ਪੰਜਾਬੀਓ ਖ਼ਤਰਨਾਕ ਬੀਮਾਰੀ ਤੋਂ ਸਾਵਧਾਨ! ਨਾ ਪੀਓ ਟੂਟੀਆਂ ਦਾ ਪਾਣੀ, ਜਾਰੀ ਹੋਏ ਸਖ਼ਤ ਹੁਕਮ
Wednesday, Mar 12, 2025 - 10:20 AM (IST)

ਮੋਹਾਲੀ (ਰਣਬੀਰ) : ਪਿੰਡ ਮੋਹਾਲੀ ਦੇ ਵਸਨੀਕ ਪਿਛਲੇ ਕਈ ਦਿਨਾਂ ਤੋਂ ਪੇਟ ਦੀ ਬੀਮਾਰੀ ਨਾਲ ਜੂਝ ਰਹੇ ਹਨ ਅਤੇ ਲੋਕਾਂ ਵੱਲੋਂ ਆਪਣੇ ਤੌਰ ’ਤੇ ਪ੍ਰਾਈਵੇਟ ਲੈਬ ਤੋਂ ਪਾਣੀ ਦੀ ਜਾਂਚ ਕਰਵਾਉਣ ਤੋਂ ਸਾਹਮਣੇ ਆਇਆ ਹੈ ਕਿ ਪਾਣੀ ਠੀਕ ਨਹੀਂ ਹੈ ਅਤੇ ਇਸ ਕਾਰਨ ਲੋਕ ਬੀਮਾਰ ਹੋ ਰਹੇ ਹਨ। ਲੋਕਾਂ ਨੂੰ ਉਲਟੀਆਂ, ਦਸਤ ਆਦਿ ਦੀ ਸ਼ਿਕਾਇਤ ਸਾਹਮਣੇ ਆ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਪਿੰਡ ’ਚ ਦਸਤ ਦੀ ਬੀਮਾਰੀ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ। ਪਿੰਡ ਦੇ ਕੌਂਸਲਰ ਰਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਪਿੰਡ ਵਾਸੀ ਪੇਟ ਦੀ ਬੀਮਾਰੀ ਤੋਂ ਪੀੜਤ ਚੱਲ ਰਹੇ ਹਨ ਅਤੇ ਸ਼ੁਰੂਆਤ ’ਚ ਸਭ ਨੂੰ ਇੰਝ ਲੱਗਦਾ ਸੀ ਕਿ ਸ਼ਾਇਦ ਮੌਸਮ ਬਦਲਣ ਕਾਰਨ ਲੋਕ ਬੀਮਾਰ ਹੋ ਰਹੇ ਹਨ।
ਇਹ ਵੀ ਪੜ੍ਹੋ : ਅੱਜ ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ, ਰਾਸ਼ਟਰਪਤੀ ਦੌਰੇ ਕਾਰਨ ਟ੍ਰੈਫਿਕ ਪਲਾਨ ਜਾਰੀ
ਉਨ੍ਹਾਂ ਕਿਹਾ ਕਿ ਜਦੋਂ ਕਈ ਦਿਨ ਤੱਕ ਪੇਟ ਠੀਕ ਨਾ ਹੋਣ ਕਾਰਨ ਲੋਕਾਂ ਵੱਲੋਂ ਪਾਣੀ ਦੇ ਦੂਸ਼ਿਤ ਹੋਣ ਬਾਰੇ ਸ਼ੱਕ ਜਤਾਇਆ ਗਿਆ ਅਤੇ ਆਪਣੇ ਪੱਧਰ ’ਤੇ ਪਾਣੀ ਦੇ ਸੈਂਪਲ ਪ੍ਰਾਈਵੇਟ ਲੈਬ 'ਚ ਭੇਜੇ ਗਏ ਤਾਂ ਪਤਾ ਲੱਗਿਆ ਕਿ ਪਾਣੀ ਨੁਕਸਦਾਰ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਣਕਾਰੀ ਕਿਸੇ ਵੱਲੋਂ ਸੋਸ਼ਲ ਮੀਡੀਆ ’ਤੇ ਪਾਈ ਗਈ। ਇਸ ਦੌਰਾਨ ਜਦੋਂ ਪਿੰਡ ਮੋਹਾਲੀ ’ਚ ਲੋਕਾਂ ਦੇ ਬੀਮਾਰ ਹੋਣ ਦੀ ਖ਼ਬਰ ਪ੍ਰਸ਼ਾਸਨ ਦੇ ਧਿਆਨ ’ਚ ਆਈ ਤਾਂ ਪ੍ਰਸ਼ਾਸਨ ਵੱਲੋਂ ਪਬਲਿਕ ਹੈਲਥ ਅਤੇ ਮੋਹਾਲੀ ਕਾਰਪੋਰੇਸ਼ਨ ਦੀਆਂ ਟੀਮਾਂ ਭੇਜੀਆਂ ਗਈਆਂ, ਜਿਨ੍ਹਾਂ ਵੱਲੋਂ ਲੋਕਾਂ ਦੇ ਘਰਾਂ ’ਚ ਜਾ ਕੇ ਪਾਣੀ ਦੇ ਸੈਂਪਲ ਇਕੱਠੇ ਕੀਤੇ ਗਏ ਅਤੇ ਜਾਂਚ ਲਈ ਲੈਬਾਰਟਰੀ ’ਚ ਭੇਜ ਦਿੱਤਾ।
ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਵਾਹਨ ਚਾਲਕ ਹੁਣ ਹੋ ਜਾਣ ਸਾਵਧਾਨ! ਨਵਾਂ ਸਿਸਟਮ ਲਾਗੂ, ਸਿਰਫ 4 ਦਿਨਾਂ 'ਚ ਹੀ...
