ਦੁਬਈ ਗਏ ਪੰਜਾਬੀ ਨੌਜਵਾਨ ਦੀ ਮੌਤ

08/30/2019 12:03:16 AM

ਤਰਨਤਾਰਨ, (ਰਮਨ)- ਜ਼ਿਲੇ ਦੇ ਪਿੰਡ ਗੰਡੀਵਿੰਡ ਤੋਂ ਦੁਬਈ ਗਏ ਨੌਜਵਾਨ ਦੀ ਹਾਰਟ ਅਟੈਕ ਕਾਰਣ ਮੌਤ ਹੋ ਜਾਣ ਤੋਂ ਬਾਅਦ ਵੀਰਵਾਰ ਲਾਸ਼ ਪਿੰਡ ’ਚ ਪੁੱਜਣ ਨਾਲ ਮਾਤਮ ਛਾ ਗਿਆ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਸੁਖਬੀਰ ਸਿੰਘ ਉਰਫ ਸੋਨੂ (32) ਜੋ ਕਰੀਬ ਢਾਈ ਸਾਲ ਪਹਿਲਾਂ ਦੁਬਈ ਵਿਖੇ ਰੋਟੀ-ਰੋਜ਼ੀ ਦੇ ਜੁਗਾਡ਼ ਲਈ ਚਲਾ ਗਿਆ ਸੀ। ਸੁਖਬੀਰ ਵੱਲੋਂ ਦੁਬਈ ’ਚ ਟਰੱਕ ਡਰਾਈਵਰ ਦੇ ਤੌਰ ’ਤੇ ਖੂਬ ਮਿਹਨਤ ਕੀਤੀ। ਇਸ ਸਬੰਧੀ ਸੋਨੂ ਦੇ ਪਿਤਾ ਗੁਰਮੁੱਖ ਸਿੰਘ ਨੇ ਦੱਸਿਆ ਕਿ ਉਸ ਦੀ ਆਪਣੀ ਔਲਾਦ ਨਾ ਹੋਣ ਕਾਰਣ ਉਸ ਨੇ ਆਪਣੀ ਭੈਣ ਸੁਰਿੰਦਰ ਕੌਰ ਦੇ ਬੇਟੇ ਸੁਖਬੀਰ ਸਿੰਘ ਨੂੰ ਬਚਪਨ ਤੋਂ ਹੀ ਗੋਦ ਲੈ ਲਿਆ ਸੀ। ਸੁਖਬੀਰ ਸਿੰਘ ਦੀ ਜ਼ਿੱਦ ਸੀ ਕਿ ਉਹ ਦੁਬਈ ਜਾ ਕੇ ਮਿਹਨਤ ਕਰੇਗਾ ਅਤੇ ਕਰੀਬ ਢਾਈ ਸਾਲ ਪਹਿਲਾਂ ਉਹ ਦੁਬਈ ਜਾ ਕੇ ਟਰੱਕ ਡਰਾਈਵਰੀ ਕਰਨ ਲੱਗ ਪਿਆ, ਜਿਸ ਤੋਂ ਉਸ ਨੇ ਖੂਬ ਮਿਹਨਤ ਕਰਦੇ ਹੋਏ ਕਮਾਈ ਵੀ ਕੀਤੀ। ਮਿਤੀ 16 ਅਗਸਤ ਨੂੰ ਡਰਾਈਵਰੀ ਕਰਦੇ ਸਮੇਂ ਸੁਖਬੀਰ ਸਿੰਘ ਦੀ ਸਿਹਤ ਵਿਗਡ਼ ਗਈ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਡਾਕਟਰਾਂ ਵੱਲੋਂ ਸੁਖਬੀਰ ਦੇ ਕੀਤੇ ਜਾ ਰਹੇ ਇਲਾਜ ਦੌਰਾਨ ਉਸ ਦੀ ਹਾਰਟ ਅਟੈਕ ਕਾਰਣ ਮੌਤ ਹੋ ਗਈ, ਜਿਸ ਤੋਂ ਬਾਅਦ ਇਹ ਖਬਰ ਸੁਣ ਉਨ੍ਹਾਂ ਵੱਲੋਂ ਵਿਦੇਸ਼ ਮੰਤਰੀ ਤੱਕ ਜਾਣਕਾਰੀ ਭੇਜੀ ਗਈ। ਇਸ ਦੌਰਾਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਐੱਸ. ਪੀ. ਸਿੰਘ ਦੇ ਯਤਨਾਂ ਅਤੇ ਕਾਨੂੰਨੀ ਕਾਰਵਾਈ ਨੂੰ ਪੂਰੀ ਕਰਨ ਉਪਰੰਤ ਅੱਜ ਸੁਖਬੀਰ ਸਿੰਘ ਦੀ ਲਾਸ਼ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੋਂ ਪਿੰਡ ਗੰਡੀਵਿੰਡ ਧੱਤਲ ਵਿਖੇ ਲਿਆਂਦਾ ਗਿਆ।

 


KamalJeet Singh

Content Editor

Related News