ਟਾਂਡਾ ਵਿਖੇ ਫੇਰੇ ਲੈਣ ਤੋਂ ਪਹਿਲਾਂ ਲਾੜਾ-ਲਾੜੀ ਨੇ ਵੋਟ ਦੇ ਹੱਕ ਦਾ ਕੀਤਾ ਇਸਤੇਮਾਲ

Sunday, Feb 20, 2022 - 03:04 PM (IST)

ਟਾਂਡਾ ਵਿਖੇ ਫੇਰੇ ਲੈਣ ਤੋਂ ਪਹਿਲਾਂ ਲਾੜਾ-ਲਾੜੀ ਨੇ ਵੋਟ ਦੇ ਹੱਕ ਦਾ ਕੀਤਾ ਇਸਤੇਮਾਲ

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ ,ਵਰਿੰਦਰ ਪੰਡਿਤ)- ਵਿਧਾਨ ਸਭਾ ਹਲਕਾ ਉੜਮੁੜ ਟਾਂਡਾ ਇਥੇ ਪਿੰਡ ਤੱਲਾ ਮੱਦਾ ਨਾਲ ਸੰਬੰਧਤ ਇਕ ਨੌਜਵਾਨ ਨੇ ਬਰਾਤ ਲੈ ਕੇ ਜਾਣ ਤੋਂ ਪਹਿਲਾਂ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕੀਤੀ। ਮਿਲੀ ਜਾਣਕਾਰੀ ਮੁਤਾਬਕ ਅੱਜ ਆਪਣੇ ਵਿਆਹ ਵਾਲੇ ਦਿਨ ਬਰਾਤ ਲੈ ਜਾਣ ਤੋਂ ਪਹਿਲਾਂ ਅਮਰੀਕ ਸਿੰਘ ਪੁੱਤਰ ਆਸਾ ਸਿੰਘ ਨੇ ਆਪਣੇ ਵੋਟ ਪਾਉਣ ਦੇ ਹੱਕ ਦਾ ਇਸਤੇਮਾਲ ਕੀਤਾ ਅਤੇ ਬਾਅਦ ਵਿਚ ਭੋਗਪੁਰ ਦੇ ਪਿੰਡ ਜੰਡੀਰਾਂ ਬਰਾਤ ਸਮੇਤ ਰਵਾਨਾ ਹੋਏ। ਉਸ ਦੀ ਧਰਮਪਤਨੀ ਕੁਲਦੀਪ ਕੌਰ ਨੇ ਵੀ ਵੋਟ ਪਾਉਣ ਉਪਰੰਤ ਆਨੰਦ ਕਾਰਜ ਦੀ ਰਸਮ ਨਿਭਾਈ ਅਤੇ ਵੋਟ ਉਪਰੰਤ ਲਾਵਾਂ ਫੇਰੇ ਲਏ। 

 


author

shivani attri

Content Editor

Related News