ਸਿਲੇਬਸ ਤੋਂ ਬਾਹਰ ਆਇਆ ਪੰਜਾਬੀ ਦਾ ਪੇਪਰ ਰੱਦ, ਹੁਣ 30 ਤਾਰੀਖ਼ ਨੂੰ ਹੋਵੇਗਾ

Friday, Dec 27, 2024 - 01:42 PM (IST)

ਸਿਲੇਬਸ ਤੋਂ ਬਾਹਰ ਆਇਆ ਪੰਜਾਬੀ ਦਾ ਪੇਪਰ ਰੱਦ, ਹੁਣ 30 ਤਾਰੀਖ਼ ਨੂੰ ਹੋਵੇਗਾ

ਚੰਡੀਗੜ੍ਹ (ਆਸ਼ੀਸ਼) : ਪੰਜਾਬ ਯੂਨੀਵਰਸਿਟੀ ਵੱਲੋਂ ਸ਼ਹਿਰ ਦੇ ਸਬੰਧਿਤ ਕਾਲਜਾਂ 'ਚ ਬੀ. ਬੀ. ਏ. ਪਹਿਲੇ ਸਮੈਸਟਰ ਦੀ ਪੰਜਾਬੀ ਭਾਸ਼ਾ ਦੀ ਪ੍ਰੀਖਿਆ ਰੱਦ ਕਰ ਦਿੱਤੀ ਗਈ ਹੈ। ਪੀ. ਯੂ. ਪ੍ਰਬੰਧਕਾਂ ਵਲੋਂ ਹੁਣ ਪ੍ਰੀਖਿਆ 30 ਦਸੰਬਰ ਨੂੰ ਹੋਵੇਗੀ। ਵੀਰਵਾਰ ਨੂੰ ਪੰਜਾਬੀ ਭਾਸ਼ਾ ਦਾ ਪੇਪਰ ਹੋਣਾ ਸੀ। ਪੇਪਰ ਰਾਸ਼ਟਰੀ ਸਕੂਲ ਸਿੱਖਿਆ ਨੀਤੀ ਅਤੇ ਸਿਲੇਬਸ ਅਨੁਸਾਰ ਨਹੀਂ ਸੀ। ਕਾਲਜ ਪ੍ਰਬੰਧਕਾਂ ਨੇ ਪੀ. ਯੂ. ਪ੍ਰਬੰਧਕਾਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਜਿਸ ਨੂੰ ਪੀ. ਯੂ. ਪ੍ਰਬੰਧਕਾਂ ਨੇ ਤੁਰੰਤ ਰੱਦ ਕਰ ਦਿੱਤਾ। ਪੇਪਰ ਰੱਦ ਹੋਣ ਕਾਰਨ ਚੰਡੀਗੜ੍ਹ ਦੇ 600 ਦੇ ਕਰੀਬ ਵਿਦਿਆਰਥੀ ਪ੍ਰਭਾਵਿਤ ਹੋਏ ਹਨ। ਪੇਪਰ ਸਵੇਰੇ 9:30 ਵਜੇ ਤੋਂ ਦੁਪਹਿਰ 12:30 ਵਜੇ ਤੱਕ ਹੋਣਾ ਸੀ। ਜਦੋਂ ਵਿਦਿਆਰਥੀਆਂ ਨੂੰ ਪ੍ਰਸ਼ਨ ਪੱਤਰ ਵੰਡੇ ਗਏ ਤਾਂ ਵਿਦਿਆਰਥੀਆਂ ਨੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਕਿ ਪੇਪਰ ਸਿਲੇਬਸ ਅਨੁਸਾਰ ਨਹੀਂ ਸੀ। ਜਿਸ ਤੋਂ ਬਾਅਦ ਅਧਿਕਾਰੀਆਂ ਨੇ ਪ੍ਰਿੰਸੀਪਲ ਨੂੰ ਜਾਣਕਾਰੀ ਦਿੱਤੀ ਅਤੇ ਪ੍ਰਿੰਸੀਪਲ ਨੇ ਪੀ. ਯੂ. ਪ੍ਰਬੰਧਕਾਂ ਨੂੰ ਜਾਣਕਾਰੀ ਦਿੱਤੀ।
