ਨਸ਼ੇ ਦੇ ਮਾਮਲੇ 'ਚ ਫੜਿਆ ਗਿਆ ਪੰਜਾਬੀ ਗਾਇਕ ਤੇ ਲਿਖਾਰੀ! ਹੁਣ ਜੇਲ੍ਹ 'ਚੋਂ ਕਰ ਰਿਹੈ ਸ਼ਾਨਦਾਰ ਕੰਮ

Thursday, Feb 06, 2025 - 12:48 PM (IST)

ਨਸ਼ੇ ਦੇ ਮਾਮਲੇ 'ਚ ਫੜਿਆ ਗਿਆ ਪੰਜਾਬੀ ਗਾਇਕ ਤੇ ਲਿਖਾਰੀ! ਹੁਣ ਜੇਲ੍ਹ 'ਚੋਂ ਕਰ ਰਿਹੈ ਸ਼ਾਨਦਾਰ ਕੰਮ

ਲੁਧਿਆਣਾ (ਸਿਆਲ): ਵੈਲਬਾ ਫਾਊਂਡੇਸ਼ਨ ਨੇ ਤਾਜਪੁਰ ਰੋਡ ਦੀ ਕੇਂਦਰੀ ਜੇਲ੍ਹ ਦੇ ਕੈਦੀਆਂ ਦੀ ਸੰਗੀਤ ਪ੍ਰਤੀਭਾ ਨੂੰ ਪ੍ਰਦਰਸ਼ਿਤ ਕਰਨ ਲਈ 'ਵੁਆਇਸ ਬਿਹਾਇੰਡ ਬਾਰਸ' ਦੀ ਸ਼ੁਰੂਆਤ ਕੀਤੀ ਹੈ। ਫਾਊਂਡੇਸ਼ਨ ਨੇ ਇਕ ਹਵਾਲਾਤੀ ਮੋਹਿਤ ਅਰੋੜਾ ਵੱਲੋਂ ਲਿਖੇ ਅਤੇ ਗਾਏ ਗਏ 2 ਗਾਣੇ ਰਿਲੀਜ਼ ਕੀਤੇ ਹਨ। ਉਕਤ ਹਵਾਲਾਤੀ ਨੂੰ ਕੁਝ ਮਹੀਨੇ ਪਹਿਲਾਂ ਨਸ਼ਾ ਤਸਕਰੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਜੇਲ੍ਹ ਵਿਚ ਜਾਣ ਤੋਂ ਪਹਿਲਾਂ ਵੀ ਉਹ ਪੰਜਾਬੀ ਗਾਣੇ ਲਿਖਦਾ ਸੀ ਤੇ ਕਈ ਗਾਇਕ ਉਸ ਦੇ ਲਿਖੇ ਗੀਤ ਪੇਸ਼ ਕਰ ਚੁੱਕੇ ਹਨ। ਹੁਣ ਉਸ ਦੇ 2 ਗਾਣੇ ਰਿਲੀਜ਼ ਕੀਤੇ ਗਏ ਹਨ- 'ਸੌਰੀ ਮੰਮੀ ਜੀ' ਅਤੇ 'ਲਿਖਣਾ ਨਾ ਛੱਡੀਂ'। ਆਪਣੇ ਗਾਣੇ 'ਸੌਰੀ ਮੰਮੀ ਜੀ' ਵਿਚ ਉਹ ਆਪਣੀ ਮਾਂ ਤੋਂ ਦਿਲੋਂ ਮੁਆਫ਼ੀ ਮੰਗਦਾ ਹੈ ਤੇ ਉਸ ਦਾ ਦੂਜਾ ਗਾਣਾ  'ਲਿਖਣਾ ਨਾ ਛੱਡੀਂ' ਇਕ ਰੈਪ ਪੀਸ ਹੈ। 

