ਪੰਜਾਬੀ ਨੌਜਵਾਨ ਦੀ ਅਮਰੀਕਾ ''ਚ ਦਰਦਨਾਕ ਮੌਤ

Thursday, Oct 03, 2019 - 01:04 AM (IST)

ਪੰਜਾਬੀ ਨੌਜਵਾਨ ਦੀ ਅਮਰੀਕਾ ''ਚ ਦਰਦਨਾਕ ਮੌਤ

ਵਾਸ਼ਿੰਗਟਨ/ਦੋਰਾਹਾ (ਸੁਖਵੀਰ) - ਦੋਰਾਹਾ ਇਲਾਕੇ ਦੇ ਪਿੰਡ ਰਾਮਪੁਰ ਦੇ ਜੰਮਪਲ ਨੌਜਵਾਨ ਹਰਮਨ ਸਿੰਘ ਮਾਂਗਟ ਦੀ ਅਮਰੀਕਾ ਦੇ (ਸ਼ਿਕਾਗੋ) 'ਚ ਇਕ ਸੜਕ ਹਾਦਸੇ ਦੌਰਾਨ ਮੌਤ ਹੋ ਜਾਣ ਦੀ ਜਾਣਕਾਰੀ ਮਿਲੀ ਹੈ। ਪਿੰਡ ਦੇ ਸਰਪੰਚ ਕੁਲਦੀਪ ਸਿੰਘ ਮਾਂਗਟ ਦੇ ਦੱਸਣ ਮੁਤਾਬਕ ਹਰਮਨ ਸਿੰਘ ਮਾਂਗਟ ਸਪੁੱਤਰ ਜਗਤਾਰ ਸਿੰਘ ਮਾਂਗਟ (੨੬) ਜੋ ਕਿ 7 ਸਾਲ ਪਹਿਲਾਂ ਅਮਰੀਕਾ ਗਿਆ ਸੀ, ਜਿਸ ਦੀ ਟਰੱਕ ਚਲਾਉਂਦੇ ਸਮੇਂ ਇਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਮ੍ਰਿਤਕ ਹਰਮਨ ਸਿੰਘ ਮਾਂਗਟ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਇਸ ਦੁੱਖਦਾਈ ਖਬਰ ਨੂੰ ਸੁਣਦਿਆਂ ਹੀ ਪਿੰਡ ਅਤੇ ਇਲਾਕੇ ਭਰ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।


author

Khushdeep Jassi

Content Editor

Related News