ਪੰਜਾਬ ਨੇ ‘ਇੰਡੀਆ ਇੰਡੈਕਸ’ ਵਿਚ ਹਾਸਲ ਕੀਤਾ ਪਹਿਲਾ ਰੈਂਕ

Thursday, Aug 05, 2021 - 11:55 PM (IST)

ਪੰਜਾਬ ਨੇ ‘ਇੰਡੀਆ ਇੰਡੈਕਸ’ ਵਿਚ ਹਾਸਲ ਕੀਤਾ ਪਹਿਲਾ ਰੈਂਕ

ਚੰਡੀਗੜ੍ਹ(ਅਸ਼ਵਨੀ)- ਪੰਜਾਬ ਨੇ ਸਥਾਈ ਸ਼ਹਿਰਾਂ ਅਤੇ ਭਾਈਚਾਰਿਆਂ ਲਈ ਸਥਾਈ ਵਿਕਾਸ ਟੀਚੇ (ਐੱਸ.ਡੀ.ਜੀਜ਼) ਇੰਡੀਆ ਇੰਡੈਕਸ 2020-21 ਵਿਚ ਦੇਸ਼ ਭਰ ਵਿਚੋਂ ਪਹਿਲਾ ਰੈਂਕ ਹਾਸਲ ਕੀਤਾ ਹੈ। ਇਸ ਦੇ ਨਾਲ ਹੀ ਪੰਜਾਬ 68 ਅੰਕਾਂ ਨਾਲ ਫਰੰਟ ਰਨਰ ਸੂਚੀ ਵਿਚ ਸ਼ਾਮਲ ਹੋਇਆ। ਇਹ ਜਾਣਕਾਰੀ ਅੱਜ ਇੱਥੇ ਸਥਾਈ ਵਿਕਾਸ ਟੀਚੇ (ਐੱਸ.ਡੀ.ਜੀਜ਼) ਇੰਡੀਆ ਇੰਡੈਕਸ-2020-21 ਅਨੁਸਾਰ ਸੂਬੇ ਦੇ ਵੱਖ-ਵੱਖ ਵਿਭਾਗਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਉਪਰੰਤ ਮੁੱਖ ਸਕੱਤਰ ਵਿਨੀ ਮਹਾਜਨ ਨੇ ਦਿੱਤੀ।

ਇਹ ਵੀ ਪੜ੍ਹੋ : ਗੁਰੂ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਹਰ ਹਾਲ ’ਚ ਸਜ਼ਾ ਦਿਵਾਈ ਜਾਵੇਗੀ : ਨਵਜੋਤ ਸਿੱਧੂ
ਸਬੰਧਤ ਵਿਭਾਗਾਂ ਦੇ ਪ੍ਰਸ਼ਾਸਕੀ ਸਕੱਤਰਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਸਕੱਤਰ ਨੇ ਕਿਹਾ ਕਿ ਇਸ ਵਿਚ 22 ਸੂਚਕ ਸਨ, ਜਿੱਥੇ ਸੂਬੇ ਦੀ ਕਾਰਗੁਜ਼ਾਰੀ/ਸੂਚਕ ਅੰਕ ਸਕੋਰ 100 ਰਿਹਾ। ਇਨ੍ਹਾਂ ਵਿਚ ਮੁੱਖ ਸੂਚਕ ਜਿਵੇਂ ‘ਟੀਚੇ ਅਨੁਸਾਰ ਬਣਾਏ ਗਏ ਵਿਅਕਤੀਗਤ ਘਰੇਲੂ ਪਖਾਨਿਆਂ ਦੀ ਪ੍ਰਤੀਸ਼ਤਤਾ (ਐੱਸ.ਬੀ.ਐੱਮ.(ਜੀ))’, ‘ਸੈਕੰਡਰੀ ਪੱਧਰ ’ਤੇ ਵਿਦਿਆਰਥੀ-ਅਧਿਆਪਕ ਅਨੁਪਾਤ (9ਵੀਂ-10ਵੀਂ ਜਮਾਤ)’, ‘ਇਲੈਕਟ੍ਰੀਫਾਈਡ ਘਰਾਂ ਦੀ ਪ੍ਰਤੀਸ਼ਤਤਾ’, ‘ਖੁੱਲ੍ਹੇ ਵਿਚ ਸ਼ੌਚ ਮੁਕਤ ਹੋਣ ਦੀ ਪੁਸ਼ਟੀ ਕੀਤੇ ਗਏ ਜ਼ਿਲਿਆਂ ਦੀ ਪ੍ਰਤੀਸ਼ਤਤਾ (ਐੱਸ.ਬੀ.ਐੱਮ.(ਜੀ))’ ਅਤੇ ’ਟੀਚੇ ਅਨੁਸਾਰ ਬਣਾਏ ਗਏ ਵਿਅਕਤੀਗਤ ਘਰੇਲੂ ਪਖਾਨਿਆਂ ਦੀ ਪ੍ਰਤੀਸ਼ਤਤਾ’ ਆਦਿ ਸ਼ਾਮਲ ਹੈ।


author

Bharat Thapa

Content Editor

Related News