Punjab ਦੇ ਇਨ੍ਹਾਂ ਇਲਾਕਿਆਂ 'ਚ ਭਲਕੇ ਲੱਗੇਗਾ 8 ਘੰਟੇ ਤੱਕ ਲੰਬਾ Power Cut
Monday, Jan 05, 2026 - 11:49 PM (IST)
ਮੋਗਾ (ਬਿੰਦਾ) : 6 ਜਨਵਰੀ ਨੂੰ 132 ਕੇ.ਵੀ. ਮੋਗਾ-1 ਤੋਂ ਚਲਦਾ 11 ਕੇ.ਵੀ. ਐੱਫ. ਸੀ. ਆਈ. ਫੀਡਰ ਨੂੰ ਬਿਫੂਰਕੇਟ ਕਰਨ ਲਈ ਰਹਿੰਦੇ ਅਧੂਰੇ ਕੰਮ ਨੂੰ ਪੂਰਾ ਕਰਨ ਲਈ ਬਿਜਲੀ ਸਪਲਾਈ ਬੰਦ ਰਹੇਗੀ। ਇਸ ਨਾਲ 11 ਕੇ. ਵੀ. ਐੱਫ. ਸੀ. ਆਈ. ਫੀਡਰ ਅਤੇ 11 ਕੇ.ਵੀ. ਜ਼ੀਰਾ ਰੋਡ ਫੀਡਰ, 11 ਕੇ.ਵੀ. ਦੱਤ ਰੋਡ ਫੀਡਰ ਅਤੇ 11 ਕੇ.ਵੀ. ਸਾਹਿਬਜ਼ਾਦਾ ਅਜੀਤ ਸਿੰਘ ਨਗਰ ਫੀਡਰ ਸਵੇਰੇ 10 ਤੋਂ ਸ਼ਾਮ 6 ਵਜੇ ਤੱਕ ਬੰਦ ਰਹਿਣਗੇ, ਇਹ ਜਾਣਕਾਰੀ ਐੱਸ. ਡੀ. ਓ. ਜਗਸੀਰ ਸਿੰਘ ਅਤੇ ਜੇ.ਈ. ਰਾਜਿੰਦਰ ਸਿੰਘ ਵਿਰਦੀ ਉੱਤਰੀ ਮੋਗਾ ਵਲੋਂ ਦਿੰਦੇ ਹੋਏ ਦੱਸਿਆ ਕਿ ਇਸ ਨਾਲ ਜ਼ੀਰਾ ਰੋਡ, ਸੋਢੀ ਨਗਰ, ਜੀ.ਟੀ. ਰੋਡ ਵੀ ਮਾਰਟ ਸਾਇਡ, ਜੀ.ਟੀ. ਰੋਡ ਬਿੱਗ ਬੈਨ ਵਾਲੀ ਸਾਈਡ, ਚੱਕੀ ਵਾਲੀ ਗਲੀ, ਭਗਤ ਸਿੰਘ ਕਾਲੋਨੀ, ਬਸਤੀ ਗੋਬਿੰਦਗੜ੍ਹ, ਲਾਲ ਸਿੰਘ ਵਾਲੀ ਗਲੀ, ਟਾਂਗੇ ਵਾਲੀ ਗਲੀ, ਦੱਤ ਰੋਡ ਸਿਵਲ ਲਾਈਨ, ਜੇਲ, ਡੀ.ਸੀ. ਕੰਪਲੈਕਸ, ਜੇਲ੍ਹ ਵਾਲੀ ਗਲੀ, ਮੈਜੇਸਟਿਕ ਰੋਡ, ਜੰਡੂ ਵਾਲੀ ਗਲੀ, ਕਬਾੜ ਮਾਰਕੀਟ, ਐੱਫ.ਸੀ.ਆਈ. ਰੋਡ, ਕਿਚਲੂ ਸਕੂਲ, ਨਗਰ ਸੁਧਾਰ ਟਰਸੱਟ ਮਾਰਕੀਟ, ਕੋਰਟ ਕੰਪਲੈਕਸ, ਸੈਸ਼ਨ ਕੋਰਟ, ਅਜੀਤ ਨਗਰ, ਜੁਝਾਰ ਨਗਰ, ਮਨਚੰਦਾ ਕਾਲੋਨੀ ਆਦਿ ਇਲਾਕੇ ਦੀ ਬਿਜਲੀ ਸਪਲਾਈ ਬੰਦ ਰਹੇਗੀ।
ਨੂਰਪੁਰਬੇਦੀ ਖੇਤਰ ਦੇ 138 ਪਿੰਡਾਂ ਦੀ ਬਿਜਲੀ ਸਪਲਾਈ ਬੰਦ
