ਪੰਜਾਬ ''ਚ ਸਕੂਲ ਬੱਸ ਨਾਲ ਵਾਪਰਿਆ ਹਾਦਸਾ, ਪੈ ਗਈਆਂ ਭਾਜੜਾਂ
Thursday, Jan 23, 2025 - 10:44 AM (IST)

ਲੁਧਿਆਣਾ (ਸੰਨੀ): ਲੁਧਿਆਣਾ ਦੇ ਚੰਡੀਗੜ੍ਹ ਰੋਡ ਨੈਸ਼ਨਲ ਹਾਈਵੇਅ 'ਤੇ ਵਰਧਮਾਨ ਚੌਕ ਵਿਚ ਅੱਜ ਸਵੇਰੇ 8 ਵਜੇ ਦੇ ਕਰੀਬ ਇਕ ਬੇਕਾਬੂ ਕਾਰ ਆਟੋ ਨੂੰ ਟੱਕਰ ਮਾਰਨ ਮਗਰੋਂ ਸੜਕ ਦੇ ਦੂਜੇ ਪਾਸੇ ਇਕ ਸਕੂਲ ਬੱਸ ਨਾਲ ਟਕਰਾਉਂਦੇ ਹੋਏ ਪਲਟ ਗਈ। ਹਾਦਸੇ ਵਿਚ ਆਟੋ ਅਤੇ ਕਾਰ ਚਾਲਕ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ।
ਇਹ ਖ਼ਬਰ ਵੀ ਪੜ੍ਹੋ - ਵਿਆਹ ਤੋਂ ਕੁਝ ਦੇਰ ਮਗਰੋਂ ਲਾੜੇ ਨੇ ਲਈ ਅਜਿਹੀ ਸ਼ੈਅ... ਹਸਪਤਾਲ 'ਚ ਜਾ ਕੇ ਤੋੜਿਆ ਦਮ
ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਹਸਪਤਾਲ ਭੇਜਣ ਦੇ ਨਾਲ ਹੀ ਹਾਦਸੇ ਵਿਚ ਨੁਕਸਾਨੇ ਗਏ ਵਾਹਨਾਂ ਨੂੰ ਰਾਹ ਵਿਚੋਂ ਹਟਵਾ ਕੇ ਸੜਕ ਨੂੰ ਕਲੀਅਰ ਕਰਵਾਇਆ। ਥਾਣਾ ਡਵੀਜ਼ਨ ਨੰਬਰ 7 ਦੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਸਕੂਲ ਬੱਸ ਦਾ ਚਾਲਕ ਅਜੇ ਵਿਦਿਆਰਥੀਆਂ ਨੂੰ ਲੈਣ ਜਾ ਰਿਹਾ ਸੀ, ਜਿਸ ਕਾਰਨ ਬੱਸ ਖ਼ਾਲੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8