ਯੁਗਾਂਡਾ ''ਚ ਪੰਜਾਬੀ ਨੌਜਵਾਨ ਦੀ ਮੌਤ ਦਾ ਮਾਮਲਾ ਕੇਂਦਰ ਸਰਕਾਰ ਤੱਕ ਪੁੱਜਾ, ਪਰਿਵਾਰ ਨੇ ਦਿੱਤੀ ਸ਼ਿਕਾਇਤ

Thursday, Feb 17, 2022 - 11:49 AM (IST)

ਯੁਗਾਂਡਾ ''ਚ ਪੰਜਾਬੀ ਨੌਜਵਾਨ ਦੀ ਮੌਤ ਦਾ ਮਾਮਲਾ ਕੇਂਦਰ ਸਰਕਾਰ ਤੱਕ ਪੁੱਜਾ, ਪਰਿਵਾਰ ਨੇ ਦਿੱਤੀ ਸ਼ਿਕਾਇਤ

ਲੁਧਿਆਣਾ (ਗੁਪਤਾ) : ਪੰਜਾਬ ਦੀ ਲੋਹਾ ਨਗਰੀ ਦੇ ਨਾਂ ਨਾਲ ਜਾਣੇ ਜਾਣ ਵਾਲੇ ਮੰਡੀ ਗੋਬਿੰਦਗੜ੍ਹ ਦੇ ਨਿਵਾਸੀ ਭਾਰਤ ਭੂਸ਼ਣ ਭਾਟੀਆ ਪੁੱਤਰ ਕ੍ਰਿਸ਼ਨ ਲਾਲ ਭਾਟੀਆ ਦੀ ਯੁਗਾਂਡਾ ’ਚ ਸ਼ੱਕੀ ਹਾਲਾਤ ਵਿਚ ਹੋਈ ਮੌਤ ਦਾ ਮਾਮਲਾ ਕੇਂਦਰ ਸਰਕਾਰ ਕੋਲ ਪੁੱਜ ਗਿਆ ਹੈ। ਮ੍ਰਿਤਕ ਨੌਜਵਾਨ ਭਾਰਤ ਭੂਸ਼ਣ ਭਾਟੀਆ ਦੇ ਰਿਸ਼ਤੇਦਾਰਾਂ ਮੁਕੇਸ਼ ਭਾਟੀਆ, ਰਾਕੇਸ਼ ਭਾਟੀਆ ਅਤੇ ਅਰੁਣ ਭਾਟੀਆ ਨੇ ਭਾਜਪਾ ਵਪਾਰ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਹਰਕੇਸ਼ ਮਿੱਤਲ ਦੀ ਅਗਵਾਈ ’ਚ ਪੰਜਾਬ ਵਿਚ ਚੋਣ ਪ੍ਰਚਾਰ ਕਰ ਰਹੀ ਕੇਂਦਰੀ ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ ਦੇ ਸਾਹਮਣੇ ਇਹ ਮਾਮਲਾ ਉਠਾਉਂਦੇ ਹੋਏ ਕਿਹਾ ਕਿ ਵਿਦੇਸ਼ ਮੰਤਰਾਲਾ ਨੂੰ ਮ੍ਰਿਤਕ ਦੀ ਮੌਤ ਦੀ ਨਿਰਪੱਖ ਜਾਂਚ ਕਰਵਾਉਣ ਲਈ ਇਹ ਮਾਮਲਾ ਯੁਗਾਂਡਾ ਸਰਕਾਰ ਦੇ ਸਾਹਮਣੇ ਚੁੱਕਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਜਲੰਧਰ 'ਚ 9 ਸਾਲਾ ਬੱਚੀ ਨਾਲ ਹੈਵਾਨੀਅਤ, ਖੂਨ ਨਾਲ ਲੱਥਪਥ ਮਾਸੂਮ ਨੂੰ ਖੂਹ ਨੇੜੇ ਛੱਡ ਭੱਜਿਆ ਦਰਿੰਦਾ