ਨੂਰਪੁਰਬੇਦੀ (ਸੰਜੀਵ ਭੰਡਾਰੀ)-ਐੱਸ.ਡੀ.ਓ. ਪੰਜਾਬ ਰਾਜ ਪਾਵਰਕਾਮ ਲਿਮਟਿਡ ਉਪ ਸੰਚਾਲਨ ਮੰਡਲ ਦਫਤਰ ਸਿੰਘਪੁਰ (ਨੂਰਪੁਰਬੇਦੀ) ਇੰਜ. ਅਖਿਲੇਸ਼ ਕੁਮਾਰ ਦੇ ਹਵਾਲੇ ਨਾਲ ਜਾਰੀ ਕੀਤੇ ਗਏ ਇਕ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਪਾਵਰਕਾਮ ਅਧਿਕਾਰੀ ਨੇ ਦੱਸਿਆ ਕਿ 132 ਕੇ.ਵੀ. ਸ੍ਰੀ ਅਨੰਦਪੁਰ ਸਾਹਿਬ ਤੋਂ ਨੂਰਪੁਰਬੇਦੀ ਨੂੰ ਆ ਰਹੀ 66 ਕੇ.ਵੀ. ਲਾਈਨ ਦੀ ਜ਼ਰੂਰੀ ਮੁਰੰਮਤ ਕੀਤੇ ਜਾਣ ਦੇ ਚੱਲਦਿਆਂ ਹਾਸਿਲ ਹੋਏ ਪਰਮਿਟ ਦੇ ਤਹਿਤ ਨੂਰਪੁਰਬੇਦੀ ਖੇਤਰ ’ਚ ਸਥਿਤ 3 ਗਰਿੱਡਾਂ 66 ਕੇ.ਵੀ. ਨੂਰਪੁਰਬੇਦੀ, ਨਲਹੋਟੀ ਤੇ ਬਜਰੂੜ ਦੀ ਬਿਜਲੀ ਸਪਲਾਈ ਬੰਦ ਰੱਖੀ ਜਾਵੇਗੀ। ਜਿਸ ਕਾਰਨ ਉਕਤ ਤਿੰਨਾਂ ਗਰਿੱਡਾਂ ਅਧੀਨ ਪੈਂਦੇ ਖੇਤਰ ਦੇ ਸਮੁੱਚੇ ਫੀਡਰਾਂ ਦੀ ਬਿਜਲੀ ਬੰਦ ਰਹਿਣ ਕਾਰਨ ਨੂਰਪੁਰਬੇਦੀ ਬਲਾਕ ਦੇ ਸਮੁੱਚੇ 138 ਪਿੰਡਾਂ ਦੀ 6 ਜਨਵਰੀ ਨੂੰ ਸਵੇਰੇ 7 ਤੋਂ ਦੁਪਹਿਰ 2 ਵਜੇ ਤੱਕ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਚੱਲਦੇ ਕੰਮ ਕਾਰਨ ਬਿਜਲੀ ਸਪਲਾਈ ਬੰਦ ਰਹਿਣ ਦਾ ਸਮਾਂ ਵੱਧ ਜਾਂ ਘੱਟ ਵੀ ਹੋ ਸਕਦਾ ਹੈ ਜਿਸ ਕਰ ਕੇ ਖਪਤਕਾਰ ਬਿਜਲੀ ਦਾ ਬਦਲਵਾਂ ਪ੍ਰਬੰਧ ਕਰ ਕੇ ਰੱਖਣ।
ਨਵਾਂਸ਼ਹਿਰ (ਤ੍ਰਿਪਾਠੀ)-ਸਹਾਇਕ ਕਾਰਜਕਾਰੀ ਇੰਜੀਨੀਅਰ ਪੇਂਡੂ ਸਬ-ਡਵੀਜ਼ਨ ਨਵਾਂਸ਼ਹਿਰ ਨੇ ਇਕ ਪ੍ਰੈਸ ਬਿਆਨ ਰਾਹੀਂ ਦੱਸਿਆ ਕੀਤਾ ਹੈ ਕਿ 132 ਕੇ.ਵੀ. ਸਬ-ਸਟੇਸ਼ਨ ਨਵਾਂਸ਼ਹਿਰ ਤੋਂ ਚਲਣ ਵਾਲੇ 11 ਕੇ.ਵੀ. ਬਰਨਾਲਾ ਯੂ.ਪੀ.