ਪੰਜਾਬ ''ਚ ਸਰਦੀ ਦੀਆਂ ਛੁੱਟੀਆਂ ਵਿਚਾਲੇ ਵੱਡੀ ਅਪਡੇਟ! ਲਿਆ ਗਿਆ ਨਵਾਂ ਫ਼ੈਸਲਾ
Tuesday, Jan 06, 2026 - 11:30 AM (IST)
ਲੁਧਿਆਣਾ (ਵਿੱਕੀ)– ਪੰਜਾਬ ਦੇ ਸਰਕਾਰੀ ਸਕੂਲਾਂ ’ਚ ਪੜ੍ਹਨ ਵਾਲੇ 11ਵੀਂ ਅਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਲਈ ਆਯੋਜਿਤ ਹੋਣ ਵਾਲੀ ਸੂਬਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਨੂੰ ਫਿਲਹਾਲ ਰੱਦ ਕਰ ਦਿੱਤਾ ਗਿਆ ਹੈ।
ਸਟੇਟ ਕੌਂਸਲ ਫਾਰ ਐਜੂਕੇਸ਼ਨ ਰਿਸਰਚ ਐਂਡ ਟਰੇਨਿੰਗ (ਐੱਸ. ਸੀ. ਈ. ਆਰ. ਟੀ.) ਪੰਜਾਬ ਵਲੋਂ ਜਾਰੀ ਸੂਚਨਾ ਅਨੁਸਾਰ, ਰਾਸ਼ਟਰੀ ਕਾਢ ਮੁਹਿੰਮ (ਆਰ. ਆਰ. ਏ.) ਤਹਿਤ ਸੀਨੀਅਰ ਸੈਕੰਡਰੀ ਵਰਗ ਦੀ ਇਹ ਪ੍ਰਦਰਸ਼ਨੀ 6 ਜਨਵਰੀ ਨੂੰ ਮੈਰੀਟੋਰੀਅਸ ਸਕੂਲ, ਪਟਿਆਲਾ ਵਿਚ ਆਯੋਜਿਤ ਕੀਤੀ ਜਾਣੀ ਸੀ।
ਸੂਬੇ ਵਿਚ ਲਗਾਤਾਰ ਖਰਾਬ ਹੋ ਰਹੇ ਮੌਸਮ ਅਤੇ ਸਰਦੀਆਂ ਦੀਆਂ ਛੁੱਟੀਆਂ ’ਚ ਹੋਏ ਵਾਧੇ ਨੂੰ ਦੇਖਦੇ ਹੋਏ ਵਿਭਾਗ ਨੇ ਇਸ ਪ੍ਰਦਰਸ਼ਨੀ ਨੂੰ ਹਾਲ ਦੀ ਘੜੀ ਟਾਲਣ ਦਾ ਫੈਸਲਾ ਲਿਆ ਹੈ। ਐੱਸ. ਸੀ. ਈ. ਆਰ. ਟੀ. ਅਨੁਸਾਰ ਅਗਲੀ ਤਰੀਕ ਬਾਰੇ ਸਬੰਧਤ ਸਕੂਲ ਮੁਖੀਆਂ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਬਾਅਦ ’ਚ ਸੂਚਿਤ ਕੀਤਾ ਜਾਵੇਗਾ। ਇਸ ਸਬੰਧ ਵਿਚ ਸਹਾਇਕ ਡਾਇਰੈਕਟਰ ਰਾਜੇਸ਼ ਵਲੋਂ ਵੀ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਗਏ ਹਨ।
