ਜਲੰਧਰ: ਬੇਸੁੱਧ ਹਾਲਤ ’ਚ ਸੜਕ ’ਤੇ ਡਿੱਗਿਆ ਮਿਲਿਆ ਏ. ਐੱਸ. ਆਈ.
Thursday, Jun 03, 2021 - 05:39 PM (IST)
ਜਲੰਧਰ (ਸੋਨੂੰ, ਸ਼ੋਰੀ)— ਮਹਾਨਗਰ ਵਿਚ ਸ਼ਾਇਦ ਕੁਝ ਲੋਕਾਂ ਦਾ ਜ਼ਮੀਰ ਮਰ ਚੁੱਕਾ ਹੈ ਅਤੇ ਉਨ੍ਹਾਂ ਦੇ ਦਿਲਾਂ ਵਿਚ ਇਨਸਾਨੀਅਤ ਨਾਂ ਦੀ ਕੋਈ ਚੀਜ਼ ਨਹੀਂ ਰਹਿ ਗਈ। ਅਜਿਹਾ ਹੀ ਮਾਮਲਾ ਅੱਜ ਦੁਪਹਿਰ ਸਮੇਂ ਵੇਖਣ ਨੂੰ ਮਿਲਿਆ, ਜਦੋਂ ਬੀਮਾਰੀ ਦੀ ਹਾਲਤ ਵਿਚ ਸਬ-ਇੰਸਪੈਕਟਰ ਜ਼ਮੀਨ ’ਤੇ ਡਿੱਗਿਆ ਹੋਇਆ ਸੀ ਪਰ ਕੁਝ ਤਮਾਸ਼ਬੀਨ ਲੋਕ ਉਸ ਨੂੰ ਚੁੱਕ ਕੇ ਹਸਪਤਾਲ ਪਹੁੰਚਾਉਣ ਦੀ ਥਾਂ ਆਪਣੇ ਮੋਬਾਇਲਾਂ ਨਾਲ ਵੀਡੀਓ ਬਣਾਉਂਦੇ ਰਹੇ।
ਇਹ ਵੀ ਪੜ੍ਹੋ: ਜਲੰਧਰ: ਗੈਂਗਰੇਪ ਮਾਮਲੇ 'ਤੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਬੇਬਾਕ ਬੋਲ, ਕਹੀ ਇਹ ਵੱਡੀ ਗੱਲ
ਮਿਲੀ ਜਾਣਕਾਰੀ ਮੁਤਾਬਕ ਜਲੰਧਰ ਦੇ ਟੀ. ਵੀ. ਸੈਂਟਰ ਨੇੜੇ ਸੜਕ ਦੇ ਕੰਢੇ ’ਤੇ ਪੰਜਾਬ ਪੁਲਸ ਦਾ ਮੁਲਾਜ਼ਮ ਬੇਸੁੱਧ ਹਾਲਤ ਪਿਆ ਮਿਲਿਆ। ਉਕਤ ਮੁਲਾਜ਼ਮ ਕਮਲਜੀਤ ਸਿੰਘ ਏ. ਐੱਸ. ਆਈ. ਦੇ ਅਹੁਦੇ ’ਤੇ ਪੁਲਸ ਲਾਈਨ ਜਲੰਧਰ ਦਿਹਾਤੀ ’ਚ ਤਾਇਨਾਤ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਨੰਬਰ 4 ਦੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਉਕਤ ਪੁਲਸ ਕਰਮਚਾਰੀ ਨੂੰ ਈ. ਐੱਸ. ਆਈ. ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕਰਵਾਇਆ।
ਇਹ ਵੀ ਪੜ੍ਹੋ: ਆਪਣੀ ਹੀ ਪਾਰਟੀ ਖ਼ਿਲਾਫ਼ ਅਸ਼ਵਨੀ ਸੇਖੜੀ ਨੇ ਮੁੜ ਖੋਲ੍ਹਿਆ ਮੋਰਚਾ, ਦਿੱਤਾ ਵੱਡਾ ਬਿਆਨ
