ਪੰਜਾਬ ਦੇ ਸਕੂਲਾਂ ਵਿਚ ਛੁੱਟੀ ਨੂੰ ਲੈ ਕੇ ਪੈ ਗਿਆ ਰੌਲਾ, ਸਿੱਖਿਆ ਵਿਭਾਗ ਨੇ...
Wednesday, Oct 22, 2025 - 10:51 AM (IST)

ਲੁਧਿਆਣਾ (ਵਿੱਕੀ) : ਦੀਵਾਲੀ ਤਿਉਹਾਰ ਦੀ ਤਰੀਕ ਨੂੰ ਲੈ ਕੇ ਇਸ ਵਾਰ ਦੁਚਿੱਤੀ ਦੀ ਸਥਿਤੀ ਬਣੀ ਰਹੀ। ਪੰਜਾਬ ਸਰਕਾਰ ਨੇ ਸਾਲ ਦੀ ਸ਼ੁਰੂਆਤ ’ਚ ਜਾਰੀ ਸਰਕਾਰੀ ਛੁੱਟੀਆਂ ਦੀ ਸੂਚੀ ’ਚ 20 ਅਕਤੂਬਰ ਨੂੰ ਦੀਵਾਲੀ ਦੀ ਛੁੱਟੀ ਐਲਾਨ ਦਿੱਤੀ ਸੀ ਪਰ ਜ਼ਿਆਦਾਤਰ ਲੋਕਾਂ ਨੇ 21 ਅਕਤੂਬਰ ਨੂੰ ਹੀ ਦੀਵਾਲੀ ਮਨਾਈ। ਅਜਿਹੇ ’ਚ ਮੰਗਲਵਾਰ 21 ਅਕਤੂਬਰ ਨੂੰ ਜਦੋਂ ਸਰਕਾਰੀ ਸਕੂਲ ਖੁੱਲ੍ਹੇ ਤਾਂ ਜ਼ਿਆਦਾਤਰ ਸਕੂਲਾਂ ਵਿਚ ਵਿਦਿਆਰਥੀਆਂ ਦੀ ਹਾਜ਼ਰੀ ਨਾ-ਮਾਤਰ ਰਹੀ। ਸ਼ਹਿਰ ਦੇ ਸਰਕਾਰੀ ਸਕੂਲਾਂ ’ਚ ਬੱਚੇ ਨਾਦਾਰਦ ਨਜ਼ਰ ਆਏ। ਕਈ ਸਕੂਲਾਂ ਵਿਚ ਤਾਂ ਇਕ ਵੀ ਵਿਦਿਆਰਥੀ ਹਾਜ਼ਰ ਨਹੀਂ ਹੋਇਆ।
ਇਹ ਵੀ ਪੜ੍ਹੋ : ਮੁੱਖ ਮੰਤਰੀ ਦੀ ਫੇਕ ਵੀਡੀਓ ਵਾਇਰਲ ਕਰਨ ਦੇ ਮਾਮਲੇ ਵਿਚ ਵੱਡਾ ਐਕਸ਼ਨ
ਅਧਿਆਪਕ ਸਮੇਂ ’ਤੇ ਪੁੱਜੇ ਪਰ ਕਲਾਸਾਂ ਖਾਲੀ ਰਹੀਆਂ। ਕਈ ਸਕੂਲਾਂ ’ਚ ਹਾਜ਼ਰੀ ਕੁਝ ਫੀਸਦੀ ਹੀ ਦਰਜ ਕੀਤੀ ਗਈ। ਦੂਜੇ ਪਾਸੇ ਸ਼ਹਿਰ ਦੇ ਸਾਰੇ ਪ੍ਰਾਈਵੇਟ ਸਕੂਲਾਂ ’ਚ ਅੱਜ ਛੁੱਟੀ ਰਹੀ। ਨਿੱਜੀ ਸਕੂਲ ਪ੍ਰਬੰਧਕਾਂ ਨੇ ਸਥਾਨਕ ਰਿਵਾਇਤ ਅਤੇ ਮਾਪਿਆਂ ਦੀ ਮੰਗ ਨੂੰ ਦੇਖਦੇ ਹੋਏ ਦੀਵਾਲੀ ਦੀ ਛੁੱਟੀ ਐਲਾਨ ਦਿੱਤੀ ਸੀ, ਜਿਸ ਨਾਲ ਉਥੇ ਪੂਰੀ ਤਰ੍ਹਾਂ ਛੁੱਟੀ ਦਾ ਮਾਹੌਲ ਰਿਹਾ।
ਇਹ ਵੀ ਪੜ੍ਹੋ : ਸਾਬਕਾ DGP ਮੁਹੰਮਦ ਮੁਸਤਫਾ, ਪਤਨੀ ਰਜ਼ੀਆ ਸੁਲਤਾਨਾ, ਧੀ ਅਤੇ ਨੂੰਹ ’ਤੇ ਕਤਲ ਦਾ ਕੇਸ ਦਰਜ
ਸਕੂਲਾਂ ’ਚ ਸੰਨਾਟਾ, ਬਾਜ਼ਾਰਾਂ ’ਚ ਰੌਣਕ
