ਕਾਦੀਆਂ ਬੱਸ ਸਟੈਂਡ ਆਪਣੀ ਤਰਸਯੋਗ ਹਾਲਤ ''ਤੇ ਵਹਾ ਰਿਹੈ ਹੰਝੂ (ਤਸਵੀਰਾਂ)

01/18/2017 3:38:45 PM

ਬਟਾਲਾ (ਸੈਂਡੀ, ਕਲਸੀ) : ਇਤਿਹਾਸਕ ਸ਼ਹਿਰ ਕਾਦੀਆਂ ਜੋ ਕਿ ਮੁਸਲਮ ਅਹਿਮਦੀਆਂ ਜਮਾਤ ਨਾਲ ਜਾਣਿਆਂ ਜਾਂਦਾ ਹੈ ਅਤੇ ਪੂਰੇ ਦੇਸ਼ ''ਚ ਮਸ਼ਹੂਰ ਹੈ, ਜਿਸ ਦਾ ਬੱਸ ਸਟੈਂਡ ਆਪਣੀ ਤਰਸਯੋਗ ਹਾਲਤ ''ਤੇ ਹੰਝੂ ਵਹਾ ਰਿਹਾ ਹੈ। ਇਸ ਸੰਬੰਧੀ ਸਥਾਨਕ ਦੁਕਾਨਦਾਰਾਂ ਤੇ ਟੈਕਸੀ ਡਰਾਈਵਰਾਂ ਨੇ ਦੱਸਿਆ ਕਿ ਬੱਸ ਸਟੈਂਡ ਕਾਦੀਆਂ ਜੋ ਕਿ ਬਹੁਤ ਪੁਰਾਣਾ ਬੱਸ ਸਟੈਂਡ ਹੈ,  ਇਸ ਦੇ ਆਲੇ-ਦੁਆਲੇ ਸੜਕਾਂ ਦੀ ਉਚਾਈ ਹੋਣ ਕਾਰਨ ਇਹ ਬਹੁਤ ਨੀਵਾਂ ਹੈ ਅਤੇ ਬਰਸਾਤ ਆਉਣ ''ਤੇ ਬਰਸਾਤੀ ਪਾਣੀ 5-5 ਦਿਨ ਬੱਸ ਸਟੈਂਡ ''ਤੇ ਖੜ੍ਹਾ ਰਹਿੰਦਾ ਹੈ। ਲੋਕਾਂ ਨੇ ਦੱਸਿਆ ਕਿ ਸਾਨੂੰ ਆਪਣੇ ਵਾਹਨ ਪਾਣੀ ਵਿਚ ਖੜ੍ਹੇ ਕਰਨੇ ਪੈਂਦੇ ਹਨ। ਅਸੀਂ ਘਰੋਂ ਆਪਣੇ ਵਾਹਨ ਸਾਫ ਕਰਕੇ ਲਿਆਉਂਦੇ ਹਾਂ ਪਰ ਸ਼ਾਮ ਨੂੰ ਚਿੱਕੜ ਨਾਲ ਭਰ ਜਾਂਦੇ ਹਨ। ਰਾਹਗੀਰਾਂ ਨੇ ਦੱਸਿਆ ਕਿ ਇਸ ਬੱਸ ਸਟੈਂਡ ''ਤੇ ਰੋਜ਼ਾਨਾ ਹੀ ਹਜ਼ਾਰਾਂ ਮੁਸਾਫਿਰ ਆਉਂਦੇ-ਜਾਂਦੇ ਹਨ, ਜਿਨ੍ਹਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਨ ਕਿ ਇਸ ਇਤਿਹਾਸਕ ਸ਼ਹਿਰ ਦੇ ਬੱਸ ਸਟੈਂਡ ਦੀ ਨੁਹਾਰ ਸੁਧਾਰੀ ਜਾਵੇ ਅਤੇ ਪਾਣੀ ਦੇ ਨਿਕਾਸ ਲਈ ਢੁੱਕਵਾਂ ਪ੍ਰਬੰਧ ਕੀਤਾ ਜਾਵੇ ਤਾਂ ਜੋ ਇਸ ਤੋਂ ਲੋਕਾਂ ਨੂੰ ਆ ਰਹੀਆਂ ਪਰੇਸ਼ਾਨੀਆਂ ਤੋਂ ਬਚਾਇਆ ਜਾ ਸਕੇ।

 


Babita Marhas

News Editor

Related News