ਰਿਤਸਰ-ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈੱਸ, ਪਲੇਟਫਾਰਮ ਨੰਬਰ 3 ’ਤੇ ਜੰਮੂਤਵੀ-ਜੋਧਪੁਰ ਐਕਸਪ੍ਰੈੱਸ ਪਲੇਟਫਾਰਮ ਨੰਬਰ 5 ’ਤੇ ਅੰਬਾਲਾ ਪੈਸੰਜਰ ਅਤੇ ਪਲੇਟਫਾਰਮ ਨੰਬਰ 1-ਏ ’ਤੇ ਫਿਰੋਜ਼ਪੁਰ ਪੈਸੰਜਰ ਖੜ੍ਹੀ ਰਹੀ।

PunjabKesari


Anuradha

Content Editor

Related News