ਜਿਥੇ ਇਕ ਪਾਸੇ ਸਰਕਾਰੀ ਸਕੂਲਾਂ ’ਚ ਚੁੱਪ ਪੱਸਰੀ ਰਹੀ, ਉਥੇ ਸ਼ਹਿਰ ਦੇ ਬਾਜ਼ਾਰਾਂ ਅਤੇ ਮੁਹੱਲਿਆਂ ’ਚ ਦੀਵਾਲੀ ਦੀ ਰੌਣਕ ਦਿਸੀ। ਲੋਕਾਂ ਨੇ ਦਿਨ ਭਰ ਮਠਿਆਈਆਂ, ਸਜਾਵਟ ਅਤੇ ਪਟਾਕਿਆਂ ਦੀ ਖਰੀਦਦਾਰੀ ਕੀਤੀ। ਸਪੱਸ਼ਟ ਸੀ ਕਿ ਜ਼ਿਆਦਾਤਰ ਪਰਿਵਾਰ ਅੱਜ ਹੀ ਦੀਵਾਲੀ ਮਨਾ ਰਹੇ ਸਨ।
ਇਹ ਵੀ ਪੜ੍ਹੋ : ਗਮ 'ਚ ਡੁੱਬਾ ਧੂਰੀ ਦਾ ਪਿੰਡ ਲੱਡਾ, ਹਰ ਅੱਖ ਹੋਈ ਨਮ
ਮਾਪਿਆਂ ਨੂੰ ਸੀ ਛੁੱਟੀ ਦੀ ਉਮੀਦ
ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਮੀਦ ਸੀ ਕਿ ਪੰਜਾਬ ਸਰਕਾਰ ਅੱਜ ਦੇ ਦਿਨ ਮਤਲਬ 21 ਅਕਤੂਬਰ ਨੂੰ ਵੀ ਦੀਵਾਲੀ ਦੀ ਛੁੱਟੀ ਐਲਾਨ ਦੇਵੇਗੀ। ਗਿੱਲ ਰੋਡ ਦੀ ਨਿਵਾਸੀ ਇਕ ਮਾਤਾ-ਪਿਤਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਲੱਗਾ ਸੀ ਕਿ ਸਰਕਾਰ ਅੱਜ ਦੀ ਛੁੱਟੀ ਦਾ ਐਲਾਨ ਕਰੇਗੀ, ਕਿਉਂਕਿ ਲੋਕ ਅੱਜ ਹੀ ਦੀਵਾਲੀ ਮਨਾ ਰਹੇ ਹਨ। ਦੂਜੇ ਪੇਰੈਂਟਸ ਨੇ ਕਿਹਾ ਕਿ ਬੱਚਿਆਂ ਨੂੰ ਤਿਉਹਾਰ ਦੇ ਦਿਨ ਸਕੂਲ ਭੇਜਣਾ ਵਿਵਹਾਰਕ ਨਹੀਂ ਹੈ। ਸਰਕਾਰ ਨੂੰ ਪਾਂਚਾਂਗ ਅਤੇ ਰਿਵਾਇਤਾਂ ਦੇਖ ਕੇ ਛੁੱਟੀਆਂ ਦੀ ਤਰੀਕ ਤੈਅ ਕਰਨੀ ਚਾਹੀਦੀ ਹੈ।
ਸਿੱਖਿਆ ਵਿਭਾਗ ’ਚ ਉਲਝਣ ਬਰਕਰਾਰ
ਇਸ ਦੁਚਿੱਤੀ ਨੇ ਸਿੱਖਿਆ ਵਿਭਾਗ ਨੂੰ ਵੀ ਅਸਹਿਜ ਕਰ ਦਿੱਤਾ ਹੈ। ਕਈ ਅਧਿਆਪਕਾਂ ਨੇ ਕਿਹਾ ਕਿ ਜੇਕਰ ਛੁੱਟੀ ਦੀ ਤਰੀਕ ਪਹਿਲਾਂ ਹੀ ਸਹੀ ਤਰੀਕੇ ਨਾਲ ਤੈਅ ਹੁੰਦੀ ਤਾਂ ਇਸ ਸਥਿਤੀ ਤੋਂ ਬਚਿਆ ਜਾ ਸਕਦਾ ਸੀ। ਹੁਣ ਮਾਪੇ ਅਤੇ ਅਧਿਆਪਕ ਦੋਵੇਂ ਮੰਗ ਕਰ ਰਹੇ ਹਨ ਕਿ ਭਵਿੱਖ ’ਚ ਤਿਉਹਾਰਾਂ ਦੀਆਂ ਛੁੱਟੀਆਂ ਸਥਾਨਕ ਰਿਵਾਇਤਾਂ ਅਤੇ ਪੰਚਾਂਗ ਮੁਤਾਬਕ ਤੈਅ ਕੀਤੀਆਂ ਜਾਣ, ਤਾਂ ਕਿ ਅਜਿਹੀ ਗੜਬੜ ਮੁੜ ਨਾ ਹੋਵੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e