ਐੱਸ. ਫੀਡਰ ’ਤੇ ਨਿਰਧਾਰਤ ਪ੍ਰੋਗਰਾਮ ਤਹਿਤ ਮੈਨਟੀਨੈਂਸ ਹਿੱਤ 6 ਜਨਵਰੀ, 2026 ਨੂੰ ਬਿਜਲੀ ਸਪਲਾਈ ਬੰਦ ਕੀਤੀ ਜਾਣੀ ਹੈ। ਜਿਸ ਦੇ ਚਲਦੇ ਇਸ ਫੀਡਰ ਅਧੀਨ ਆਉਂਦੇ ਪਿੰਡ ਬਰਨਾਲਾ ਕਲਾਂ, ਸਲੋਹ, ਪੁੰਨੂ ਮਜਾਰਾ, ਜੇਠੂ ਮਜਾਰਾ, ਚੂਹੜਪੁਰ, ਸੋਨਾ, ਬਘੌਰਾ, ਰੁੜਕੀਖਾਸ, ਸਿੰਬਲੀ ਆਦਿ ਪਿੰਡਾਂ ਦੀ ਬਿਜਲੀ ਸਪਲਾਈ ਸਮਾਂ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬਿਜਲੀ ਬੰਦ ਰਹੇਗੀ।
ਹਰਿਆਣਾ (ਰੱਤੀ, ਆਨੰਦ)-ਪੀ.ਐੱਸ.ਪੀ.ਸੀ.ਐੱਲ. ਹਰਿਆਣਾ ਦੇ ਉੱਪ ਮੰਡਲ ਅਫਸਰ ਇੰਜੀ. ਜਸਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 6 ਜਨਵਰੀ ਨੂੰ ਜ਼ਰੂਰੀ ਮੁਰੰਮਤ ਕਰਨ ਲਈ 66 ਕੇ.ਵੀ. ਹਰਿਆਣਾ ਤੋਂ ਚਲਦੇ 11 ਕੇ. ਵੀ. ਜਨੌੜੀ ਫੀਡਰ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਰਹੇਗੀ। ਜਿਸ ਨਾਲ ਇਸ ਫੀਡਰ ਤੋਂ ਚਲਦੇ ਘਰਾਂ, ਦੁਕਾਨਾਂ ਅਤੇ ਮੋਟਰਾਂ ਦੀ ਸਪਲਾਈ ਪ੍ਰਭਾਵਿਤ ਰਹੇਗੀ।
ਮਾਹਿਲਪੁਰ, (ਜਸਵੀਰ)-ਉੱਪ-ਮੰਡਲ ਅਫਸਰ ਪਾਲਦੀ (ਕੋਟ ਫਤੂਹੀ) ਵੱਲੋਂ ਦਿੱਤੀ ਗਈ ਸੂਚਨਾ ਅਨੁਸਾਰ 6 ਜਨਵਰੀ ਨੂੰ 220 ਕੇ.ਵੀ. ਸਬ ਸਟੇਸ਼ਨ ਮਾਹਿਲਪੁਰ ਤੋਂ ਚੱਲਦੇ 11 ਕੇ.ਵੀ. ਪਾਲਦੀ ਫੀਡਰ ਦੀ ਜ਼ਰੂਰੀ ਮੁਰੰਮਤ ਲਈ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਬੰਦ ਰਹੇਗੀ। ਇਸ ਨਾਲ ਪਿੰਡ ਪਥਰਾਲਾ, ਭਾਰਟਾ, ਗਣੇਸ਼ਪੁਰ, ਨੰਗਲ, ਖੇੜਾ ਆਦਿ ਪਿੰਡਾਂ ਦੀ ਬਿਜਲੀ ਪ੍ਰਭਾਵਿਤ ਰਹੇਗੀ।