ਸਾਹਿਤ ਨਾਲ ਸਬੰਧਿਤ ਸਵਾਲ, ਕਵਿਤਾਵਾਂ ਬਾਰੇ ਪੁੱਛਿਆ ਗਿਆ, ਜੋ ਬੱਚਿਆਂ ਨੇ ਕਦੇ ਪੜ੍ਹਿਆ ਨਹੀਂ ਸੀ।
ਜੀ. ਜੀ. ਡੀ. ਐੱਸ.ਡੀ. ਕਾਲਜ ਦੇ ਪ੍ਰਿੰਸੀਪਲ ਡਾ. ਅਜੇ ਕੁਮਾਰ ਸ਼ਰਮਾ ਨੇ ਦੱਸਿਆ ਕਿ ਬੀ. ਬੀ. ਏ. ਦੇ ਵਿਦਿਆਰਥੀਆਂ ਵਲੋਂ ਪੰਜਾਬੀ ਵਿਸ਼ੇ ਦਾ ਪੇਪਰ ਸਿਲੇਬਸ ਬਿਜ਼ਨੈੱਸ ਅਤੇ ਮੈਨੇਜਮੈਂਟ ਦੀ ਟਰਮੀਨੋਲੋਜੀ ਜਾਂ ਸਬੰਧਿਤ ਵਿਸ਼ਿਆਂ ’ਤੇ ਆਧਾਰਿਤ ਹੈ, ਪਰ ਵਿਦਿਆਰਥੀਆਂ ਨੂੰ ਵੰਡੇ ਗਏ ਪੇਪਰ ਵਿਚ ਸਾਹਿਤ ਨਾਲ ਸਬੰਧਿਤ ਸਵਾਲ ਅਤੇ ਕਵਿਤਾਵਾਂ ਬਾਰੇ ਪੁੱਛਿਆ ਗਿਆ ਸੀ, ਜੋ ਬੱਚਿਆਂ ਨੇ ਕਦੇ ਪੜ੍ਹਿਆ ਨਹੀਂ ਸੀ। . ਵਿਦਿਆਰਥੀਆਂ ਦੇ ਦੱਸਣ ਤੋਂ ਬਾਅਦ ਤੁਰੰਤ ਪੀ.ਯੂ. ਦੇ ਸਬੰਧਿਤ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ। ਇਸ ਤੋਂ ਬਾਅਦ ਪੇਪਰ ਰੱਦ ਕਰਕੇ 30 ਦਸੰਬਰ ਨੂੰ ਨਿਰਧਾਰਤ ਕੀਤਾ ਗਿਆ ਹੈ। ਕੰਟਰੋਲਰ ਆਫ ਐਗਜਾਮੀਨੇਸ਼ਨ ਪ੍ਰੋ. ਜਗਤ ਭੂਸ਼ਣ ਨੇ ਕਿਹਾ ਕਿ ਪੇਪਰ ਸੈਂਟਰ ਨੂੰ ਸਹੀ ਸਿਲੇਬਸ ਦਿੱਤਾ ਗਿਆ ਸੀ। ਜਾਂਚ ਕਰਨ ਤੋਂ ਬਾਅਦ ਕਿੱਥੇ ਗਲਤੀ ਹੋਈ ਹੈ, ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਪੇਪਰ ਰੱਦ ਕਰ ਦਿੱਤਾ ਗਿਆ ਹੈ ਅਤੇ 30 ਦਸੰਬਰ ਲਈ ਨਿਰਧਾਰਿਤ ਕੀਤਾ ਗਿਆ ਹੈ।
 


author

Babita

Content Editor

Related News