ਧੀ ਦੇ ਵਿਆਹ ਦੀਆਂ ਰਸਮਾਂ ਦੌਰਾਨ ਪਰਿਵਾਰ ਨੂੰ ਪੈ ਗਈਆਂ ਭਾਜੜਾਂ, ਬੁਲਾਉਣੀ ਪਈ ਪੁਲਸ

11/17/2017 11:46:47 AM

ਚੰਡੀਗੜ੍ਹ (ਸੁਸ਼ੀਲ) : ਸੈਕਟਰ-35 ਸਥਿਤ ਖੁਖਰੈਨ ਭਵਨ 'ਚ ਹੋ ਰਹੇ ਵਿਆਹ ਸਮਾਰੋਹ 'ਚ ਉਸ ਸਮੇਂ ਪਰਿਵਾਰ ਵਾਲਿਆਂ ਨੂੰ ਭਾਜੜਾਂ ਪੈ ਗਈਆਂ, ਜਦੋਂ ਲਾੜੀ ਦੀ ਮਾਂ ਦਾ ਪੈਸਿਆਂ ਨਾਲ ਭਰਿਆ ਪਰਸ ਚੋਰੀ ਹੋ ਗਿਆ। ਸੈਕਟਰ-41 ਵਾਸੀ ਰਵਿੰਦਰ ਸਿੰਘ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਤੇ ਪੀ. ਸੀ. ਆਰ. ਅਤੇ ਸੈਕਟਰ 36 ਥਾਣਾ ਪੁਲਸ ਮੌਕੇ 'ਤੇ ਪਹੁੰਚੀ। ਜਾਂਚ ਦੌਰਾਨ ਪਾਇਆ ਗਿਆ ਕਿ ਬੈਗ ਕਮਰੇ ਦੇ ਬਾਹਰ ਕੁਰਸੀ 'ਤੇ ਪਿਆ ਸੀ ਤੇ ਚੋਰਾਂ ਨੇ ਮੌਕਾ ਵੇਖ ਕੇ ਇਸ ਨੂੰ ਚੋਰੀ ਕਰ ਲਿਆ। ਬੈਗ 'ਚ 95 ਹਜ਼ਾਰ ਰੁਪਏ ਤੇ ਜ਼ਰੂਰੀ ਕਾਗਜ਼ ਸਨ। ਪੁਲਸ ਨੇ ਵਿਆਹ ਦੀ ਰਿਕਾਰਡਿੰਗ ਵੇਖੀ ਪਰ ਕੋਈ ਸੁਰਾਗ ਨਹੀਂ ਲੱਗਾ। ਸ਼ਿਕਾਇਤਕਰਤਾ ਦੀ ਸ਼ਿਕਾਇਤ 'ਤੇ ਸੈਕਟਰ-36 ਥਾਣਾ ਪੁਲਸ ਨੇ ਚੋਰੀ ਦਾ ਕੇਸ ਦਰਜ ਕਰ ਲਿਆ। ਸੈਕਟਰ-41 ਵਾਸੀ ਰਵਿੰਦਰ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਅਕਾਊਂਟੈਂਟ ਜਨਰਲ ਵਜੋਂ ਹਰਿਆਣਾ 'ਚ ਨੌਕਰੀ ਕਰਦਾ ਹੈ। ਮੰਗਲਵਾਰ ਰਾਤ ਨੂੰ ਉਸ ਦੀ ਬੇਟੀ ਦਾ ਵਿਆਹ ਸੈਕਟਰ-35 ਸਥਿਤ ਖੁਖਰੈਨ ਭਵਨ 'ਚ ਸੀ। ਇਸ ਦੌਰਾਨ ਉਸ ਦੀ ਪਤਨੀ ਨੇ ਬੈਗ ਕੁਰਸੀ 'ਤੇ ਰੱਖਿਆ ਸੀ, ਜਿਸ ਨੂੰ ਕਿਸੇ ਨੇ ਚੋਰੀ ਕਰ ਲਿਆ। ਸੂਚਨਾ ਮਿਲਣ ਮਗਰੋਂ ਮੌਕੇ 'ਤੇ ਪਹੁੰਚੀ ਪੀ. ਸੀ. ਆਰ. ਤੇ ਸੈਕਟਰ 36 ਥਾਣਾ ਪੁਲਸ ਨੇ ਸ਼ੱਕੀ ਲੋਕਾਂ ਨੂੰ ਫੜ ਕੇ ਉਨ੍ਹਾਂ ਦੀ ਜਾਂਚ ਕੀਤੀ ਪਰ ਕੋਈ ਸੁਰਾਗ ਨਹੀਂ ਮਿਲਿਆ।
ਪੀ. ਸੀ. ਆਰ. ਤੇ ਪੁਲਸ ਜਵਾਨ ਖੜ੍ਹਾ ਕਰਨ ਦਾ ਕੀਤਾ ਸੀ ਫੈਸਲਾ
ਚੰਡੀਗੜ੍ਹ ਪੁਲਸ ਨੇ ਪਿਛਲੇ ਸਾਲ ਵਿਆਹਾਂ 'ਚ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਕਮਿਊਨਿਟੀ ਸੈਂਟਰਾਂ ਤੇ ਹਾਲ ਦੇ ਬਾਹਰ ਪੀ. ਸੀ. ਆਰ. ਖੜ੍ਹੀ ਕਰਨ ਦਾ ਫੈਸਲਾ ਕੀਤਾ ਸੀ। ਇਸ ਤੋਂ ਇਲਾਵਾ ਥਾਣਾ ਪੁਲਸ ਨੂੰ ਵੀ ਪੈਟਰੋਲਿੰਗ ਦੇ ਹੁਕਮ ਦਿੱਤੇ ਸਨ, ਜਿਸ ਤੋਂ ਬਾਅਦ ਚੋਰੀ ਦੀਆਂ ਵਾਰਦਾਤਾਂ 'ਚ ਕਾਫੀ ਕਮੀ ਆਈ ਸੀ।


Related News