ਗੁਰਦਾਸਪੁਰ ਦੇ 20 ਸਾਲਾ ਨੌਜਵਾਨ ਨੇ ਮਾਰੀ ਬਾਜ਼ੀ, ਗਿਨੀਜ਼ ਵਰਲਡ ਰਿਕਾਰਡ ''ਚ ਦਰਜ ਕਰਵਾਇਆ ਨਾਂ

Tuesday, Aug 23, 2022 - 07:31 PM (IST)

ਗੁਰਦਾਸਪੁਰ ਦੇ 20 ਸਾਲਾ ਨੌਜਵਾਨ ਨੇ ਮਾਰੀ ਬਾਜ਼ੀ, ਗਿਨੀਜ਼ ਵਰਲਡ ਰਿਕਾਰਡ ''ਚ ਦਰਜ ਕਰਵਾਇਆ ਨਾਂ

ਗੁਰਦਾਸਪੁਰ (ਗੁਰਪ੍ਰੀਤ) - ਗੁਰਦਾਸਪੁਰ ਦੇ ਪਿੰਡ ਉਮਰਵਾਲਾ ਦੇ ਰਹਿਣ ਵਾਲੇ 20 ਸਾਲਾ ਨੌਜਵਾਨ ਨੇ ਆਪਣੀ ਵੱਖਰੀ ਪਛਾਣ ਕਾਇਮ ਕਰਦੇ ਹੋਏ ਆਪਣਾ ਨਾਂ ਗੁਨੀਜ਼ ਵਰਲਡ ਰਿਕਾਰਡ ’ਚ ਦਰਦ ਕਰਵਾ ਦਿੱਤਾ ਹੈ। ਪਿੰਡ ਉਮਰਵਾਲਾ ਦੇ ਨੌਜਵਾਨ ਦੀ ਪਛਾਣ ਕੁਵਰ ਅੰਮ੍ਰਿਤਬੀਰ ਸਿੰਘ ਵਜੋਂ ਹੋਈ ਹੈ, ਜਿਸ ਨੇ ਪੁਸ਼ਪਅਪ ’ਚ ਆਪਣਾ, ਆਪਣੇ ਪਰਿਵਾਰ ਅਤੇ ਜ਼ਿਲ੍ਹੇ ਦਾ ਨਾਂ ਰੌਸ਼ਨ ਕਰ ਦਿੱਤਾ।

ਪੜ੍ਹੋ ਇਹ ਵੀ ਖ਼ਬਰ: VIP ਸੁਰੱਖਿਆ 'ਤੇ ਹਾਈਕੋਰਟ ਦਾ ਵੱਡਾ ਫ਼ੈਸਲਾ, ਪੰਜਾਬ ਸਰਕਾਰ ਨੂੰ ਵੀ ਪਾਈ ਝਾੜ

ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਕੁਵਰ ਅੰਮ੍ਰਿਤਬੀਰ ਸਿੰਘ ਨੇ ਛੋਟੀ ਉਮਰ ’ਚ ਹੀ ਕੁਝ ਵੱਖ ਕਰਨ ਦਾ ਮਨ ਬਣਾ ਲਿਆ ਸੀ। ਅੱਜ ਉਸ ਨੇ ਆਪਣੇ ਹੀ ਘਰ ’ਚ ਦੇਸੀ ਤਰੀਕੇ ਨਾਲ ਮਿਹਨਤ ਕਰਕੇ ਸੋਸ਼ਲ ਮੀਡੀਆ ’ਤੇ ਇਕ ਫਿੱਟਨੈਸ ਪ੍ਰਭਾਵਿਕ ਵਜੋਂ ਪਛਾਣ ਬਣਾ ਲਈ। ਇਸ ਸਬੰਧ ’ਚ ਕੁਵਰ ਅੰਮ੍ਰਿਤਬੀਰਸਿੰਘ ਦਾ ਕਹਿਣਾ ਹੈ ਕਿ ਆਪਣੇ ਹੁਨਰ ਨੂੰ ਉਹ ਲੋਕਾਂ ਤਕ ਲੈਕੇ ਜਾਣ ਲਈ ਸੋਸ਼ਲ ਮੀਡੀਆ ਦਾ ਸਹਾਰਾ ਲੈ ਰਿਹਾ ਹੈ। ਦੇਸ਼ ਅਤੇ ਵਿਦੇਸ਼ਾ ਤੋਂ ਨੌਜਵਾਨ ਉਸ ਨਾਲ ਜੁੜ ਰਹੇ ਹਨ। ਉਸ ਨੇ ਪੁਸ਼ਪਅਪ ’ਚ Egypt ਦੇ ਇਕ ਨੌਜਵਾਨ ਦਾ ਰਿਕਾਰਡ ਤੋੜ ਆਪਣਾ ਨਾਂ ਗੁਨੀਜ਼ ਵਰਲਡ ਰਿਕਾਰਡ ਚ ਦਰਜ਼ ਕਰਵਾਇਆ ਹੈ।


author

rajwinder kaur

Content Editor

Related News