ਰੇਲ ਸਹੂਲਤਾਵਾਂ ਲਈ ਅਣਮਿੱਥੇ ਸਮੇਂ ਦਾ ਧਰਨਾ ਫਿਰ ਤੋਂ ਹੋਇਆ ਸ਼ੁਰੂ

12/05/2016 3:57:56 PM

ਫਾਜ਼ਿਲਕਾ (ਨਾਗਪਾਲ/ਲੀਲਾਧਰ) : ਰੇਲਵੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਨਾਰਦਨ ਰੇਲਵੇ ਪੈਸੰਜਰ ਸੰਮਤੀ ਵੱਲੋਂ ਰੇਲਵੇ ਸਟੇਸ਼ਨ ਫਾਜ਼ਿਲਕਾ ਦੇ ਸਾਹਮਣੇ ਲਗਾਏ ਜਾ ਰਹੇ ਧਰਨੇ ਨੂੰ ਡੀ. ਆਰ. ਐਡ. ਦੇ ਹੁਕਮ ''ਤੇ ਹਟਾਏ ਜਾਣ ਸਬੰਧੀ ਹਾਰ ਨਾ ਮੰਨਦੇ ਹੋਏ ਸੰਮਤੀ ਵੱਲੋਂ ਅੱਜ ਸਥਾਨਕ ਸ਼ਹੀਦ ਉਧਮ ਸਿੰਘ ਪਾਰਕ ਦੇ ਸਾਹਮਣੇ ਫਿਰ ਤੋਂ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। 
ਧਰਨੇ ਵਿਚ ਇੰਡੀਅਨ ਨੈਸ਼ਨਲ ਕਾਂਗਰਸ ਦੇ ਪੰਜਾਬ ਸਕੱਤਰ ਪਰਮਜੀਤ ਮਹੰਤ, ਅਸ਼ੋਕ ਵਾਟਸ, ਜ਼ਿਲ੍ਹਾ ਮੀਤ ਪ੍ਰਧਾਨ ਸੇਵਾਮੁਕਤ ਐਸਡੀਓ ਲੇਖ ਰਾਜ ਕੰਬੋਜ, ਕੌਂਸਲਰ ਰਾਧੇ ਸ਼ਾਮ, ਮਹਾਵੀਰ, ਸੁਰਜੀਤ ਸਿੰਘ, ਸਾਬਕਾ ਕੌਂਸਲਰ ਹਰਨੇਕ ਸਿੰਘ, ਸੰਦੀਪ ਧੂੜੀਆ, ਯੂਥ ਆਗੂ ਕੁਲਦੀਪ ਭੁੱਲਰ, ਸੁਰੇਸ਼ ਵਾਲੀਆ, ਸੇਵਾਮੁਕਤ ਐਸਡੀਓ ਅਮਰਜੀਤ ਸਿੰਘ, ਸਤੀਸ਼ ਗਰਗ, ਪ੍ਰਵੀਨ ਭਾਰਦਵਾਜ਼, ਬਜ਼ੁਰਗ ਆਗੂ ਕਰਮ ਸਿੰਘ, ਸਾਬਕਾ ਸਰਪੰਚ ਅਤੇ ਜ਼ਿਲ੍ਹਾ ਜਨਰਲ ਸਕੱਤਰ ਕ੍ਰਿਸ਼ਨ ਲਾਲ ਸ਼ਰਮਾ, ਸੁਭਾਸ਼ ਬੱਬਰ, ਅਜੈ ਕਾਪਰੀ ਧਰਨੇ ਤੇ ਬੈਠੇ। ਉਨ੍ਹਾਂ ਕਿਹਾ ਕਿ ਪਹਿਲਾਂ ਇਹ ਧਰਨਾ ਰੇਲਵੇ ਸਟੇਸ਼ਨ ਦੇ ਸਾਹਮਣੇ ਲਾਇਆ ਗਿਆ ਸੀ ਪਰ ਉਕਤ ਧਰਨੇ ਨੂੰ ਡੀ. ਆਰ. ਐੱਡ. ਦੇ ਹੁਕਮਾਂ ''ਤੇ ਉੱਥੋਂ ਹਟਾ ਦਿੱਤਾ ਗਿਆ ਪਰ ਸੰਮਤੀ ਵੱਲੋਂ ਰੇਲਵੇ ਸਮੱਸਿਆਵਾਂ ਨੂੰ ਦੂਰ ਕਰਵਾਉਣ ਸਬੰਧੀ ਹਾਰ ਨਾ ਮੰਨਦੇ ਹੋਏ ਅੱਜ ਸਥਾਨਕ ਸ਼ਹੀਦ ਉਧਮ ਸਿੰਘ ਪਾਰਕ ਦੇ ਸਾਹਮਣੇ ਫਿਰ ਤੋਂ ਧਰਨਾ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸੰਮਤੀ ਦੀਆਂ ਮੰਗਾਂ ਮੰਨ ਕੇ ਸਮੱਸਿਆਵਾਂ ਨੂੰ ਦੂਰ ਨਹੀਂ ਕੀਤਾ ਜਾਂਦਾ, ਤਦ ਤੱਕ ਇਹ ਧਰਨਾ ਅਣਮਿੱਥੇ ਸਮੇਂ ਤੱਕ ਚਲਦਾ ਰਹੇਗਾ।  

Babita Marhas

News Editor

Related News