ਪਤਨੀ ਨੂੰ ਪ੍ਰੇਸ਼ਾਨ ਕਰਨ ''ਤੇ ਪਤੀ ਖਿਲਾਫ ਮਾਮਲਾ ਦਰਜ

Friday, Jun 16, 2017 - 12:43 PM (IST)

ਪਤਨੀ ਨੂੰ ਪ੍ਰੇਸ਼ਾਨ ਕਰਨ ''ਤੇ ਪਤੀ ਖਿਲਾਫ ਮਾਮਲਾ ਦਰਜ

ਤਰਨਤਾਰਨ - ਥਾਣਾ ਝਬਾਲ ਦੀ ਪੁਲਸ ਨੇ ਪੰਜਾਬ ਪੁਲਸ 'ਚ ਨੌਕਰੀ ਕਰਦੀ ਮਹਿਲਾ ਨੂੰ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਕਰਨ ਦੇ ਦੋਸ਼ 'ਚ ਉਸ ਦੇ ਪਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਮਨਿੰਦਰ ਕੌਰ ਪੁੱਤਰੀ ਲੇਟ ਬਲਵੰਤ ਸਿੰਘ ਵਾਸੀ ਮੀਆਂਪੁਰ ਨੇ ਦੱਸਿਆ ਕਿ ਉਹ ਪੰਜਾਬ ਪੁਲਸ 'ਚ ਨੌਕਰੀ ਵੀ ਕਰਦੀ ਹੈ। ਉਸ ਦਾ ਪਤੀ ਤੇ ਸਹੁਰਾ ਪਰਿਵਾਰ ਉਸ ਨੂੰ ਨੌਕਰੀ ਨਹੀਂ ਕਰਨ ਦੇਣਾ ਚਾਹੁੰਦਾ, ਜਿਸ ਕਾਰਨ ਉਨ੍ਹਾਂ ਵਿਚ ਅਣਬਣ ਹੋ ਗਈ ਅਤੇ ਉਹ ਆਪਣੇ ਪੇਕੇ ਘਰ ਆ ਗਈ। ਉਸ ਨੇ ਆਪਣੇ ਪਤੀ ਮੋਹਣ ਸਿੰਘ ਖਿਲਾਫ ਧਾਰਾ 125 ਤਹਿਤ ਅਦਾਲਤ 'ਚ ਕੇਸ ਦਾਇਰ ਕੀਤਾ।  ਇਸ ਤੋਂ ਬਾਅਦ ਅਦਾਲਤ ਰਾਣਾ ਕੰਵਰਦੀਪ ਕੌਰ ਸੀ. ਜੇ. ਐੱਮ. ਤਰਨਤਾਰਨ ਵੱਲੋਂ ਇਹ ਫੈਸਲਾ ਹੋਇਆ ਕਿ ਉਹ ਹਰ ਮਹੀਨੇ 3 ਹਜ਼ਾਰ ਖਰਚਾ ਦੇਵੇਗਾ ਫਿਰ ਤਲਾਕ ਲੈਣ ਲਈ ਕੇਸ ਕੀਤਾ ਜੋ ਅਦਾਲਤ ਹਰਜਿੰਦਰਪਾਲ ਸਿੰਘ ਏ. ਐੱਸ. ਜੇ. ਨੇ ਮਨਿੰਦਰ ਕੌਰ ਦੇ ਹੱਕ ਵਿਚ ਫੈਸਲਾ ਕੀਤਾ। ਮਨਿੰਦਰ ਕੌਰ ਨੇ ਆਪਣੇ ਪਤੀ ਦੇ ਖਿਲਾਫ ਇਕ ਹੋਰ ਕੇਸ ਘਰੇਲੂ ਹਿੰਸਾ ਤਹਿਤ ਕੇਸ ਕੀਤਾ, ਜਿਸ 'ਤੇ ਉਸ ਦੇ ਸਹੁਰੇ ਪਰਿਵਾਰ ਵੱਲੋਂ ਦਿਮਾਗੀ ਤੌਰ 'ਤੇ ਉਸ ਨੂੰ ਪ੍ਰੇਸ਼ਾਨ ਕਰਨ 'ਤੇ ਮੁਕੱਦਮਾ ਦਰਜ ਕੀਤਾ ਗਿਆ।


Related News