ਜਾਣਕਾਰੀ ਮੁਤਾਬਕ ਏ. ਐੱਸ. ਆਈ ਕਮਲਜੀਤ ਸਿੰਘ ਜਿਹੜਾ ਕਿ ਦਿਹਾਤੀ ਪੁਲਸ ਵਿਚ ਤਾਇਨਾਤ ਹੈ, ਆਪਣੀ ਕਾਰ ’ਤੇ ਟੀ. ਵੀ. ਸੈਂਟਰ ਰੋਡ ਨੇੜਿਓਂ ਲੰਘ ਰਿਹਾ ਸੀ ਕਿ ਅਚਾਨਕ ਉਸਨੂੰ ਪਿਸ਼ਾਬ ਆਉਣ ’ਤੇ ਉਹ ਕਾਰ ਵਿਚੋਂ ਉਤਰ ਕੇ ਸੜਕ ਕੰਢੇ ਖੜ੍ਹਾ ਹੋ ਗਿਆ। ਇਸੇ ਦੌਰਾਨ ਉਸਦਾ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਵਧ ਗਈ। ਇਸ ਕਾਰਨ ਉਹ ਜ਼ਮੀਨ ’ਤੇ ਡਿੱਗ ਗਿਆ ਅਤੇ ਉਸਦੇ ਸਿਰ ’ਤੇ ਡੂੰਘੀ ਸੱਟ ਲੱਗ ਗਈ।
ਇਸ ਦੌਰਾਨ ਉਥੋਂ ਲੰਘ ਰਹੇ ਕੁਝ ਲੋਕਾਂ ਨੇ ਆਪਣੇ ਮੋਬਾਇਲ ਫੋਨ ਨਾਲ ਸਬ-ਇੰਸਪੈਕਟਰ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਅਤੇ ਦੋਸ਼ ਲਾਇਆ ਕਿ ਉਕਤ ਅਧਿਕਾਰੀ ਨਸ਼ੇ ਦੀ ਹਾਲਤ ਵਿਚ ਡਿੱਗਿਆ ਹੈ। ਦਰਦ ਨਾਲ ਤੜਫ ਰਹੇ ਉਕਤ ਪੁਲਸ ਅਧਿਕਾਰੀ ਨੂੰ ਕਿਸੇ ਨੇ ਚੁੱਕ ਕੇ ਹਸਪਤਾਲ ਪਹੁੰਚਾਉਣਾ ਵੀ ਮੁਨਾਸਿਬ ਨਹੀਂ ਸਮਝਿਆ। ਕਿਸੇ ਨੇ ਪੁਲਸ ਕੰਟਰੋਲ ਰੂਮ ’ਤੇ ਇਸ ਦੀ ਸੂਚਨਾ ਦਿੱਤੀ ਅਤੇ ਏ. ਐੱਸ. ਆਈ. ਰਣਜੀਤ ਸਿੰਘ ਮੌਕੇ ’ਤੇ ਪੁੱਜੇ, ਜਿਨ੍ਹਾਂ ਤੁਰੰਤ ਬੇਹੋਸ਼ ਪੁਲਸ ਅਧਿਕਾਰੀ ਨੂੰ ਹਸਪਤਾਲ ਪਹੁੰਚਾਇਆ। ਡਾਕਟਰਾਂ ਦਾ ਕਹਿਣਾ ਸੀ ਕਿ ਏ. ਐੱਸ. ਆਈ. ਕਮਲਜੀਤ ਸਿੰਘ ਦੀ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਵਧਣ ਕਾਰਨ ਦੌਰਾ ਪਿਆ ਅਤੇ ਉਹ ਬੇਹੋਸ਼ ਹੋ ਗਿਆ।
ਇਹ ਵੀ ਪੜ੍ਹੋ: ਗੜ੍ਹਸ਼ੰਕਰ ਪੁੱਜੇ ਦੀਪ ਸਿੱਧੂ ਬੋਲੇ, ਨੌਜਵਾਨ ਤੇ ਬਜ਼ੁਰਗ ਏਕੇ 'ਚ ਚੱਲਣ ਤਾਂ ਸਰਕਾਰ ਟਿਕ ਨਹੀਂ ਸਕਦੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