ਇਹ ਖ਼ਬਰ ਵੀ ਪੜ੍ਹੋ - ਮਾਰਿਆ ਗਿਆ ਪੰਜਾਬ ਦਾ ਨਾਮੀ ਗੈਂਗਸਟਰ, ਸ਼ਰੇਆਮ ਮਾਰੀਆਂ ਗਈਆਂ ਗੋਲ਼ੀਆਂ

ਵੈਲਬਾ ਫਾਊਂਡੇਸ਼ਨ ਦੇ ਨਿਰਦੇਸ਼ਕ ਡਾ. ਪ੍ਰੀਕਸ਼ਿਤ ਬੰਸਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਕੁਝ ਅਜਿਹੇ ਵੀ ਕੈਦੀ ਹੁੰਦੇ ਹਨ, ਜਿਨ੍ਹਾਂ ਅੰਦਰ ਇਕ ਕਲਾ ਹੁੰਦੀ ਹੈ। ਅਜਿਹੇ ਕੈਦੀਆਂ ਨੂੰ ਜੀਵਨ ਵਿਚ ਕੁਝ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ। ਸਾਡੀ ਸੰਸਥਾ ਦਾ ਉਦੇਸ਼ ਕੈਦੀਆਂ ਨੂੰ ਸਕਾਰਾਤਮਕ ਨਜ਼ਰੀਏ ਤੇ ਆਪਣੀ ਕਲਾ ਦਿਖਾਉਣ ਲਈ ਇਕ ਮੰਚ ਪ੍ਰਦਾਨ ਕਰਨਾ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਅੱਜ ਵੱਡੇ ਐਕਸ਼ਨ ਦੀ ਤਿਆਰੀ! ਗ੍ਰਿਫ਼ਤਾਰ ਹੋ ਸਕਦੇ ਨੇ ਕਈ 'ਪ੍ਰਵਾਸੀ'

ਸਾਰਾਂਸ਼ ਭੂਟਾਨੀ ਨੇ ਲੁਧਿਆਣਾ ਜੇਲ੍ਹ ਅਧਿਕਾਰੀਆਂ ਦੇ ਨਾਲ ਰਲ਼ ਕੇ ਸੰਗੀਤ ਵਿਚ ਰੁਚੀ ਰੱਖਣ ਵਾਲੇ ਕੈਦੀਆਂ ਨੂੰ ਤਿੰਨ ਮਹੀਨਿਆਂ ਤਕ ਸਿਖਲਾਈ ਦਿੱਤੀ। ਭੂਟਾਨੀ ਨੇ ਕਿਹਾ ਕਿ ਅਸੀਂ ਇਕ ਵੱਡਾ ਬਦਲਾਅ ਵੇਖਿਆ। ਉਨ੍ਹਾਂ ਦੀ ਅਕਰਾਤਮਕਤਾ ਘੱਟ ਹੋ ਗਈ। ਉਨ੍ਹਾਂ ਦਾ ਆਤਮ-ਸਨਮਾਨ ਵੱਧ ਗਿਆ। ਇਸ ਪਹਿਲ ਤਹਿਤ 10 ਕੈਦੀਆਂ ਦਾ ਇਕ ਗਰੁੱਪ ਬਣਿਆ ਹੈ। ਜੇਲ੍ਹ ਸੁਪਰੀਡੰਟ ਸ਼ਿਵਰਾਜ ਸਿੰਘ ਨੰਦਗੜ੍ਹ ਨੇ ਕਿਹਾ ਕਿ ਕੈਦੀਆਂ ਦਾ ਮਾਨਸਿਕ ਵਿਕਾਸ ਦਰੁਸਤ ਰਹਿਣਾ ਚਾਹੀਦਾ ਹੈ, ਤਾਂ ਜੋ ਸਜ਼ਾ ਪੂਰੀ ਹੋਣ ਮਗਰੋਂ ਰਿਹਾਈ ਤੋਂ ਬਾਅਦ ਉਪ ਆਪਣਾ ਜੀਵਨ ਚੰਗੀ ਤਰ੍ਹਾਂ ਬਤੀਤ ਕਰ ਸਕਣ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News