ਉਨ੍ਹਾਂ ਕਿਹਾ ਕਿ ਇਹ ਮਾਮਲਾ ਖ਼ੁਦਕੁਸ਼ੀ ਦਾ ਨਾ ਹੋ ਕੇ ਕਤਲ ਦਾ ਹੈ। ਪੀੜਤ ਪਰਿਵਾਰਕ ਮੈਂਬਰਾਂ ਨੇ ਮੰਤਰੀ ਨੂੰ ਆਪਣੀ ਵਿੱਥਿਆ ਸੁਣਾਉਂਦੇ ਹੋਏ ਕਿਹਾ ਕਿ ਭਾਰਤ ਭੂਸ਼ਣ ਭਾਟੀਆ ਪਿਛਲੇ ਸਮੇਂ ਤੋਂ ਯੁਗਾਂਡਾ ਦੇਸ਼ ਦੇ ਸ਼ਹਿਰ ਲੁਗਾਜੀ ਸਥਿਤ ਕਿੰਗਫਿਸ਼ਰ ਕੰਪਨੀ ’ਚ ਬਤੌਰ ਇਲੈਕਟ੍ਰੀਸ਼ੀਅਨ ਕੰਮ ਕਰਦਾ ਸੀ।

ਇਹ ਵੀ ਪੜ੍ਹੋ : 'ਸੋਨੀਆ ਗਾਂਧੀ' ਨੂੰ ਛੱਡ ਸਾਰੀਆਂ ਪਾਰਟੀਆਂ ਦੇ ਪ੍ਰਧਾਨਾਂ ਨੇ ਆਪਣੇ ਉਮੀਦਵਾਰਾਂ ਦੇ ਹੱਕ 'ਚ ਕੀਤਾ ਪ੍ਰਚਾਰ

ਉਸ ਨੂੰ ਕਿਸੇ ਤਰ੍ਹਾਂ ਦੀ ਕੋਈ ਬੀਮਾਰੀ ਨਹੀਂ ਸੀ, ਨਾ ਹੀ ਉਸ ਦਾ ਕਿਸੇ ਨਾਲ ਕੋਈ ਝਗੜਾ ਸੀ। ਮੌਤ ਦੀ ਖ਼ਬਰ ਆਉਣ ਤੋਂ ਕੁੱਝ ਘੰਟੇ ਪਹਿਲਾਂ ਭਾਰਤ ਭੂਸ਼ਣ ਭਾਟੀਆ ਵੱਲੋਂ ਆਪਣੀ ਵੱਡੀ ਭੈਣ ਨਾਲ ਗੱਲ ਕੀਤੀ ਗਈ, ਉਸ ਸਮੇਂ ਵੀ ਕੁੱਝ ਅਜਿਹਾ ਨਹੀਂ ਸੀ। ਉਸੇ ਰਾਤ ਘਰ ਦੇ ਮੈਂਬਰਾਂ ਨੂੰ ਫੋਨ ’ਤੇ ਦੱਸਿਆ ਗਿਆ ਕਿ ਉਸ ਦੀ ਮੌਤ ਹੋ ਗਈ ਹੈ, ਜਿਸ ਨਾਲ ਘਰ ਵਾਲਿਆਂ ਨੂੰ ਸ਼ੱਕ ਹੈ ਕਿ ਨੌਜਵਾਨ ਦਾ ਕਤਲ ਕੀਤਾ ਗਿਆ ਹੈ। ਮੀਨਾਕਸ਼ੀ ਲੇਖੀ ਨੇ ਪੀੜਤ ਪਰਿਵਾਰ ਨੂੰ ਜ਼ਰੂਰੀ ਕਾਰਵਾਈ ਦਾ ਭਰੋਸਾ ਦਿਵਾਇਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


author

Babita

Content Editor

Related News