ਪੰਜਾਬ ਬੋਰਡ ਨੂੰ ਵਾਇਰਲ ਫਰਜ਼ੀ ''ਡੇਟਸ਼ੀਟ'' ਨੇ ਪਾਈ ਟੈਂਸ਼ਨ

Thursday, Jun 25, 2020 - 02:47 PM (IST)

ਲੁਧਿਆਣਾ (ਵਿੱਕੀ) : ਬੇਸ਼ੱਕ ਅਜੇ 12ਵੀਂ ਕਲਾਸ ਦੀਆਂ ਪੈਂਡਿੰਗ ਪ੍ਰੀਖਿਆਵਾਂ ਸਬੰਧੀ ਪੰਜਾਬ ਸਰਕਾਰ ਨੇ ਕੋਈ ਫੈਸਲਾ ਨਹੀਂ ਲਿਆ ਹੈ ਪਰ ਪੰਜਾਬ ਸਕੂਲ ਸਿੱਖਿਆ ਬੋਰਡ (ਪੀ. ਐਸ. ਈ. ਬੀ.) ਦੇ ਅਧਿਕਾਰੀ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਫਰਜ਼ੀ ਡੇਟਸ਼ੀਟ ਤੋਂ ਪਰੇਸ਼ਾਨ ਹਨ। ਇਹੀ ਕਾਰਨ ਹੈ ਕਿ ਪੰਜਾਬ ਬੋਰਡ ਨੇ ਅਜਿਹੇ ਸ਼ਰਾਰਤੀ ਤੱਤਾਂ ’ਤੇ ਕਾਰਵਾਈ ਕਰਨ ਦੀ ਚਿਤਾਵਨੀ ਵੀ ਦਿੱਤੀ ਹੈ, ਜੋ ਅਜਿਹੇ ਪੱਤਰ ਵਾਇਰਲ ਕਰ ਕੇ ਵਿਦਿਆਰਥੀਆਂ ਨੂੰ ਦੁਚਿੱਤੀ 'ਚ ਪਾ ਰਹੇ ਹਨ।

ਇਹ ਵੀ ਪੜ੍ਹੋ : ਅਪਗ੍ਰੇਡ ਹੋਵੇਗੀ ਮਹਾਨਗਰ ਦੀ ਫਾਇਰ ਬ੍ਰਿਗੇਡ, ਫੰਡ ਦੇਣ ਦੀ ਮਿਲੀ ਮਨਜ਼ੂਰੀ

ਇਸ ਸਬੰਧੀ ਬੋਰਡ ਨੇ ਬੁੱਧਵਾਰ ਨੂੰ ਇਕ ਪੱਤਰ ਵੀ ਜਾਰੀ ਕੀਤਾ ਹੈ। ਅਸਲ 'ਚ ਪਿਛਲੇ ਦਿਨੀਂ ਕੁੱਝ ਸ਼ਰਾਰਤੀ ਤੱਤਾਂ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 12ਵੀਂ ਦੀਆਂ ਕਲਾਸਾਂ ਦੀ ਫਰਜ਼ੀ ਡੇਟਸ਼ੀਟ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ ਸੀ, ਜਿਸ ਦਾ ਬੋਰਡ ਅਧਿਕਾਰੀਆਂ ਵੱਲੋਂ ਸਖਤ ਨੋਟਿਸ ਲਿਆ ਗਿਆ। ਜਾਣਕਾਰੀ ਦਿੰਦੇ ਹੋਏ ਬੋਰਡ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕੋਰੋਨਾ ਵਾਇਰਸ ਅਤੇ ਰਾਜ 'ਚ ਤਾਲਾਬੰਦੀ/ਕਰਫਿਊ ਲਗਾਉਣ ਕਾਰਨ ਆਪਣੀਆਂ ਸਾਲਾਨਾ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਸਨ।

ਇਹ ਵੀ ਪੜ੍ਹੋ : ਪਾਤੜਾਂ ਦੇ ਲੋਕਾਂ ਲਈ ਚੰਗੀ ਖਬਰ, ਕੋਰੋਨਾ ਪੀੜਤ ਦੇ ਸੰਪਰਕ ਵਾਲੇ ਲੋਕਾਂ ਦੀ ਰਿਪੋਰਟ ਨੈਗੇਟਿਵ

12ਵੀਂ ਕਲਾਸ ਲਈ ਲਿਖਤੀ ਪ੍ਰੀਖਿਆ ਲੈਣ ਦਾ ਮਾਮਲਾ ਅਜੇ ਵੀ ਵਿਚਾਰ ਅਧੀਨ ਹੈ ਪਰ ਹਾਲ ਹੀ 'ਚ ਕੁੱਝ ਸ਼ਰਾਰਤੀ ਤੱਤਾਂ ਨੇ ਵਟਸਐਪ ਗਰੁੱਪ ਅਤੇ ਸੋਸ਼ਲ ਮੀਡੀਆ ’ਤੇ 12ਵੀਂ ਕਲਾਸ ਦੀ ਡੇਟਸ਼ੀਟ ਪੋਸਟ ਕੀਤੀ, ਜੋ ਕਿ ਪੂਰੀ ਤਰ੍ਹਾਂ ਫਰਜ਼ੀ ਹੈ। ਬੋਰਡ ਵੱਲੋਂ ਅਜਿਹੀ ਕੋਈ ਡੇਟਸ਼ੀਟ ਜਾਰੀ ਨਹੀਂ ਕੀਤੀ ਗਈ।
ਇਹ ਵੀ ਪੜ੍ਹੋ : ਪੰਜਾਬ 'ਚ ਬੇਕਾਬੂ ਹੋਇਆ ਕੋਰੋਨਾ, ਮੁੜ ਲਾਗੂ ਹੋ ਸਕਦੀ ਹੈ ਮੁਕੰਮਲ 'ਤਾਲਾਬੰਦੀ'


Babita

Content Editor

Related News