ਇਸ ਦੌਰਾਨ ਨਗਰ ਨਿਗਮ ਵੱਲੋਂ ਪਿੰਡ ਦੇ ਗਟਰ ਅਤੇ ਰੇਨ ਵਾਟਰ ਵਾਲੇ ਗਟਰਾਂ ਦੀ ਸਫ਼ਾਈ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਇਸ ਸਬੰਧੀ ਸੰਪਰਕ ਕਰਨ ’ਤੇ ਡਿਪਟੀ ਕਮਿਸ਼ਨਰ ਮੋਹਾਲੀ ਕੋਮਲ ਮਿੱਤਲ ਨੇ ਦੱਸਿਆ ਕਿ ਜਿਵੇਂ ਹੀ ਮਾਮਲਾ ਉਨ੍ਹਾਂ ਦੇ ਧਿਆਨ ’ਚ ਆਇਆ ਤਾਂ ਉਨ੍ਹਾਂ ਨੇ ਤੁਰੰਤ ਜਾਂਚ ਦੇ ਨਿਰਦੇਸ਼ ਦੇ ਦਿੱਤੇ ਸਨ। ਉਨ੍ਹਾਂ ਦੱਸਿਆ ਕਿ ਪਿੰਡ ’ਚ ਟੂਟੀਆਂ ਦੇ ਪਾਣੀ ਨੂੰ ਪੀਣ ਤੋਂ ਮਨ੍ਹਾਂ ਕੀਤਾ ਗਿਆ ਹੈ ਅਤੇ ਪਾਣੀ ਦੀ ਖ਼ਰਾਬੀ ਸਬੰਧੀ ਆਈ ਸਮੱਸਿਆ ਨੂੰ ਲੱਭਣ ਲਈ ਵਿਭਾਗ ਵੱਲੋਂ ਚਾਰਾਜੋਈ ਸ਼ੁਰੂ ਕਰ ਦਿੱਤੀ ਗਈ ਹੈ। ਪਿੰਡ ’ਚ ਪਾਣੀ ਦੇ ਤਿੰਨ ਟੈਂਕਰ ਭੇਜੇ ਗਏ ਹਨ ਅਤੇ ਜਦੋਂ ਤੱਕ ਇਸ ਸਮੱਸਿਆ ਦਾ ਹੱਲ ਨਹੀਂ ਹੁੰਦਾ ਪਾਣੀ ਦੇ ਟੈਂਕਰ ਇਸੇ ਤਰ੍ਹਾਂ ਭੇਜੇ ਜਾਣਗੇ।
ਉਨ੍ਹਾਂ ਦੱਸਿਆ ਕਿ ਦੁਬਾਰਾ ਮੁੜ ਤੋਂ ਵੱਖ-ਵੱਖ ਘਰਾਂ ਵਿੱਚੋਂ ਪਾਣੀ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ ਦੀ ਰਿਪੋਰਟ ਬੁੱਧਵਾਰ ਤੱਕ ਆਉਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਨਗਰ ਨਿਗਮ ਮੋਹਾਲੀ ਦੇ ਕਮਿਸ਼ਨਰ ਨੂੰ ਸਾਰੀ ਰਿਪੋਰਟ ਦੇਣ ਲਈ ਕਿਹਾ ਗਿਆ ਹੈ ਅਤੇ ਇਸ ਸਮੱਸਿਆ ਨੂੰ ਹੱਲ ਕਰਨ ਦੇ ਨਿਰਦੇਸ਼ ਦਿੱਤੇ ਗਏ। ਡੀ. ਸੀ. ਕੋਮਲ ਮਿੱਤਲ ਨੇ ਪਿੰਡ ਮੋਹਾਲੀ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜਦੋਂ ਤੱਕ ਸਮੱਸਿਆ ਦਾ ਹੱਲ ਨਹੀਂ ਹੁੰਦਾ, ਉਦੋਂ ਤੱਕ ਟੈਂਕਰ ਵਾਲੇ ਪਾਣੀ ਨੂੰ ਹੀ ਵਰਤਿਆ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8