50 ਰੁਪਏ ਨਾਲ ਮਾਲੋ-ਮਾਲ ਹੋ ਗਿਆ ਪੰਜਾਬੀ, ਲੱਖਾਂ ਰੁਪਏ ਦੇਵੇਗੀ Goa ਸਰਕਾਰ

Tuesday, Dec 03, 2024 - 12:38 PM (IST)

50 ਰੁਪਏ ਨਾਲ ਮਾਲੋ-ਮਾਲ ਹੋ ਗਿਆ ਪੰਜਾਬੀ, ਲੱਖਾਂ ਰੁਪਏ ਦੇਵੇਗੀ Goa ਸਰਕਾਰ

ਲੁਧਿਆਣਾ (ਜੋਸ਼ੀ)- ਰਾਜਸ਼੍ਰੀ ਲਾਟਰੀ ’ਚ ਆਏ ਦਿਨ ਲੱਖਾਂ-ਕਰੋੜਾਂ ਦੇ ਇਨਾਮ ਲੱਗਣ ਦੇ ਸਿਲਸਿਲੇ ਨੂੰ ਬਰਕਰਾਰ ਰੱਖਦੇ ਹੋਏ ਰਾਜਸ਼੍ਰੀ-50 ਲਾਟਰੀ ਦਾ ਡ੍ਰਾਅ 28 ਨਵੰਬਰ ਨੂੰ ਗੋਆ ’ਚ ਸਰਕਾਰੀ ਅਧਿਕਾਰੀਆਂ ਦੀ ਹਾਜ਼ਰੀ ’ਚ ਕੱਢਿਆ ਗਿਆ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਬਾਰਿਸ਼ ਦੀ ਦਸਤਕ! ਜਾਣੋ ਆਉਣ ਵਾਲੇ ਦਿਨਾਂ 'ਚ ਕਿੰਝ ਦਾ ਰਹੇਗਾ ਮੌਸਮ

ਡ੍ਰਾਅ ਦਾ 30 ਲੱਖ ਦਾ ਪਹਿਲਾ ਇਨਾਮ ਭੁਲੱਥ ਕਪੂਰਥਲਾ ਦੇ ਰਿਟੇਲਰ ਯੋਗੇਸ਼ ਲਾਟਰੀ ਵੱਲੋਂ ਵੇਚੀ ਟਿਕਟ ਤੋਂ ਲੱਗਾ ਹੈ। ਸਿਰਫ 50 ਰੁਪਏ ’ਚ 30 ਲੱਖ ਦਾ ਇੰਨੀ ਵੱਡੀ ਰਾਸ਼ੀ ਦਾ ਪਹਿਲਾ ਇਨਾਮ ਲੱਗਣ ਦੀ ਖੁਸ਼ੀ ’ਚ ਲੁਧਿਆਣਾ ਤੋਂ ਕੰਪਨੀ ਦੇ ਰਾਜ ਕੁਮਾਰ ਵਰਮਾ, ਭਗਤ ਸਿੰਘ ਅਤੇ ਨਿਲੇਸ਼ ਵੋਹਰਾ ਆਦਿ ਨੇ ਯੋਗੇਸ਼ ਲਾਟਰੀ ਦੇ ਦੁਕਾਨਦਾਰ ਨੂੰ ਫੁੱਲਾਂ ਦਾ ਗੁਲਦਸਤਾ ਅਤੇ ਟ੍ਰਾਫੀ ਦੇ ਕੇ ਵਧਾਈ ਦਿੱਤੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀਆਂ ਔਰਤਾਂ ਲਈ ਵੱਡਾ ਕਦਮ ਚੁੱਕਣ ਜਾ ਰਹੀ ਸਰਕਾਰ, ਹੋ ਗਿਆ ਐਲਾਨ

ਨਵੰਬਰ ਮਹੀਨੇ ’ਚ ਹੀ ਰਾਜਸ਼੍ਰੀ ਦੇ ਵੱਖ-ਵੱਖ ਸਕੀਮਾਂ ’ਚ 3 ਪਹਿਲੇ ਇਨਾਮ ਪੰਜਾਬ ’ਚ ਲੱਗ ਚੁੱਕੇ ਹਨ। ਇਸ ਤੋਂ ਪਹਿਲਾਂ ਪਿਛਲੇ ਹਫਤੇ ਗੋਆ ਸਰਕਾਰ ਵੱਲੋਂ ਚਲਾਈ ਜਾ ਰਹੀ ਰਾਜਸ਼੍ਰੀ-200 ਮੰਥਲੀ ਲਾਟਰੀ ਦਾ ਵੀ ਪਹਿਲਾ ਇਨਾਮ 75 ਲੱਖ ਰੁਪਏ ਦਾ ਪੰਜਾਬ ਲਾਟਰੀ ਸੈਂਟਰ ਸਮਰਾਲਾ ਵੱਲੋਂ ਵੇਚੀ ਗਈ ਟਿਕਟ ਤੋਂ ਲੱਗਾ ਸੀ। ਇਸੇ ਹੀ ਤਰ੍ਹਾਂ ਰਾਜਸ਼੍ਰੀ-50 ਸੋਮ ਲਾਟਰੀ ਦੇ 4 ਨਵੰਬਰ ਨੂੰ ਕੱਢੇ ਡ੍ਰਾਅ ਦਾ ਪਹਿਲਾ ਇਨਾਮ 21 ਲੱਖ ਦਾ ਸਰੋਜ ਲਾਟਰੀ ਗੁਰਦਾਸਪੁਰ ਵੱਲੋਂ ਵੇਚੀ ਗਈ ਟਿਕਟ ਤੋਂ ਲੱਗਾ ਸੀ। ਇਸੇ ਤਰ੍ਹਾਂ ਰਾਜਸ਼੍ਰੀ-250 ਲਾਟਰੀ ਦੇ 5 ਨਵੰਬਰ ਨੂੰ ਕੱਢੇ ਡ੍ਰਾਅ ’ਚ 1 ਕਰੋੜ ਦਾ ਪਹਿਲਾ ਇਨਾਮ ਭਗਵਾਨ ਲਾਟਰੀ ਨਾਸਿਕ ਵੱਲੋਂ ਵੇਚੀ ਗਈ ਟਿਕਟ ਤੋਂ ਲੱਗਾ ਸੀ। ਇੰਨਾ ਹੀ ਨਹੀਂ, ਰਾਜਸ਼੍ਰੀ-20 ਲਾਟਰੀ ਦਾ ਪਹਿਲਾ, 10 ਲੱਖ ਦਾ ਇਲਾਮ ਵੀ 14 ਨਵੰਬਰ ਨੂੰ ਲੱਗਾ ਸੀ। ਰਾਜਸ਼੍ਰੀ ਲਾਟਰੀਆਂ ਵਿਚ ਰੋਜ਼ਾਨਾ ਢੇਰਾਂ ਇਨਾਮ ਲੱਗਣ ਕਾਰਨ ਲੋਕਾਂ ਦਾ ਭਰੋਸਾ ਦਿਨ-ਬ -ਦਿਨ ਰਾਜਸ਼੍ਰੀ ਲਾਟਰੀ ਪ੍ਰਤੀ ਵਧਦਾ ਜਾ ਰਿਹਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News