ਪੰਜਾਬ : ਪਾਕਿਸਤਾਨੀ ਡਰੋਨ ਹਮਲੇ 'ਚ ਹੋਈ ਸੀ ਪਤਨੀ ਦੀ ਮੌਤ, ਹੁਣ ਪਤੀ ਨੇ ਵੀ ਤੋੜਿਆ ਦਮ
Wednesday, Jul 02, 2025 - 01:11 PM (IST)

ਫਿਰੋਜ਼ਪੁਰ (ਸੰਨੀ ਚੋਪੜਾ) : ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਦਰਮਿਆਨ ਡਰੋਨ ਹਮਲੇ ਦਾ ਸ਼ਿਕਾਰ ਹੋਏ ਫਿਰੋਜ਼ਪੁਰ ਦੇ ਪਰਿਵਾਰ 'ਚੋਂ ਪਤਨੀ ਦੀ ਮੌਤ ਹੋ ਗਈ ਸੀ। ਹੁਣ ਉਕਤ ਹਾਦਸੇ ਦੌਰਾਨ ਜ਼ਖਮੀ ਹੋਏ ਪਤੀ ਦੀ ਵੀ ਮੌਤ ਹੋ ਗਈ ਹੈ। ਪਿਛਲੇ 7-8 ਦਿਨਾਂ ਤੋਂ ਲਖਵਿੰਦਰ ਸਿੰਘ ਦੀ ਸਿਹਤ ਖ਼ਰਾਬ ਹੋ ਰਹੀ ਸੀ ਅਤੇ ਉਸ ਦੇ ਅੰਦਰ ਇੰਫੈਕਸ਼ਨ ਹੋਣ ਕਾਰਨ ਉਸ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। ਉਸ ਦੇ ਡਾਇਲਸਿਸ ਵੀ ਹੋ ਰਹੇ ਸਨ, ਜਿਸ ਤੋਂ ਬਾਅਦ ਉਸ ਨੇ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਕਰਜ਼ਿਆਂ ਨੂੰ ਲੈ ਕੇ ਵੱਡਾ ਐਲਾਨ, ਇਨ੍ਹਾਂ ਪਰਿਵਾਰਾਂ ਨੂੰ ਮਿਲੀ ਵੱਡੀ ਰਾਹਤ
9-10 ਮਈ ਦੀ ਰਾਤ ਨੂੰ ਹੋਇਆ ਸੀ ਹਮਲਾ
ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਦਰਮਿਆਨ ਪੰਜਾਬ 'ਚ ਡਰੋਨ ਹਮਲੇ ਕੀਤੇ ਜਾ ਰਹੇ ਸਨ। 9-10 ਮਈ ਦੀ ਰਾਤ ਨੂੰ ਜ਼ਿਲ੍ਹਾ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਖਾਈ ਫ਼ੇਮ 'ਚ ਪਾਕਿਸਤਾਨੀ ਡਰੋਨ ਇਕ ਘਰ 'ਚ ਡਿੱਗ ਗਿਆ ਸੀ, ਜਿਸ ਕਾਰਨ ਘਰ ਨੂੰ ਅੱਗ ਲੱਗ ਗਈ।
ਇਹ ਵੀ ਪੜ੍ਹੋ : PGI 'ਚ ਪਹਿਲੀ ਵਾਰ ਦਿਲ ਦੀ Live ਸਰਜਰੀ, ਹਜ਼ਾਰਾਂ ਡਾਕਟਰਾਂ ਨੇ ਦੇਖਿਆ ਲਾਈਵ ਆਪਰੇਸ਼ਨ
ਇਸ ਦੌਰਾਨ ਪਰਿਵਾਰ ਦੇ 3 ਲੋਕ ਬੁਰੀ ਤਰ੍ਹਾਂ ਝੁਲਸ ਗਏ, ਜਿਨ੍ਹਾਂ 'ਚੋਂ ਪਤੀ-ਪਤਨੀ ਨੂੰ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਗਿਆ ਸੀ। ਹਸਪਤਾਲ 'ਚ ਇਲਾਜ ਦੌਰਾਨ ਜੇਰੇ ਇਲਾਜ ਪਤਨੀ ਸੁਖਵਿੰਦਰ ਕੌਰ ਦੀ 13 ਮਈ ਨੂੰ ਮੌਤ ਹੋ ਗਈ ਸੀ। ਹੁਣ ਬੀਤੀ ਦੇਰ ਰਾਤ ਉਸ ਦੇ ਪਤੀ ਲਖਵਿੰਦਰ ਸਿੰਘ ਦੀ ਵੀ ਮੌਤ ਹੋ ਗਈ, ਜੋ ਕਿ ਇਸ ਹਾਦਸੇ ਦੌਰਾਨ 70 ਫ਼ੀਸਦੀ ਸੜ ਚੁੱਕਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8