ਜ਼ੀਰਕਪੁਰ (ਧੀਮਾਨ)- 66 ਕੇ.ਵੀ. ਭਬਾਤ ਅਤੇ 66 ਕੇ.ਵੀ. ਰਾਮਗੜ੍ਹ ਭੁੱਡਾ ਗਰਿੱਡ ਤੋਂ ਨਿਕਲਣ ਵਾਲੇ ਸਾਰੇ 11 ਕੇ.ਵੀ. ਫੀਡਰਾਂ ਦੀਆਂ ਬਿਜਲੀ ਦੀਆਂ ਤਾਰਾਂ ਦੀ ਮੁਰੰਮਤ ਦੇ ਚਲਦੇ 6 ਜਨਵਰੀ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਬੰਦ ਰਹੇਗੀ। ਬਿਜਲੀ ਵਿਭਾਗ ਵੱਲੋਂ ਪ੍ਰਾਪਤ ਜਾਣਕਾਰੀ ਰਾਮਗੜ੍ਹ ਭੁੱਡਾ, ਲੋਗੜ੍ਹ, ਵੀ.ਆਈ.ਪੀ. ਰੋਡ, ਭਬਾਤ, ਨਾਭਾ, ਸਿੰਘਪੁਰਾ, ਸ਼ਤਾਬਗੜ੍ਹ, ਛੱਤ, ਰਾਮਪੁਰ ਕਲਾਂ, ਦਯਾਲਪੁਰਾ, ਨਗਲਾ ਰੋਡ, ਚੰਡੀਗੜ੍ਹ ਰੋਡ ਸਮੇਤ ਆਸ-ਪਾਸ ਦੇ ਇਲਾਕਿਆਂ ’ਚ ਬਿਜਲੀ ਸਪਲਾਈ ਬੰਦ ਰਹੇਗੀ। ਪੀ.ਐੱਸ.ਪੀ.ਸੀ.ਐੱਲ. ਦੇ ਅਧਿਕਾਰੀਆਂ ਮੁਤਾਬਕ 66 ਕੇ.ਵੀ. ਲਾਈਨ ਦੀ ਨਿਯਮਤ ਰਖ-ਰਖਾਅ ਅਤੇ ਤਕਨੀਕੀ ਕੰਮ ਲਈ ਇਹ ਬਿਜਲੀ ਬੰਦ ਕੀਤੀ ਜਾ ਰਹੀ ਹੈ।
7 ਜਨਵਰੀ ਨੂੰ ਰਹੇਗੀ ਬਿਜਲੀ ਬੰਦ
ਪਟਿਆਲਾ (ਜੋਸਨ)- ਇੰਜੀ. ਗੁਰਪਿੰਦਰ ਸਿੰਘ ਉੱਪ ਮੰਡਲ ਅਫਸਰ ਸਨੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 66 ਕੇ. ਵੀ. ਗਰਿੱਡ ਸਨੌਰ ਵਿਖੇ ਸਾਲਾਨਾ ਜ਼ਰੂਰੀ ਮੁਰੰਮਤ ਕਾਰਨ ਸਨੌਰ ਗਰਿੱਡ ਤੋਂ ਚਲਦੇ ਸਾਰੇ ਫੀਡਰਾਂ ਅਤੇ ਏ. ਪੀ. ਫੀਡਰਾਂ ਤੋਂ ਚਲਦੇ ਏਰੀਏ ਜਿਵੇਂ ਕਿ ਸਨੌਰ ਸ਼ਹਿਰ, ਨੈਣਕਲਾਂ, ਛੋਟਾ ਆਰਾਈਮਾਜਰਾ, ਘਲੌੜੀ, ਖਾਂਸੀਆਂ, ਕੁਲੇਮਾਜਰਾ, ਕਾਨਾਹੇੜੀ, ਭਾਂਖਰ, ਮੰਡੀ, ਪੁਰ, ਅਕੌਤ, ਅਸਮਾਨਪੁਰ, ਤੇਜਾਂ, ਪੁਨੀਆਂ ਖਾਂਣਾ ਮਜਾਲ/ਸਨੌਰ ਗਰਿੱਡ ਤੋਂ ਚਲਦੀ ਬਿਜਲੀ ਸਪਲਾਈ 07/01/2026 ਨੂੰ ਸਵੇਰੇ 10.00 ਤੋਂ ਸ਼ਾਮ 5.00 ਵਜੇ ਤੱਕ ਬੰਦ ਰਹਿਣ ਦੀ ਸੰਭਾਵਣਾ ਹੈ। ਟੈਕਨੀਕਲ ਕੰਸਟ੍ਰੇਟ/ਮੌਸਮ ਨੂੰ ਦੇਖਦਿਆਂ ਬਿਜਲੀ ਬੰਦ ਕਰਨ ਦਾ ਸਮਾਂ ਘੱਟ ਵਧ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
